Friday, July 11, 2025

ਗੁਰਮਤਿ ਸਮਾਗਮ ‘ਚ ਸ: ਛੀਨਾ ਨੇ ਸਮਾਜਿਕ ਕੁਰੀਤੀਆਂ ‘ਤੇ ਪਾਇਆ ਚਾਨਣਾ

Photo1ਅੰਮ੍ਰਿਤਸਰ, 3 ਫ਼ਰਵਰੀ (ਪ੍ਰੀਤਮ ਸਿੰਘ)- ਸਥਾਨਕ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਬਾਬਾ ਦੀਪ ਸਿੰਘ ਐਵੀਨਿਊ ਦੀ ਸਮੂੰਹ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ ਗਿਆ। ਜਿਸ ‘ਚ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਸਟੱਡੀ ਸਰਕਲ ਦੇ ਕੀਰਤਨੀ ਜਥੇ ਤੋਂ ਉਪਰੰਤ ਭਾਈ ਬਲਜੀਤ ਸਿੰਘ ਨੇ ਗੁਰੂ ਸ਼ਬਦ ਦੀ ਕਥਾ ਰਾਹੀਂ ਆਈ ਹੋਈ ਸੰਗਤ ਨੂੰ ਗੁਰੂ ਨਾਲ ਜੋੜਿਆ। ਇਸ ਮੌਕੇ ਸ: ਛੀਨਾ ਨੇ ਸਮਾਜ ‘ਚ ਪੈਦਾ ਹੋ ਰਹੀਆਂ ਸਮਾਜਿਕ ਕੁਰੀਤੀਆ ਭਰੂਣ ਹੱਤਿਆ, ਨਸ਼ੇ ਦੇ ਰੁਝਾਨ, ਪਤਿਤਪੁਣਾ ਅਤੇ ਦਾਜ ਪ੍ਰਥਾ ਵਰਗੀਆਂ ਬੁਰਾਈਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਮਾਜ ਨੂੰ ਅਗਾਂਹ ਆਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਗੁਰਮਤਿ ਤੇ ਵਹਿਮਾ-ਭਰਮਾਂ ਦਾ  ਖੰਡਨ ਵਿਸ਼ੇ ‘ਤੇ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਮੌਕੇ ਗੁਰਦੁਆਰਾ ਪ੍ਰਧਾਨ ਸਾਹਿਬ ਸ: ਸੁਖਵਿੰਦਰ ਸਿੰਘ ਅਤੇ ਸਟੱਡੀ ਸਰਕਲ ਵੱਲੋਂ ਸ: ਰਜਿੰਦਰ ਮੋਹਨ ਸਿੰਘ ਛੀਨਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸ: ਜਸਵੰਤ ਸਿੰਘ ਪਟਵਾਰੀ, ਸ: ਗੁਰਚਰਨ ਸਿੰਘ ਜੋਨਲ ਪ੍ਰਧਾਨ, ਸ: ਬਲਜੀਤ ਸਿੰਘ, ਸ: ਸੰਧਾਵਾਲੀਆ ਅਤੇ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ‘ਚ ਹਾਜ਼ਰ ਸਨ।

Check Also

ਸਮੂਹ ਬੂਥ ਲੈਵਲ ਅਫ਼ਸਰਾਂ ਦੀ ਕਰਵਾਈ ਗਈ ਟਰੇਨਿੰਗ

ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਮੂਹ ਬੂਥ …

Leave a Reply