
ਬਠਿੰਡਾ, 8 ਮਈ (ਜਸਵਿੰਦਰ ਸਿੰਘ ਜੱਸੀ)- ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਆਪਣੀ ਹਾਰ ਤੋਂ ਬੁਖਲਾ ਗਿਆ ਹੈ ਤੇ ਉਹ ਹੁਣ ਆਪਣੀ ਹਾਰ ਨੂੰ ਸਹੀ ਦਰਸਾਉਣ ਲਈ ਬਹਾਨੇ ਲੱਭ ਰਿਹਾ ਹੈ, ਜਿਸ ਕਰਕੇ ਉਹ ਆਪਣੇ ਮਨੋਨੀਤ ਬਹਾਨੇ ਘੜ ਕੇ ਮੀਡੀਆ ਨੂੰ ਗੁਮਰਾਹ ਕਰ ਰਿਹਾ ਹੈ, ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਇਹ ਬਿਆਨ ਜਾਰੀ ਕਰਦਿਆ ਕਿਹਾ ਹੈ ਕਿ ਮਨਪ੍ਰੀਤ ਬਾਦਲ ਹੁਣ ਆਪਣੀਆਂ ਕਦਰਾਂ ਕੀਮਤਾਂ ਤੋਂ ਵੀ ਪਰਾਂ ਚਲਾ ਗਿਆ ਹੈ ਜਿਸ ਕਰਕੇ ਉਸ ਨੂੰ ਹੁਣ ਸਾਰੇ ਲੋਕ ਹੀ ਮਾੜੇ ਲਗਦੇ ਹਨ ਪਰ ਬਠਿੰਡਾ ਦੇ ਸੂਝਵਾਨ ਵਾਸੀਆਂ ਵਲੋਂ ਕੀਤਾ ਜਾਂਦਾ ਫੈਸਲਾ ਬਿਲਕੁਲ ਸਹੀ ਹੈ। ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਬਠਿੰਡਾ ਦੇ ਵਾਸੀ ਬਿਲਕੁਲ ਹੀ ਸਹੀ ਹਨ ਤੇ ਉਹ ਬਠਿੰਡਾ ਦਾ ਵਿਕਾਸ ਚਾਹੁੰਦੇ ਹਨ, ਜਿਸ ਕਰਕੇ ਉਨਾਂ ਵੋਟਾਂ ਅਕਾਲੀ ਉਮੀਦਵਾਰਾਂ ਨੂੰ ਪਾਈਆਂ ਹਨ, ਪਰ ਮਨਪ੍ਰੀਤ ਨੂੰ ਇਹ ਸਚਾਈ ਸਹੀ ਨਹੀਂ ਲਗ ਰਹੀ ਜਿਸ ਕਰਕੇ ਉਹ ਦੋਸ਼ ਲਗਾਉਣ ਲੱਗਾ ਹੈ ਤੇ ਕਹਿ ਰਿਹਾ ਹੈ ਕਿ ਉਹ ਮਾਨਯੋਗ ਚੀਫ ਜਸਟਿਸ ਕੋਲ ਜਾਵੇਗਾ ਤੇ ਉਹ ਬਠਿੰਡਾ ਦੀ ਚੋਣ ਬਾਰੇ ਦਸੇਗਾ, ਪਰ ਉਹ ਤਾਂ ਘਬਰਾ ਗਿਆ ਹੈ ਤੇ ਕਹਿ ਰਿਹਾ ਹੈ ਕਿ ਉਹ ਹਾਰ ਗਿਆ ਹੈ, ਮੈਨੂੰ ਲਗਦਾ ਹੈ ਕਿ ਜਿਵੇਂ ਕਿ ਹਾਰਿਆ ਹੋਇਆ ਖਿਡਾਰੀ ਰੌਂਡ ਪਾਂਉਂਦਾ ਹੈ ਇਸੇ ਤਰਾਂ ਮਨਪ੍ਰੀਤ ਵੀ ਆਪਣੇ ਹੋਛੇ ਬਿਆਨ ਦੇ ਕੇ ਰੌਂਡ ਹੀ ਪਾ ਰਿਹਾ ਹੈ,ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਬਠਿੰਡਾ ਤੋਂ ਪੱਕੀ ਜਿੱਤ ਅਕਾਲੀ ਦਲ ਦੀ ਹੀ ਹੋਵੇਗੀ ਪਰ ਮਨਪ੍ਰੀਤ ਦਾ ਸਿਆਸੀ ਭਵਿੱਖ ਖਤਰੇ ਵਿਚ ਹੈ ਇਸ ਕਰਕੇ ਉਹ ਸਾਡੇ ਤੇ ਦੋਸ਼ ਲਗਾ ਰਿਹਾ ਹੈ ਪਰ ਲੋਕ ਜਾਣਦੇ ਹਨ ਕਿ ਅਸਲ ਵਿਚ ਮਨਪ੍ਰੀਤ ਬਾਦਲ ਲੋਕਾਂ ਦਾ ਲੀਡਰ ਬਣ ਹੀ ਨਹੀਂ ਸਕਿਆ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media