Monday, July 8, 2024

ਕਚਰਾ ਪਲਾਂਟ ਤੁਰੰਤ ਹਟਾਉਣ ਦੀ ਮੰਗ ਦਿਨੋਂ ਦਿਨ ਜੋਰ ਪਕੜਣ ਲੱਗੀ

 

ਬਠਿੰਡਾ, 11 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ-ਮਾਨਸਾ ਜੀ.ਟੀ ਰੋਡ ਦੇ ਨਾਲ ਅਤੇ ਆਲੇ ਦੁਆਲੇ ਸੰਘਣੀ ਅਬਾਦੀ ਵਿਚਕਾਰ ਬਣਾਏ ਜਾ ਰਹੇ ਕਚਰਾ ਪਲਾਂਟ ਨੂੰ ਤੁਰੰਤ ਹਟਾਉਣ ਦੀ ਮੰਗ ਕਰਦਿਆਂ ਬਠਿੰਡਾ ਐਸ਼ੋਸ਼ੀਏਸ਼ਨ ਆਫ ਨਾਨ ਗਾਰਮਿੰਟ ਆਰਗੇਨਾਈਜੇਸ਼ਨ, (ਬੈਗਂੋ) ਨੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਭਾਰਤ ਸਰਕਾਰ ਅਤੇ ਹੋਰਨਾਂ ਨੂੰ ਲਿਖੇ ਪੱਤਰ ਵਿਚ ਦਰਸਾਇਆ ਗਿਆ ਹੈ ਕਿ ਜੇਕਰ ਇਹ ਕਚਰਾ ਪਲਾਂਟ ਬਠਿੰਡਾ ਸ਼ਹਿਰ ਨਿਵਾਸੀਆਂ ਦੇ ਸਿਰ ਜਬਰਦਸਤੀ ਥੋਪਿਆ ਗਿਆ ਤਾਂ ਬਠਿੰਡਾ ਸ਼ਹਿਰ ਅਤੇ ਇਸ ਦੇ ਆਸੇ ਪਾਸੇ ਦੇ ਕਰੀਬ 10-12 ਪਿੰਡਾਂ ਵਿਚ ਭਿਆਨਕ ਬਿਮਾਰੀਆਂ ਫੈਲਣਗੀਆਂ ਜੋ ਸਵੱਛ ਭਾਰਤ ਦੀ ਮੁਹਿੰਮ ਦਾ ਮੂੰਹ ਚਿੜਾਉਣਗੀਆਂ। ਇਸ ਗੱਲ ਦਾ ਪਰਗਟਾਵਾ ਰਮਣੀਕ ਵਾਲੀਆ ਚੀਫ ਕੁਆਰਡੀਨੇਟਰ ਅਤੇ ਸਾਧੂ ਰਾਮ ਕੁਸਲਾ ਸਕੱਤਰ -ਕਮ- ਕੁਆਰਡੀਨੇਟਰ ਐਡਮਨ, ਬਠਿੰਡਾ ਐਸ਼ੋਸ਼ੀਏਸ਼ਨ ਆਫ ਨਾਨ ਗਾਰਮਿੰਟ ਆਰਗੇਨਾਈਜ਼ੇਸ਼ਨ, ਬਠਿੰਡਾ ਵੱਲੋ ਆਪਣੇ ਵਿਚਾਰ ਪ੍ਰਗਟ ਕੀਤੇ ਗਏ। ਬੈਗੋ ਦੇ ਕੁਆਰਡੀਨੇਟਰਜ਼ ਦੀ ਮੀਟਿੰਗ ਵਿਚ ਕਚਰਾ ਪਲਾਂਟ ਉਠਾਉਣ ਲਈ ਗਠਿਤ ਕੀਤੀ ਗਈ ਕੂੜਾ ਢੰਪ ਹਟਾਓ ਮੋਰਚਾ ਦੀ ਸੰਘਰਸ਼ ਕਮੇਟੀ ਨੂੰ ਪੂਰਾ ਸਮਰਥਨ ਦੇਣ ਦਾ ਵੀ ਫੈਸਲਾ ਕੀਤਾ ਗਿਆ। ਇਸ ਮੀਟਿੰਗ ਵਿਚ ਰਾਕੇਸ਼ ਨਰੂਲਾ, ਕੈਲਾਸ਼ ਗਰਗ, ਰਾਮੇਸ਼ ਮਹਿਤਾ, ਸੋਨੂੰ ਮਹੇਸ਼ਵਰੀ, ਏ.ਪੀ ਗਰੋਵਰ, ਸੰਦੀਪ ਪਰਛੰਦਾ, ਰਾਜਨ ਸਿੰਗਲਾ, ਦਰਸ਼ਨ ਜੌੜਾ ਅਤੇ ਕਮਲ ਦੱਤ ਸਾਰੇ ਕੁਆਰਡੀਨੇਟਰ ਵੀ ਸ਼ਾਮਲ ਸਨ। ਉਨ੍ਹਾਂ ਲਿਖੇ ਪੱਤਰ ਵਿਚ ਪ੍ਰਧਾਨ ਮੰਤਰੀ ਅਤੇ ਹੋਰਨਾਂ ਨੂੰ ਜਾਣੂ ਕਰਵਾਇਆ ਗਿਆ ਹੈ ਕਿ ਬਠਿੰਡਾ ਸ਼ਹਿਰ ਵਿਚ ਜੋ ਨਗਰ ਨਿਗਮ ਬਠਿੰਡਾ ਵਲੋ ਪ੍ਰਾਈਵੇਟ ਕੰਪਨੀ ਪਾਸਂੋ ਜਿਸ ਜਗਾਂ’ਤੇੇ ਕਚਰਾ ਪਲਾਟ ਲਗਾਇਆ ਜਾ ਰਿਹਾ ਹੈ ਇਹ ਸੰਘਣੀ ਅਬਾਦੀ ਦੇ ਵਿਚਕਾਰ ਹੈ ਇਸ ਦੇ ਨਾਲ ਕਈ ਧਾਰਮਿਕ ਅਸਥਾਨ ਵੀ ਹਨ । ਇਸ ਕਚਰਾ ਪਲਾਂਟ ਵਿਚ ਪੰਜਾਬ ਦੇ ਵੱਖੋ ਵੱਖਰੇ ਕਰੀਬ 18 ਸ਼ਹਿਰਾਂ ਦਾ ਕੂੜਾ ਇਕੱਠਾ ਕੀਤਾ ਜਾਵੇਗਾ ਜਿਸ ਨਾਲ ਗੰਭੀਰ ਬਿਮਾਰੀਆਂ ਫੈਲਣਗੀਆਂ।     ਪੱਤਰ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਕਈ ਉਚ ਅਧਿਕਾਰੀਆਂ ਨੇ ਇਹ ਕਚਰਾ ਪਲਾਂਟ ਲਗਾਉਣ ਲਈ ਤੱਥਾਂ ਦੇ ਉਲਟ ਰਿਪੋਰਟਾਂ ਕੀਤੀਆਂ ਹਨ ਉਨ੍ਹਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਣੀ ਬਣਦੀ ਹੈ। ਸਰਕਾਰੀ ਹਦਾਇਤਾਂ ਅਨੁਸਾਰ ਕਚਰਾ ਪਲਾਂਟ ਦੇ 500 ਮੀਟਰ ਇਰਦ ਗਿਰਦ ਅਬਾਦੀ, ਧਾਰਮਿਕ ਸਥਾਨ, ਜਾਂ ਪੀਣ ਵਾਲੇ ਪਾਣੀ ਦੇ ਸਰੋਤ ਨਹੀ ਹੋਣੇ ਚਾਹੀਦੇ ਪਰ ਬਠਿੰਡਾ ਵਿਖੇ ਲਗਾਏ ਜਾ ਰਹੇ ਕਚਰਾ ਪਲਾਟ ਜੋ ਮਾਨਸਾ- ਬਠਿੰਡਾ ਜੀ.ਟੀ ਰੋਡ ਤੇ ਵਾਕਫ ਬੋਰਡ ਦੀ 36 ਏਕੜ ਜਮੀਨ ਵਿਚ ਲਗਾਇਆ ਜਾ ਰਿਹਾ ਹੈ ਇਸ ਤੋ 203 ਮੀਟਰ ਦੀ ਦੂਰੀ ਤੇ ਗਰੋਥ ਸੈਂਟਰ ਦਾ ਵਾਟਰ ਵਰਕਸ ਹੈ, ਇਸ ਦੇ ਨਾਲ ਪਾਣੀ ਦੀ ਕੱਸੀ ਚਲਦੀ ਹੈ ਜਿਸ ਤੋ ਮਹਿਤਾ, ਮਛਾਣਾ ਆਦਿ 10-12 ਪਿੰਡਾਂ ਦੇ ਲੋਕ ਪਾਣੀ ਪੀਦੇ ਹਨ, ਹਾਊਸ ਫੈਡ ਕਾਲੌਨੀ 249 ਮੀਟਰ ਦੀ ਦੂਰੀ ਤੇ ਹੈ, ਮਿਲਕ ਪਲਾਂਟ 350 ਮੀਟਰ ਦੀ ਦੂਰੀ ਤੇ ਹੈ, ਗਨਪਤੀ ਇਨਕਲੇਵ 490 ਮੀਟਰ ਦੇ ਘੇਰੇ ਅੰਦਰ ਹੈ, ਰਾਮਦਾਸ ਨਗਰ 100 ਮੀਟਰ, ਕਰਿਸ਼ੀ ਵਿਗਿਆਨ ਕੇਂਦਰ, ਪਸੂ ਹਸਪਤਾਲ ਅਤੇ ਪੋਲੀਕਲੀਨਿਕ, ਖੇਤੀਬਾੜੀ ਦਫਤਰ, 350 ਮੀਟਰ ਦੀ ਦੂਰੀ ਤੇ ਹਨ, ਭਾਈ ਮਤੀ ਦਾਸ ਨਗਰ ਸਿਰਫ਼ 10 ਕਿਲੋਂ ਮੀਟਰ ‘ਤੇ,ਹਰਬੰਸ ਨਗਰ 50 ਮੀਟਰ ਦੀ ਦੂਰੀ ਤੇ ਹੈ, ਨਛੱਤਰ ਨਗਰ 176 ਮੀਟਰ, ਜੋਗਾ ਨਗਰ 176 ਮੀਟਰ ਦੂਰੀ ਤੇ ਹਨ। ਧਾਰਮਿਕ ਸਥਾਨਾਂ ਵਿਚ ਦੋ ਮੰਦਰ ਅਤੇ ਦੋ ਗੁਰਦੁਆਰਾ ਸਾਹਿਬ 100 ਤੋ 150 ਮੀਟਰ ਦੀ ਦੂਰੀ ਤੇ ਹਨ। ਇਸ ਕਚਰਾ ਪਲਾਂਟ ਪਾਸ ਅਜੇ ਤੱਕ ਪ੍ਰਦੂਸ਼ਣ ਕੰਟਰੋਲ ਬੋਰਡ ਪਾਸੋ ਅਜੇ ਤੱਕ ਕਲੀਅਰਸ ਸਰਟੀਫਿਕੇਟ ਵੀ ਪ੍ਰਾਪਤ ਨਹੀ ਕੀਤਾ ਪ੍ਰੰਤੂ ਉਚ ਅਧਿਕਾਰੀਆਂ ਦੀ ਸ਼ਹਿ ਨਾਲ ਤਕਰੀਬਨ 120 ਟਨ ਕੂੜਾ ਰੋਜਾਨਾ ਇਕੱਠਾ ਕੀਤਾ ਜਾ ਰਿਹਾ ਹੈ। ਨਗਰ ਨਿਗਮ ਬਠਿੰਡਾ ਵਲੋ ਜੋ ਗੁਜਰਾਤ ਤੋ ਵਿਸੇਸ਼ ਕੈਮੀਕਲ ਲਿਆਉਣ ਬਾਰੇ ਕਿਹਾ ਜਾ ਰਿਹਾ ਹੈ  ਉਸ ਨਾਲ ਇਹ ਵੀ ਨਗਰ ਨਿਗਮ ਅਧਿਕਾਰੀਆਂ ਵਲੋ ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਦੁਰਗੰਧ ਕੁਝ ਘੱਟ ਹੋਵੇਗੀ, ਪੂਰੀ ਤਰ੍ਹਾਂ ਖਤਮ ਨਹੀ ਹੋਵੇਗੀ।  ਪੱਤਰ ਵਿਚ ਸ਼ਪਸ਼ਟ ਕੀਤਾ ਗਿਆ ਹੈ ਕਿ ਬਠਿੰਡਾ ਜਿਲੇ ਦੇ ਲੋਕ ਪਹਿਲਾਂ ਹੀ ਕੈਂਸਰ, ਹੈਪੀਟਾਈਟਸ ਸੀ ਅਤੇ ਹੈਪੀਟਾਈਟਸ ਬੀ ਵਰਗੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹਨ ਅਤੇ ਇਸ ਕਚਰਾ ਪਲਾਂਟ ਤੋ  ਪੈਦਾ ਹੋਣ ਵਾਲੇ ਮਾਰੂ ਜਿਮਾਣੂਆਂ ਨਾਲ ਬਿਮਾਰੀਆਂ ਹੋਰ ਵਧਣਗੀਆਂ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਜਿੰਨ੍ਹਾਂ ਅਧਿਕਾਰੀਆਂ ਨੇ ਗਲਤ ਰਿਪੋਰਟਾਂ ਦਿੱਤੀਆਂ ਹਨ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਕਚਰਾ ਪਲਾਂਟ ਕਿਸੇ ਹੋਰ ਢੁੱਕਵੀ ਥਾਂ ਤੇ ਤਬਦੀਲ ਕੀਤਾ ਜਾਵੇ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply