Saturday, June 29, 2024

ਸਟੇਟ ਬੈਂਕ ਆਫ ਪਟਿਆਲਾ ਦੀ ਬ੍ਰਾਂਚ ਦਾ ਕੀਤਾ ਉਦਘਾਟਨ

PPN31062016014ਚੌਂਕ ਮਹਿਤਾ, 31 ਮਾਰਚ (ਜੋਗਿੰਦਰ ਸਿੰਘ ਮਾਣਾ) – ਕਸਬਾ ਚੌਂਕ ਮਹਿਤਾ ਵਿਖੇ ਸਟੇਟ ਬੈਂਕ ਆਫ ਪਟਿਆਲਾ ਦੀ 1328 ਵੀਂ ਬ੍ਰਾਂਚ ਦਾ ਉਦਘਾਟਨ ਕੀਤਾ ਗਿਆ, ਬ੍ਰਾਂਚ ਦਾ ਉਦਘਾਟਨ ਵਿਸ਼ੇਸ਼ ਤੌਰ ਤੇ ਪਹੁੰਚੇ ਸ੍ਰੀ ਸੁਸ਼ੀਲ ਭੰਡਾਰੀ ਜਨਰਲ ਮੈਨੇਜਰ (ਆਰਐਨਡਬਲਿਊ) ਪਟਿਆਲਾ ਨੇ ਸ਼ਮਾ ਰੌਸ਼ਨ ਕਰਕੇ ਕੀਤਾ, ਇਸ ਸਮੇ ਸ੍ਰੀ ਭੰਡਾਰੀ ਨੇ ਇਕੱਤਰ ਹੋਈਆਂ ਨਾਮਵਰ ਸਖਸ਼ੀਅਤਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਸਾਡੇ ਸਾਰਿਆਂ ਲਈ ਇਹ ਬੜ੍ਹੇ ਮਾਣ ਵਾਲੀ ਗੱਲ ਹੈ ਕਿ ਸਟੇਟ ਬੈਂਕ ਆਫ ਪਟਿਆਲਾ ਇੱਕ ਅਜਿਹਾ ਬੈਂਕ ਹੈ ਜਿਸ ਦਾ ਹੈਡ ਆਫਿਸ ਪਟਿਆਲਾ ਵਿਖੇ ਹੈ, ਉਨਾ੍ਹਂ ਦੱਸਿਆ ਕਿ ਇਹ ਬ੍ਰਾਂਚ ਅਜੋਕੇ ਸਮੇ ਨਾਲ ਸਬੰਧਤ ਹਰ ਤਰਾਂ੍ਹ ਦੀਆਂ ਸਹੂਲਤਾਂ ਦੇਣ ਦੇ ਕਾਬਿਲ ਹੈ, ਜਿਵੇਂ ਕਾਰ ਲੋਨ, ਹਾਊਸ ਲੋਨ, ਅੇਗਰੀਕਲਚਰ ਲੋਨ ਆਦਿ ਸਹੂਲਤਾਂ ਮੌਜੂਦ ਹਨ, ਉਨਾ੍ਹਂ ਦੱਸਿਆ ਕਿ ਇਹ ਬ੍ਰਾਂਚ ਮੋਬਾਇਲ ਬੈਕਿੰਗ, ਇੰਨਟਰਨੈਟ ਬੈਕਿੰਗ, ਗਰੀਨ ਚੈਨਲ, ਏਟੀਐਮ ਵਰਗੀਆਂ ਸਾਰੀਆਂ ਸਹੂਲਤਾਂ ਪ੍ਰਧਾਨ ਕਰ ਰਿਹਾ ਹੈ, ਇਸ ਸਮੇ ਸਟੇਟ ਬੈਂਕ ਆਫ ਪਟਿਆਲਾ ਦੀ ਮਹਿਤਾ ਬ੍ਰਾਂਚ ਦੇ ਮੈਨੇਜਰ ਗੁਰਮੀਤ ਰਾਮ ਨੇ ਸ਼੍ਰੀ ਸੁਸ਼ੀਲ ਭੰਡਾਰੀ ਜਨਰਲ ਮੈਨੇਜਰ ਅਤੇ ਇਲਾਕੇ ਦੀਆਂ ਨਾਮਵਰ ਸਖਸ਼ੀਅਤਾਂ ਦਾ ਧੰਨਵਾਦ ਕੀਤਾ।ਇਸ ਮੌਕੇ ਸ਼੍ਰੀ ਰਜੇਸ਼ ਕੁਲਕਰਨੀ ਡੀਜੀਐਮ ਜਲੰਧਰ, ਸ੍ਰੀ ਮਤੀ ਪਨੀਤ ਸਿੰਘ ਏਜੀਐਮ ਅੰਮ੍ਰਿਤਸਰ, ਸ੍ਰੀ ਰਕੇਸ਼ ਬਜਾਜ ਯੁਨੀਅਨ ਲੀਡਰ, ਸ੍ਰੀ ਨਰਿੰਦਰ ਰਾਏ, ਸ਼੍ਰੀ ਵਿਜੇ ਗਰਗ ਚੀਫ ਮੈਨੇਜਰ, ਸ਼੍ਰੀ ਨਵਲ ਮਹਾਜਨ ਲੀਡਰ ਆਫੀਸਰਜ ਅੇਸੋਸੀਏਸ਼ਨ ਸ਼ਾਮਿਲ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply