Monday, July 1, 2024

ਸਾਂਝ ਕੇਂਦਰ ਚੌਂਕ ਮਹਿਤਾ ਵੱਲੋਂ ਨਸ਼ਿਆਂ ਵਿਰੁੱਧ ਪਿੰਡ ਧਰਮੂਚੱਕ ਵਿਖੇ ਜਾਗਰੂਕ ਕੈਂਪ ਲਾਇਆ

ਚੌਂਕ ਮਹਿਤਾ, 31 ਮਾਰਚ (ਜੋਗਿੰਦਰ ਸਿੰਘ ਮਾਣਾ) – ਐਸ.ਐਸ.ਪੀ ਦਿਹਾਤੀ ਜਸਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾ ਦੇ ਅਨੁਸਾਰ ਸਾਂਝ ਕੇਂਦਰ ਮਹਿਤਾ ਦੇ ਇੰਚਾਰਜ ਗੋਪਾਲ ਸਿੰਘ ਵੱਲੋਂ ਪਿੰਡ ਧਰਮੂਚੱਕ ਵਿਖੇ ਭਰਵਾਂ ਇਕੱਠ ਕਰਕੇ ਨਸ਼ਾਂ ਦੇ ਵਿਰੁੱਧ ਇਕ ਵਿਸ਼ਾਲ ਜਾਗਰੂਕ ਕੈਂਪ ਲਾਇਆ।ਇਸ ਮੌਕੇ ਇੰਚਾਰਜ ਨੇ ਨਸਿਆਂ ਦੇ ਭਿਆਨਕ ਨਿਤਜਿਆ ਬਾਰੇ ਦੱਸਿਆ ਤੇ ਹਰ ਇੱਕ ਨੂੰ ਨਸ਼ਿਆਂ ਦੀ ਦਲਦਲ ਤੋ ਦੂਰ ਰਹਿਣ ਨੂੰ ਕਹਿਆ ਤਾਂ ਜੋ ਇਕ ਚੰਗੇ ਸਮਾਜ ਦੀ ਸਿਰਜਣਾਂ ਹੋ ਸਕੇ ਅਤੇ ਭਰੂਣ ਹੱਤਿਆ ਸਬੰਧੀ ਵੀ ਜਾਗਰੂਕ ਕੀਤਾ ਅਤੇ ਹੋਰ ਵਿਸ਼ਿਆ ਬਾਰੇ ਵੀ ਦੱਸਿਆ ਗਿਆ।ਇਸ ਮੌਕੇ ਇਹਨਾਂ ਦੇ ਨਾਲ ਏ ਅੇਸ ਆਈ ਅਵਤਾਰ ਸਿੰਘ ਹੌਲਦਾਰ ਪਲਵਿੰਦਰ ਸਿੰਘ ਅਤੇ ਹੋਲਦਾਰ ਨਿਰਮਲ ਸਿੰਘ ਅਤੇ ਹੋਲਦਾਰ ਕਸਮੀਰ ਸਿੰਘ ਸਿਪਾਹੀ ਇੰਦਰਪਾਲ ਸਿੰਘ ਕਮੇਟੀ ਮੈਂਬਰ ਕਰਮਜੀਤ ਸਿੰਘ ਲਾਲੀ,ਬਲਜੀਤ ਸਿੰਘ ਆਦਿ ਹਾਜ਼ਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply