Friday, July 5, 2024

ਰਾਹੁਲ ਗਾਂਧੀ ਨਾਲ ਹਾਫਿਜ਼ ਸਈਅਦ ਦੀ ਫੋਟੋ ਦੇ ਲਗਾਏ ਹੋਰਡਿੰਗ ਦੇ ਖਿਲਾਫ ਕਾਂਗਰਸੀਆਂ ਵਲੋਂ ਰੋਸ ਪ੍ਰਦਰਸ਼ਨ

PPN2502201607

ਅੰਮ੍ਰਿਤਸਰ, 25 ਫਰਵਰੀ (ਜਗਦੀਪ ਸਿੰਘ ਸੱਗੂ)- ਸਥਾਨਕ ਭਾਜਪਾ ਆਗੂ ਵਲੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਫੋਟੋ ਹਾਫਿਜ਼ ਸਈਅਦ ਦੇ ਨਾਲ ਲਗਾ ਕੇ ਸ਼ਹਿਰ ਵਿੱਚ ਲਗਾਏ ਗਏ ਹੋਰਡਿੰਗ ਦੇ ਖਿਲਾਫ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੈਕਟਰੀ ਦਿਨੇਸ਼ ਬੱਸੀ ਦੀ ਅਗਵਾਈ ‘ਚ ਭੰਡਾਰੀ ਪੁੱਲ ‘ਤੇ ਰੋਸ ਪ੍ਰਦਰਸ਼ਨ ਕੀਤਾ ਗਿਆ।ਕਾਂਗਰਸੀ ਵਰਕਰ ਜਿੰਨਾਂ ਨੇ ਹੱਥਾਂ ਵਿੱਚ ਵੱਖ ਵੱਖ ਨਾਅਰੇ ਲਿਖੇ ਮਾਟੋ ਚੁੱਕੇ ਹੋਏ ਸਨ, ਨੇ ਭਾਜਪਾ, ਆਰ.ਐਸ.ਐਸ ਅਤੇ ਪ੍ਰਧਾਨ ਮੰਤਰੀ ਮੋਦੀ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿਨੇਸ਼ ਬੱਸੀ ਨੇ ਕਿਹਾ ਕਿ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਬਾਰੇ ਭਾਜਪਾ ਦੇ ਕੁੱਝ ਛੋਟੇ ਆਗੂ ਆਪਣੀ ਹੋਸ਼ੀ ਰਾਜਨੀਤੀ ਦਿਖਾਉਂਦੇ ਹੋਏ ਹਿੰਦੁਸਤਾਨ ਦੀ ਧਰਤੀ ‘ਤੇ ਪਾਕਿਸਤਾਨੀ ਢੋਲ ਦਾ ਰਾਗ ਅਲਾਪ ਰਹੇ ਹਨ।ਉਨਾਂ ਕਿਹਾ ਕਿ ਹੋਰਡਿੰਗ ਵਿੱਚ ਰਾਹੁਲ ਗਾਂਧੀ ਦੇ ਨਾਲ ਹਾਫਿਜ਼ ਸਈਅਦ ਦੀ ਜੋ ਫੋਟੋ ਲਗਾਈ ਹੈ, ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਦਿਨੇਸ਼ ਬੱਸੀ ਨੇ ਕਿਹਾ ਕਿ ਜੋ ਕਾਂਗਰਸ ਉਪ ਪ੍ਰਧਾਨ ‘ਤੇ ਚਿੱਕੜ ਉਛਾਲ ਰਹੇ ਹਨ, ਉਨ੍ਹਾ ਨੇ ਪੀ.ਡੀ.ਪੀ ਨਾਲ ਮਿਲ ਕੇ ਜੰਮੂ ਕਸ਼ਮੀਰ ਵਿੱਚ ਸਰਕਾਰ ਬਣਾਈ, ਮੋਦੀ ਨੂੰ ਇਹ ਸ਼ੀਸ਼ਾ ਦੇਖਣ ‘ਤੇ ਪਤਾ ਚੱਲੇਗਾ ਕਿ ਦੇਸ਼ ਧ੍ਰੋਹੀਆਂ ਨਾਲ ਕੌਣ ਖੜਾ ਹੈ। ਉਨ੍ਹਾਂ ਕਿਹਾ ਕਿ ਇਹ ਦੋਗਲੀ ਨੀਤੀ ਦੇਸ਼ ਦੀ ਸਵਾ ਕਰੋੜ ਜਨਤਾ ਇੱਕ ਸਾਲ ਤੋਂ ਸਹਿਣ ਕਰ ਰਹੀ ਹੈ।ਪ੍ਰਧਾਨ ਮੰਤਰੀ ਮੋਦੀ ਜਦ ਇੱਕ ਪਾਸੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੇ ਜਨਮ ਦਿਨ ‘ਤੇ ਅਚਾਨਕ ਪਾਕਿਸਤਾਨ ਪਹੁੰਚ ਕੇ ਉਸ ਨੂੰ ਸਰਪ੍ਰਾਈਜ਼ ਦੇਂਦੇ ਹਨ, ਉਧਰ ਦੂਜੇ ਪਾਸੇ ਪੰਜਾਬ ਦੇ ਦੀਨਾਨਗਰ ਤੇ ਪਠਾਨਕੋਟ ਦੇ ਏਅਰਬੇਸ ‘ਤੇ ਪਾਕਿਸਤਾਨ ਦੇ ਅੱਤਵਾਦੀਆਂ ਨੇ ਸਰਹੱਦ ਪਾਰੋਂ ਦਾਖਲ ਹੋ ਕੇ ਹਮਲਾ ਕਰਦੇ ਹਨ।ਤਦ ਭਾਜਪਾ ਦੇ ਦਿਲ ਵਿੱਚ ਦੇਸ਼ ਪ੍ਰਤੀ ਭਗਤੀ ਭਾਵਨਾ ਪੈਦਾ ਕਿਉਂ ਨਹੀਂ ਹੋਈ।ਬੱਸੀ ਨੇ ਕਿਹਾ ਕਿ ਦੇਸ਼ ਲਈ ਗਾਂਧੀ ਪ੍ਰੀਵਾਰ ਨੇ ਆਪਣਾ ਜੀਵਨ ਕੁਰਬਾਨ ਕੀਤਾ, ਫਿਰ ਵੀ ਭਾਜਪਾ ਤੇ ਆਰ.ਐਸ.ਐਸ ਉਸ ਪ੍ਰੀਵਾਰ ਨੂੰ ਹਾਫਿਜ ਸਈਅਦ ਦਾ ਨੇਤਾ ਦੱਸ ਰਹੇ ਹਨ।ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਰ.ਐਸ.ਐਸ ਦੇ ਡੰਡੇ ਦੇ ਜੋਰ ਨਾਲ ਨਹੀਂ ਚਲਾਇਆ ਜਾ ਸਕਦਾ। ਆਰ.ਐਸ.ਐਸ. ਦੀਆਂ ਨੀਤੀਆਂ ਕਾਰਣ ਦੇਸ਼ ਵਿੱਚ ਡਰ ਦਾ ਮਾਹੋਲ ਹੈ ਅਤੇ ਦੇਸ਼ ਇੱਕ ਸਾਲ ਤੋਂ ਅਸਥਿਰਤਾ ਵੱਲ ਵਧ ਰਿਹਾ ਹੈ।ਬੱਸੀ ਨੇ ਚਿਤਾਵਨੀ ਦਿੱਤੀ ਕਿ ਭਾਜਪਾ ਤੇ ਆਰ. ਐਸ. ਐਸ ਆਗੂ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਉਣ ਨਹੀਂ ਤਾਂ ਕਾਂਗਰਸ ਇੰਨ੍ਹਾਂ ਦਾ ਬਜ਼ਾਰਾਂ ਵਿੱਚ ਘਿਰਾਓ ਕਰਨ ਤੋਂ ਵੀ ਪਿੱਛੇ ਨਹੀਂ ਹਟੇਗੀ।
ਇਸ ਮੌਕੇ ਕਾਂਗਰਸ ਸ਼ਹਿਰੀ ਪ੍ਰਧਾਨ ਰਾਜੀਵ ਭਗਤ, ਵਿਕੀ ਧੁੰਨਾ ਹਲਕਾ ਪੂਰਬੀ ਪ੍ਰਧਾਨ, ਰਿਸ਼ੀ ਸ਼ਰਮਾ, ਸ਼ੈਰੀ ਸੁਲਤਾਨਵਿੰਡ, ਮਨਜੀਤ ਵੇਰਕਾ, ਹਰਪ੍ਰੀਤ ਸੈਣੀ, ਗੁਰਪ੍ਰਤਾਪ ਢਿਲੋਂ, ਵਿਕਾਸ ਪੁੰਜ, ਕਨੱਈਆ, ਮੌਂਟੂ ਜੌੜਾ, ਲੱਕੀ ਰਾਜਪੂਤ, ਰਮਨ ਰਿੰਮੀ, ਰੋਜ਼ ਭਾਟੀਆ, ਛੀਨਾ ਗਿਲ, ਰੋਹਿਤ ਸ਼ਰਮਾ, ਧਰਿਜ ਕਾਕੜੀਆ, ਅੰਗ੍ਰੇਜ ਸੁਲਤਾਨਵਿੰਡ ਕੰਵਰ ਮਨੀ ਆਦਿ ਵੀ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply