Saturday, June 29, 2024

ਕੀਰਤਨ ਦਰਬਾਰ ਸੁਸਾਇਟੀ ਦੇ ਮੈਂਬਰਾਂ ਵੱਲੋਂ ਭਾਈ ਗੁਰਇਕਬਾਲ ਸਿੰਘ ਨਾਲ ਸਮਾਗਮ ਸਬੰਧੀ ਵਿਚਾਰਾਂ

PPN2902201624

ਪੱਟੀ, 29 ਫਰਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸ਼ਹਿਰ ਵਿਚ ਸਲਾਨਾ ਕੀਰਤਨ ਦਰਬਾਰ ਅਤੇ ਹੋਰ ਸਮਾਜਿਕ ਕੰੰਮਾਂ ਵਿਚ ਹਿੱਸਾ ਪਾਉਦੀ ਸੰਸਥਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਬੱਬੂ ਤੇ ਸਕੱਤਰ ਜੋਗਾ ਸਿੰਘ ਵੱਲੋਂ ਭਾਈ ਗੁਰਇਕਬਾਲ ਸਿੰਘ ਬੀਬੀ ਕੌਂਲਾਂ ਜੀ ਟੱਰਸਟ ਵਾਲਿਆਂ ਨਾਲ ਕੀਰਤਨ ਦਰਬਾਰ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਜਿਸ ਵਿਚ ਸਲਾਨਾ ਕੀਰਤਨ ਦਰਬਾਰ ਜੋ ਕਿ ਅਪ੍ਰੈਲ ਮਹੀਂਨੇ ਵਿਚ ਕਰਵਾਇਆ ਜਾ ਰਿਹਾ ਹੈ। ਇਸ ਵਿਚ ਪੰਥ ਪ੍ਰਸਿੱਧ ਰਾਗੀ ਜਥੇ, ਕਥਾਵਾਚਕ ਤੇ ਹੋਰ ਪੰਥ ਦੀਆਂ ਮਹਾਨ ਸ਼ਖਸ਼ੀਅਤਾਂ ਤੇ ਸੰਤ ਮਹਾਂਪੁਰਖ ਪਹੁੰਚਣਗੇ।ਇਹਨਾਂ ਸਮਾਗਮਾਂ ਦੌਰਾਨ ਸਿੱਖੀ ਸਰੂਪ ਵਿਚ ਵਾਪਿਸ ਆਉਣ ਵਾਲੇ ਸਿੰਘਫ਼ ਸਿੰਘਣੀਆਂ ਨੂੰ ਸਟੇਜ ਤੇ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਤੇ ਬਾਬਾ ਹਰਮਿੰਦਰ ਸਿੰਘ ਪਹੂਵਿੰਡ ਸਾਹਿਬ ਵਾਲੇ, ਇਕਬਾਲ ਸਿੰਘ ਜੌਲੀ, ਅਵਤਾਰ ਸਿੰਘ ਢਿਲੋਂ, ਸੁਰਿੰਦਰ ਸਿੰਘ, ਜਥੇਦਾਰ ਕੁਲਵਿੰਦਰ ਸਿੰਘ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply