Saturday, June 29, 2024

ਗਲਤ ਪਹਿਚਾਣ ਪੱਤਰ ‘ਤੇ ਵੇਚੀ ਹੋਈ ਸਿਮ ਦਾ ਦੁਕਾਨਦਾਰ ਜਿੰਮੇਦਾਰ – ਥਾਣਾ ਮੁੱਖੀ

PPN2902201625

ਪੱਟੀ, 29 ਫਰਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਥਾਣਾ ਮੁੱਖੀ ਰਾਜਵਿੰਦਰ ਕੌਰ ਨੇ ਮੋਬਾਇਲ ਸਿੰਮ ਵੇਚਣ ਵਾਲੇ ਡੀਲਰਾਂ ਤੇ ਰੀਟੇਲ ਦੁਕਾਨਾਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਮੋਬਾਇਲ ਦੀਆਂ ਸਿੰਮਾਂ ਸਹੀ ਪਹਿਚਾਣ ਪੱਤਰ ਲੈ ਕੇ ਹੀ ਦੇਣ। ਗਲਤ ਪਹਿਚਾਣ ਪੱਤਰ ਤੇ ਵੇਚੀ ਹੋਈ ਸਿਮ ਜਿਸ ਦੀ ਦੁਕਾਨ ਤੋ ਖਰੀਦੀ ਗਈ ਹੋਵੇਗੀ, ਉਸ ਵਿਰੁਧ ਉਸੇ ਵਕਤ ਪਰਚਾ ਦਰਜ਼ ਕੀਤਾ ਜਾਵੇਗਾ। ਉਨਾ ਕਿਹਾ ਕਿ ਕਰਾਇਮ ਵਿਚ ਵਾਧਾ ਜਾਅਲੀ ਪਹਿਚਾਣ ਪੱਤਰ ਵਾਲੀਆਂ ਸਿੰਮਾਂ ਰਾਂਹੀ ਹੁੰਦਾ ਹੈ। ਇਸੇ ਕਰਕੇ ਸਾਰੇ ਹੀ ਸਿੰਮ ਵੇਚਣ ਵਾਲੇ ਡੀਲਰਾਂ ਤੇ ਰਿਟੇਲਰਾਂ ਵਲੋਂ ਕਿਸੇ ਵੀ ਵਿਅਕਤੀ ਨੂੰ ਵੀ ਸਿਮ ਵੇਚਣ ਲੱਗਿਆ ਉਸ ਦਾ ਅਸਲੀ ਪਹਿਚਾਣ ਪੱਤਰ ਜ਼ਰੂਰ ਲੈਣ ਤੇ ਰਜਿਸਟਰ ਵਿਚ ਰਿਕਾਰਡ ਦਰਜ਼ ਰੱਖਣ। ਅਜਿਹਾ ਨਾ ਕਰਨ ਵਾਲੇ ਡੀਲਰਾਂ ਤੇ ਦੁਕਾਨਦਾਰਾਂ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply