Wednesday, July 3, 2024

ਇੰਪਲਾਈਜ ਫੈਡਰੇਸ਼ਨ ਆਗੂਆਂ ਦੀ ਹੋਈ ਅਹਿਮ ਮੀਟਿੰਗ

ਜੰਡਿਆਲਾ ਗੁਰੂ, 22 ਫਰਵਰੀ (ਹਰਿੰਦਰ ਪਾਲ ਸਿੰਘ)-  ਇੰਪਲਾਈਜ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਦੀ ਇੱਕ ਹੰਗਾਮੀ ਮੀਟਿੰਗ ਮੰਡਲ ਪ੍ਰਧਾਨ ਸੁੱਖਦੇਵ ਸਿੰਘ ਵਰਪਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਉਚੇਚੇ ਤੌਰ ਤੇ ਬਾਡਰ ਜੋਨ ਆਗੂ ਪ੍ਰਤਾਪ ਸਿੰਘ ਸੁੱਖੇਵਾਲ ਤੇ ਬਲਜਿੰਦਰ ਸਿੰਘ ਵਰਪਾਲ ਸ਼ਾਮਲ ਹੋਏ।ਮੀਟਿੰਗ ਨੁੰ ਸੰਬੋਧਨ ਕਰਦਿਆਂ ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਜੋ ਕਿ ਪਿਛਲੇ ਦਿਨੀ ਗੈਰ ਕਨੂੰਨੀ ਮੰਡਲ ਜੰਡਿਆਲਾ ਗੁਰੂ ਤੇ ਮੰਡਲ ਈਸਟ ਅਤੇ ਦਿਹਾਤੀ ਸਰਕਲ ਅੰਮ੍ਰਿਤਸਰ ਦੀ ਚੋਣ ਬਾਬਾ ਅਮਰਜੀਤ ਸਿੰਘ ਨੇ ਕਰਵਾਈ ਸੀ ਉਸ ਨੂੰ ਮੰਡਲ ਜੰਡਿਆਲਾ ਗੁਰੂ ਦੇ ਸਮੂੰਹ ਇੰਪਲਾਈਜ ਫੈਡਰੇਸ਼ਨ ਆਗੂ ਕੋਈ ਵੀ ਮਾਨਤਾ ਨਹੀ ਦਿੰਦੇ।ਉਹਨਾ ਕਿਹਾ ਕਿ ਜੋ ਵੀ ਜਥੇਬੰਦੀ ਦੇ ਸੰਵਿਧਾਨ ਤੋ ਬਾਹਰ ਜਾਵੇਗਾ ਉਸ ਨੂੰ ਬਖਸਿਆਂ ਨਹੀ ਜਾਵੇਗਾ ਅਤੇ ਜੋ ਬਾਡਰ ਜੋਨ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆ ਦੀ ਅਗਵਾਈ ਵਿੱਚ ਸਾਰੇ ਸਰਕਲ ਪ੍ਰਧਾਨ ਅਤੇ ਮੰਡਲ ਆਗੂਆਂ ਨਾਲ ਮੀਟਿੰਗ ਕਰਨ ਉਪਰੰਤ ਸਰਜੀਤ ਸਿੰਘ ਮੁੱਛਲ, ਨੌਨਿਹਾਲ ਸਿੰਘ ਤੇ ਸਰਬਜੀਤ ਸਿੰਘ ਟਾਂਗਰਾ ਨੂੰ ਮੁੱਢਲੀ ਮੈਂਬਰਸ਼ਿੱਪ ਤੋ ਖਾਰਜ ਕਰ ਦਿੱਤਾ ਗਿਆ ਹੈ।ਉਹਨਾ ਸਮੁੱਚੇ ਮੁਲਾਜਮਾ ਨੂੰ ਅਪੀਲ ਕੀਤੀ ਕਿ ਇਹਨਾ ਬੰਦਿਆ ਨੁੰ ਕੋਈ ਵੀ ਮੂੰਹ ਨਾ ਲਾਵੇ ਜਿੰਨਾ ਨੇ ਕਦੀ ਵੀ ਕਿਸੇ ਮਲਾਜਮ ਦਾ ਕੋਈ ਕੰਮ ਨਹੀ ਕੀਤਾ।ਮੰਡਲ ਪ੍ਰਧਾਨ ਨੇ ਕਿਹਾ ਕਿ ਇੰਪਲਾਈਜ ਫੈਡਰੇਸ਼ਨ ਆਗੂ ਗੁਰਵੇਲ ਸਿੰਘ ਬੱਲ ਪੁਰੀਆ ਅਤੇ ਜਸਵੰਤ ਸਿੰਘ ਸਰਕਲ ਆਗੂ ਦੇ ਨਾਲ ਹਨ ।ਇਸ ਮੌਕੇ ਸਕੱਤਰ ਗੁਰਵਿੰਦਰ ਸਿੰਘ, ਗੁਰਦੀਪ ਸਿੰਘ ਮੀਟਰ ਰੀਡਰ, ਗੁਰਨਾਮ ਸਿੰਘ ਸੁੱਖੇਵਾਲ, ਜਸਪਾਲ ਸਿੰਘ ਭੱਟੀ, ਬਲਦੇਵ ਸਿੰਘ ਟਾਂਗਰਾ, ਕਾਬਲ ਸਿੰਘ, ਗੁਰਚਰਨ ਸਿੰਘ, ਜੇ ਈ ਹਰਜੀਤ ਸਿੰਘ ਝੀਤੇ, ਬਲਵਿੰਦਰ ਸਿੰਘ ਨਵਾਂ ਪਿੰਡ ਆਦਿ ਆਗੂ ਹਾਜਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply