Monday, July 1, 2024

ਯੂਥ ਸਵਰਨਕਾਰ ਯੂਨੀਅਨ ਵਲੋਂ ਟਾਹਲੀ ਵਾਲਾ ਚੌਕ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ

PPN0303201603

ਅੰਮ੍ਰਿਤਸਰ, 3 ਮਾਰਚ (ਜਗਦੀਪ ਸਿੰਘ ਸੱਗੂ)- ਕੇਂਦਰੀ ਬਜਟ ਵਿੱਚ ਸਵਰਨਕਾਰਾਂ ਤੇ ਸੋਨੇ ਦੇ ਕਾਰੀਗਰਾਂ ਉਪਰ ਭਾਰੀ ਟੈਕਸ ਲਗਾਏ ਜਾਣ ਦੇ ਰੋਸ ਵਜੋਂ ਯੂਥ ਸਵਰਨਕਾਰ ਯੂਨੀਅਨ ਵਲੋਂ ਟਾਹਲੀ ਵਾਲਾ ਚੌਕ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ।ਯੂਥ ਸਵਰਨਕਾਰ ਯੂਨੀਅਨ ਦੇ ਸਰਪ੍ਰਸਤ ਵਿੱਕੀ, ਪ੍ਰਧਾਨ ਹਰਪ੍ਰੀਤ ਸਿੰਘ ਗੋਲਡੀ ਦੁਆਰਾ ਅਯੋਜਿਤ ਰੋਸ ਪਰਦਰਸ਼ਨ ਵਿੱਚ ਜਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸ੍ਰ ਗੁਰਜੀਤ ਸਿੰਘ ਔਜਲਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਸੁਲਤਾਨਵਿੰਡ ਰੋਡ ਸਥਿਤ ਇਲਾਕਾ ਟਾਹਲੀਵਾਲਾ ਚੌਕ, ਸਰਵਰਪੁਰਾ, ਹਬੀਬਪੁਰਾ ਤੇ ਗੁਰੁ ਨਾਨਕਪੁਰਾ ਦੇ ਹਜਾਰਾਂ ਸਰਾਫਾ ਵਪਾਰੀਆਂ, ਦੁਕਾਨਦਾਰਾਂ ਤੇ ਕਾਰੀਗਰਾਂ ਨੇ ਕੋਈ ਦੋ ਢਾਈ ਘੰਟੇ ਲਈ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ।ਬੁਲਾਰਿਆ ਨੇ ਦੱਸਿਆ ਕਿ ਪੰਜਾਬ ਦੀ ਸਨਅਤ, ਵਪਾਰ ਤੇ ਕਿਸਾਨੀ ਪਹਿਲਾਂ ਹੀ ਕੇਂਦਰ ਤੇ ਅਕਾਲੀ-ਭਾਜਪਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਣ ਸੰਕਟ ਵਿੱਚ ਹੈ ਤੇ ਖੁਦਕੁਸ਼ੀਆਂ ਦੇ ਰਾਹ ਤੁਰੀ ਹੋਈ ਹੈ ਤੇ ਰਹਿੰਦੀ ਕਸਰ ਇਸ ਵਾਰ ਦੇ ਕੇਂਦਰੀ ਬਜਟ ਨੇ ਸਰਾਫਾ ਵਪਾਰੀਆਂ ਤੇ ਕਾਰੀਗਰਾਂ ਤੇ ਅਣਚਾਹੇ ਟੈਕਸ ਲਗਾਕੇ ਕੱਢ ਦਿੱਤੀ ਹੈ ।ਉਨ੍ਹਾਂ ਦੱਸਿਆ ਕਿ ਕਾਰੋਬਾਰ ਦੀਆਂ ਕਿਤਾਬਾਂ ਨਾ ਹੋਣ ਲਈ ਦੁਕਾਨ ਨੂੰ ਸੀਲ ਕਰਨ, ਸਬੰਦਤ ਦੁਕਾਨ ਦੇ ਮਲਕੀਅਤੀ ਮਾਲਕ ਦੀ ਜਮੀਨ ਜਬਤ ਕਰਨ, ਟੈਕਸ ਨਾ ਦੇ ਸਕਣ ਦੀ ਸੂਰਤ ਵਿੱਚ ਟੈਕਸ ਦੇ ਬਰਾਬਰ ਦਾ ਜੁਰਮਾਨਾ, ਸਜਾ ਤੇ 7 ਸਾਲ ਤੀਕ ਜੇਲ੍ਹ ਵਰਗੀਆਂ ਸ਼ਰਤਾਂ ਸ਼ਰੇਆਮ ਵਪਾਰ ਦਾ ਗਲਾ ਘੁਟਣ ਵਾਲੀਆਂ ਹਨ।ਬੁਲਾਰਿਆ ਨੇ ਜੋਰ ਦੇਕੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਬਜਟ ਵਿੱਚ ਕਿਸੇ ਕਾਰੀਗਰ ਨੂੰ ਵੀ ਨਹੀ ਬਖਸ਼ਿਆ ਗਿਆ ਤੇ ਕਾਰੀਗਰ ਲਈ ਵੀ ਕੀਤੇ ਕੰਮ ਦਾ ਹਿਸਾਬ ਰੱਖਣ ਵਰਗੇ ਨਾਦਰਸ਼ਾਹੀ ਫੁਰਮਾਨ ਲਾਗੂ ਕਰ ਦਿੱਤੇ ਗਏ ਹਨ।ਉਨ੍ਹਾਂ ਦੱਸਿਆ ਕਿ ਕਾਰੀਗਰ ਤਾਂ ਸਾਰਾ ਦਿਨ ਜਾਨ ਮਾਰਕੇ ਮਸੀਨਾ ਵਹਾਉਣ ਵਾਲਾ ਹੀ ਲੇਕਿਨ ਕੇਂਦਰ ਦੀ ਭਾਜਪਾ ਸਰਕਾਰ ਨੇ ਉਸਨੂੰ ਵੀ ਸ਼ਿਕੰਜੇ ਵਿੱਚ ਫਿੱਟ ਕਰਨਾ ਸ਼ੁਰੂ ਕਰ ਦਿੱਤਾ ਹੈ।ਕਾਂਗਰਸ ਦਿਹਾਤੀ ਪ੍ਰਧਾਨ ਸ੍ਰ ਗੁਰਜੀਤ ਸਿੰਘ ਔਜਲਾ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਭਾਜਪਾ ਵੱਡੇ ਵਪਾਰੀਆਂ ਦੇ ਨਾਲ ਨਾਲ ਆਮ ਪ੍ਰਚੂਨ ਦੁਕਾਨਦਾਰਾਂ ਦੀ ਪਾਰਟੀ ਵਜੋਂ ਜਾਣੀ ਜਾਂਦੀ ਹੈ ਲੇਕਿਨ ਇਸ ਭਾਜਪਾ ਨੂੰ ਸੱਤਾ ਦਾ ਐਨਾ ਨਸ਼ਾ ਚੜ੍ਹ ਗਿਆ ਹੈ ਕਿ ਉਸਨੇ ਪੰਜਾਬ ਦੇ ਕਾਰੋਬਾਰ ਨੂੰ ਹੀ ਤਬਾਹ ਕਰਨ ਦਾ ਠਾਨ ਲਿਆ ਹੈ ।ਸ੍ਰ: ਔਜਲਾ ਨੇ ਕਿਹਾ ਕਿ ਕਾਰੋਬਾਰੀਆਂ ਨੂੰ ਵਿਸਾਹ ਨਾਲ ਮਾਰਿਆ ਜਾ ਰਿਹਾ ਹੈ, ਇੱਕ ਪਾਸੇ ਤਾਂ ਸੂਬੇ ਦੇ ਅਕਾਲੀ-ਭਾਜਪਾ ਆਗੂ ਵਪਾਰੀਆਂ ਤੇ ਕਾਰੋਬਾਰੀਆਂ ਦੇ ਹਮਾਇਤੀ ਹੋਣ ਦਾ ਦਮ ਭਰਦਿਆਂ ਫੌਕੀਆਂ ਚੌਧਰਾਂ ਦਿੰਦੇ ਨਹੀ ਥੱਕਦੇ ਤੇ ਦੂਸਰੇ ਪਾਸੇ ਕੇਂਦਰ ਵਿਚਲੀ ਭਾਜਪਾ ਵਪਾਰੀਆਂ, ਕਾਰੋਬਾਰੀਆਂ, ਸਨਅਤਾਂ ਤੇ ਕਿਸਾਨੀ ਦਾ ਘਲਾ ਘੁਟਣ ਵਿੱਚ ਮਸ਼ਰੂਫ ਹੈ।ਉਨ੍ਹਾਂ ਸਰਾਫਾ ਵਪਾਰੀਆਂ, ਕਾਰੋਬਾਰੀਆਂ ਤੇ ਕਾਰੀਗਰਾਂ ਨੂੰ ਯਕੀਨ ਦਿਵਾਇਆ ਕਿ ਕਾਂਗਰਸ ਉਨ੍ਹਾਂ ਦੇ ਨਾਲ ਹੈ ਤੇ ਉਨ੍ਹਾਂ ਤੇ ਲੱਗੇ ਟੈਕਸ ਖਤਮ ਕਰਾਉਣ ਲਈ ਯਤਨਸੀਲ ਰਹੇਗੀ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply