Friday, July 5, 2024

ਸੋਹਰਾਬ ਪਬਲਿਕ ਸਕੂਲ ਵਿੱਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਦਾ ਆਯੋਜਨ

PPN1402201604
ਮਾਲੇਰਕੋਟਲਾ, 14 ਫਰਵਰੀ (ਹਰਮਿੰਦਰ ਭੱਟ) – ਸਥਾਨਕ ਨਾਭਾ ਰੋਡ ਤੇ ਸਥਿਤ ਸੋਹਰਾਬ ਪਬਲਿਕ ਸਕੂਲ ਵਿੱਚ 11ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਉਹਨਾਂ ਦੇ ਭਵਿੱਖੀ ਜੀਵਨ ਲਈ ਸ਼ੁਭਕਾਮਨਾਵਾਂ ਦਿੰਦਿਆਂ ਇੱਕ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ। ਇਸ ਪਾਰਟੀ ਵਿੱਚ ਸਕੂਲ ਦੇ ਚੇਅਰਮੈਨ ਅਮਜ਼ਦ ਅਲੀ, ਸਕੂਲ ਦੇ ਟਰੱਸਟੀ ਮੈਡਮ ਫਿਰਦੌਸ, ਸਕੂਲ ਦੇ ਟਰੱਸਟੀ ਮੈਡਮ ਮਹਿਨਾਜ਼, ਸਕੂਲ ਦੇ ਕਾਰਜਕਾਰੀ ਡਾਇਰੈਕਟਰ ਸੋਹਰਾਬ ਅਮਜ਼ਦ ਅਤੇ ਸਕੂਲ ਦੇ ਡਾਇਰੈਕਟਰ ਤੇ ਪ੍ਰਿੰਸੀਪਲ ਹਰਫ਼ ਕਾਲਜ ਇਰਸ਼ਾਦ ਅਹਿਮਦ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਪਾਰਟੀ ਵਿੱਚ 12ਵੀਂ ਜਮਾਤ ਦੇ ਵਿਦਿਆਰਥੀਆਂ ਵਿੱਚੋਂ ਮਿਸਟਰ ਐੱਸ.ਪੀ.ਐੱਸ ਅਤੇ ਮਿਸ ਐੱਸ.ਪੀ.ਐੱਸ ਚੁਣੇ ਗਏ ਅਤੇ ਹੋਰ ਬਹੁਤ ਸਾਰੀਆਂ ਮਨੋਰੰਜਕ ਖੇਡਾਂ ਦਾ ਆਯੋਜਨ ਕੀਤਾ ਗਿਆ। ਸਕੂਲ ਦੇ ਚੇਅਰਮੈਨ ਅਮਜ਼ਦ ਅਲੀ ਵੱਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਤੋਹਫ਼ੇ ਦਿੱਤੇ ਗਏ ਅਤੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਉਹ ਚੰਗਾ ਪੜ੍ਹ-ਲਿਖ ਕੇ ਇੱਕ ਚੰਗੇ ਨਾਗਰਿਕ ਬਣਕੇ ਸਮਾਜ ਦੀ ਸੇਵਾ ਕਰਨ ਅਤੇ ਆਪਣੇ ਮਾਪਿਆਂ ਤੇ ਸਕੂਲ ਦੇ ਨਾਮ ਨੂੰ ਰੌਸ਼ਨ ਕਰਨ। ਸਕੂਲ ਦੇ ਡਾਇਰੈਕਟਰ ਤੇ ਪ੍ਰਿੰਸੀਪਲ ਹਰਫ਼ ਕਾਲਜ ਇਰਸ਼ਾਦ ਅਲੀ ਵੱਲੋਂ ਵੀ ਬੱਚਿਆਂ ਨੂੰ ਅਗਲੇਰੇ ਜੀਵਨ ਵਿੱਚ ਇੱਕ ਕਾਮਯਾਬ ਤੇ ਇੱਕ ਚੰਗਾ ਮਨੁੱਖ ਬਣਨ ਲਈ ਪ੍ਰੇਰਿਤ ਕੀਤਾ ਗਿਆ। ਸਕੂਲ ਦੇ ਪ੍ਰਿੰੰਸੀਪਲ ਮੈਡਮ ਜ਼ੌਹਰਾ ਸੱਤਾਰ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਅਸੀਂ ਸਾਰੇ ਆਸ ਕਰਦੇ ਹਾਂ ਕਿ ਤੁਸੀਂ ਆਪਣੇ ਆਉਣ ਵਾਲੇ ਜੀਵਨ ਵਿੱਚ ਤੁਸੀਂ ਸਮਾਜ ਨੂੰ ਆਪਣੀਆਂ ਅੱਛਾਈਆਂ ਦੇ ਨਾਲ ਬਦਲਦੇ ਹੋਏ ਇੱਕ ਨਵੇਂ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰੋਗੇ, ਜਿਸ ਵਿੱਚ ਕੋਈ ਵੀ ਬੁਰਾਈ ਦਾ ਨਾਮੋ ਨਿਸ਼ਾਨ ਨਾ ਹੋਵੇ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply