Friday, July 5, 2024

ਆਪ ਦੀ “ਪਰਿਵਾਰ ਜੋੜੋ” ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ – ਚੀਮਾ

PPN1402201608
ਪੱਟੀ 14 ਫਰਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸਮੇਂ ਸਮੇਂ ਦੀਆ ਸਰਕਾਰਾਂ ਨੇ ਪੰਜਾਬ ਸੂਬੇ ਨੂੰ ਤਰੱਕੀ ਵੱਲ ਲਿਜਾਣ ਦੀ ਬਜਾਏ ਆਰਥਿਕ ਤੌਰ ‘ਤੇ ਕਮਜ਼ੋਰ ਕੀਤਾ ਹੈ ।ਇਨ੍ਹਾਂ ਗੱਲਾ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਪੱਟੀ ਦੇ ਸੈਂਕਟਰ ਇੰਚਾਰਜ ਰਣਜੀਤ ਸਿੰਘ ਚੀਮਾ ਨੇ ਪੱਟੀ ਸ਼ਹਿਰ ਵਿਖੇ ‘ਪਰਿਵਾਰ ਜੋੜੋ’ ਮੁਹਿੰਮ ਤਹਿਤ ਕੀਤਾ ।ਉਨਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਸਰਕਾਰਾਂ ਦੇ ਰਾਜ ਵਿਚ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋਇਆ ਹੈ।ਉਨ੍ਹਾ ਕਿਹਾ ਅਕਾਲੀ ਭਾਜਪਾ ਗਠਜੋੜ ਸਰਕਾਰ ਦੀਆ ਗਲਤ ਨੀਤੀਆ ਕਾਰਨ ਪੰਜਾਬ ਸੂਬਾ ਤਰੱਕੀ ਪੱਖੋ ਬਾਕੀ ਸੂਬੀਆ ਦੇ ਮੁਕਾਬਲੇ ਬਹੁਤ ਪਿਛੇ ਰਹਿ ਗਿਆ ਹੈ।ਉਨ੍ਹਾਂ ਦਾਅਵਾ ਕੀਤਾ ਕੀ ਪਾਰਟੀ ਦੀ ‘ਪਰਿਵਾਰ ਜੋੜੋ’ ਮੁਹਿੰਮ ਨੂੰ ਪੰਜਾਬ ਅੰਦਰ ਭਰਵਾਂ ਹੁੰਗਰਾ ਮਿਲ ਰਿਹਾ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਆਮ ਆਦਮੀ ਪਾਰਟੀ ਸੂਬੇ ਨੂੰ ਇਕ ਵਾਰ ਫਿਰ ਤਰੱਕੀ ਵੱਲ ਤੋਰਨਾ ਚਾਹੁੰਦੀ ਹੈ ।ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ 2017 ਦੀਆ ਤਿਆਰੀਆ ਲਈ ਹੁਣ ਤੋ ਹੀ ਕੱਮਰਕੱਸੇ ਕਸਦਿਆ ਆਮ ਪਾਰਟੀ ਵੱਲੋ ਪੱਟੀ ਸ਼ਹਿਰ ਦੇ ਘਰ ਘਰ ਜਾ ਕੇ ਲੋਕਾ ਨੂੰ ਪਾਰਟੀ ਦੀਆ ਨੀਤੀਆ ਬਾਰੇ ਦੱਸਿਆ ਆਮ ਆਦਮੀ ਪਾਰਟੀ ਨਾਲ ਜੁੜ ਕੇ 2017 ਵਿੱਚ ਸਾਫ-ਸੁਥਰੇ ਅਕਸ ਵਾਲੀ ਸਰਕਾਰ ਬਣਾਉਣ ਦੀ ਅਪੀਲ ਕੀਤੀ ।ਇਸ ਮੌਕੇ ਬਲਜਿੰਦਰ ਸਿੰਘ ਕੈਰੋ, ਅਵਤਾਰ ਸਿੰਘ ਮਾਠਰੂ, ਕਵਲ, ਨਿਸ਼ਾਨ ਸਭਰਾ, ਸਾਬ ਸਿੰਘ, ਅੰਗਰੇਜ ਸਿੰਘ ਸਭਰਾ, ਬੱਬੂ ਤੂਤ, ਗੁਰਵਿੰਦਰ ਸਿੰਘ ਪੱਟੀ, ਬਿੱਕਰਮਜੀਤ ਸਿੰਘ ਸਰਹਾਲੀ, ਜੱਜਬੀਰ ਸਿੰਘ, ਬਲਵੱਤ ਸਿੰਘ ਆਦਿ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply