ਅੰਮ੍ਰਿਤਸਰ, 3 ਫ਼ਰਵਰੀ (ਜਗਦੀਪ ਸਿੰਘ)- ਸਥਾਨਕ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਗਿਆਰਵੀਂ ਜਮਾਤ ਦੇ ਵਿਦਿਆਰਥੀ ਨਿਤਿਗਿਆ ਚੁੱਗ ਨੇ ਜੀ.ਐਮ.ਓ. (ਗਰੁਪ ਮੈਥੇਮੈਟਿਕਸ ਓਲੰਪਿਆਡ) ਜੋ ਕਿ ਸੀ.ਬੀ.ਐਸ.ਈ. ਦੁਆਰਾ ਲਿਆ ਗਿਆ ਸੀ, ਦਾ ਪਹਿਲਾ ਰਾਊਂਡ ਪਾਸ.ਕਰ ਲਿਆ । ਸਾਰੇ ਭਾਰਤ ਵਿਚੋਂ ਕੇਵਲ 37 ਵਿਦਿਆਰਥੀਆਂ ਨੇ ਪਹਿਲਾ ਰਾਊਂਡ ਪਾਸ ਕੀਤਾ, ਜਿੰਨ੍ਹਾਂ ਵਿਚੋਂ ਦੋ ਵਿਦਿਆਰਥੀ ਅੰਮ੍ਰਿਤਸਰ ਦੇ ਸਨ, ਉਨ੍ਹਾਂ ਵਿਚੋਂ ਇਕ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਦਾ ਹੈ। ਦੋ ਹੋਰ ਗਿਆਰਵੀਂ ਦੇ ਵਿਦਿਆਰਥੀ ਸਾਕੇਤ ਡੀਂਗਲੀਵਾਲ ਅਤੇ ਕਾਰਤਿਕ ਗੁਪਤਾ ਨੇ ਆਰ.ਐਮ.ਓ.ਸ਼ਂਂ (ਰੀਜ਼ਨਲ ਮੈਥੇਮੈਟਿਕਸ ਓਲੰਪਿਆਡ) ਜੋ ਕਿ ਮੈਥੇਮੈਟਿਕਸ ਵਿਭਾਗ ਪੀ.ਯੂ. ਚੰਡੀਗੜ੍ਹ ਦੁਆਰਾ ਲਿਆ ਗਿਆ ਸੀ, ਪਾਸ ਕੀਤਾ। ਇਹ ਕੇਵਲ ਦੋ ਵਿਦਿਆਰਥੀ ਅੰਮ੍ਰਿਤਸਰ ਵਿਚੋਂ ਸਨ, ਜਿਨ੍ਹਾਂ ਨੇ ਇਸ ਨੂੰ ਪਾਸ ਕੀਤਾ ਸੀ। ਹੁਣ ਇਨ੍ਹਾਂ ਵਿਦਿਆਰਥੀਆਂ ਨੇ ਰਾਸ਼ਟਰੀ ਪਧੱਰ ਆਈ.ਐਨ..ਐਮ.ਓ. (ਇੰਡੀਅਨ ਨੈਸ਼ਨਲ ਮੈਥੇਮੈਟੀਕਲ ਓਲੰਪਿਆਡ) 2 ਫਰਵਰੀ ਨੂੰ ਹੋਈ ਸੀ, ਉਸ ਵਿਚ ਹਿੱਸਾ ਲਿਆ ਤੇ ਹਾਲੇ ਨਤੀਜੇ ਦਾ ਇੰਤਜ਼ਾਰ ਹੈ। ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ: ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਸਕੂਲ ਦੇ ਪ੍ਰਬੰਧਕ ਡਾ: ਕੇ.ਐਨੱ. ਕੌਲ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਇਸ ਮੌਕੇ ਉਤੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਦੇ ਮਾਨਯੋਗ ਪ੍ਰਿੰਸੀਪਲ ਡਾ: ਨੀਰਾ ਸ਼ਰਮਾ ਨੇ ਇਸ ਮੌਕੇ ਉਤੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਨੂੰ ਹੋਰ ਵੀ ਵਧੀਆ ਤੋਂ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …