Saturday, July 27, 2024

ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ ਇਕ ਹੋਰ ਨਵੇਂ ਸਕੂਲ ਅਤੇ ਡਿਸਪੈਂਸਰੀ ਦਾ ਉਦਘਾਟਨ

PPN090504
ਅੰਮ੍ਰਿਤਸਰ, 9  ਮਈ (ਜਗਦੀਪ ਸਿੰਘ)- ਸੇਵਾ ਅਤੇ ਸਿੱਖਿਆ ਦੇ ਖੇਤਰ ਵਿਚ ਹਮੇਸ਼ਾ ਅੱਗੇ ਰਹਿਣ ਵਾਲੀ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ ਬਹੁਤ ਸਾਰੇ ਫ੍ਰੀ ਇੰਸਟੀਚਿਊਟ, ਹਸਪਤਾਲ, ਟ੍ਰੇਨਿੰਗ ਸੈਂਟਰ ਅਤੇ ਬਿਰਧ ਘਰ ਖੋਲ੍ਹੇ ਗਏ ਹਨ। ਹੁਣ ਵੀ ਹਰ ਸਾਲ ਨਵਾਂ ਕਾਲਜ ਜਾਂ ਸਕੂਲ ਖੋਲ੍ਹਿਆ ਜਾ ਰਿਹਾ ਹੈ। ਇਸ ਵੇਲੇ ਚੀਫ ਖਾਲਸਾ ਦੀਵਾਨ ਵਲੋਂ ਖੋਲ੍ਹੇ ਗਏ ੫੦ ਸਕੂਲ ਦੀਵਾਨ ਦੀ ਸ਼ਾਨ ਨੂੰ ਵਧਾ ਰਹੇ ਹਨ। ਇਸੇ ਸਾਲ ਹੀ ਕਪੂਰਥਲਾ ਵਿਖੇ ਸ਼ੁਰੂ ਕੀਤੇ “ਸੀ੍ਰ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ, ਕਪੂਰਥਲਾ” ਦੇ ਉਦਘਾਟਨ ਤੋਂ ਬਾਅਦ ਕੱਲ ਪ੍ਰਧਾਨ, ਚੀਫ ਖਾਲਸਾ ਦੀਵਾਨ, ਸ: ਚਰਨਜੀਤ ਸਿੰਘ ਚੱਢਾ ਵਲੋਂ ਕਾਨ੍ਹਪੁਰ ਵਿਖੇ ਵੀ ਇਕ ਸ਼ਾਨਦਾਰ ਅਤੇ ਅਲਟਰਾ ਮਾਡਰਨ ਸੁਵਿਧਾਵਾਂ ਨਾਲ ਲੈਸ ਨਵਾਂ ਸਕੂਲ ਸੀ੍ਰ ਗੁਰੁ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਦਾ ਉਦਘਾਟਨ ਕੀਤਾ ਗਿਆ। ਜਾਰੀ ਬਿਆਨ ਵਿਚ ਪ੍ਰਧਾਨ, ਚੀਫ ਖਾਲਸਾ ਦੀਵਾਨ, ਸ: ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਕਾਨਪੁਰ ਵਿਖੇ ਖੁੱਲ੍ਹਿਆ ਨਵਾਂ ਸਕੂਲ ਪੂਰੀ ਤਰ੍ਹਾਂ ਏ.ਸੀ. ਹੈ ਜਿਸ ਵਿਚ ਖੁਲ੍ਹੇ ਕਮਰੇ, ਕੰਪਿਊਟਰ ਲੈਬਜ਼, ਬੱਚਿਆਂ ਨੂੰ ਨਵੀਂ ਟੈਕਨਾਲੋਜੀ ਅਤੇ ਗਿਆਨ ਤੋਂ ਜਾਣੂ ਕਰਵਾਉਣ ਤੋਂ ਇਲਾਵਾ ਬੱਚਿਆਂ ਦੇ ਬਹੁਪੱਖੀ ਵਿਕਾਸ ਲਈ ਲੋੜੀਂਦੀ ਹਰ ਸੁਵਿਧਾ ਉਪਲਬਧ ਹੈ। ਇਸ ਦੇ ਨਾਲ ਹੀ ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਵਲੋਂ ਸੀ੍ਰ ਗੁਰੂ ਹਰਿਕ੍ਰਿਸ਼ਨ ਚੈਰੀਟੇਬਲ ਡਿਸਪੈਂਸਰੀ ਦਾ ਉਦਘਾਟਨ ਵੀ ਕੀਤਾ ਗਿਆ ਜਿਸ ਵਿਚ ਮਰੀਜਾਂ ਨੂੰ ਫੀ੍ਰ ਦਵਾਈਆਂ ਅਤੇ ਡਾਕਟਰੀ ਸਹੂਲਤਾਂ ਦਿੱਤੀਆਂ ਜਾਣਗੀਆਂ।ਇਸ ਮੌਕੇ ਸ: ਨਰਿੰਦਰ ਸਿੰਘ ਖੁਰਾਨਾ ਨੇ ਦੱਸਿਆ ਕਿ ਸਕੂਲਾਂ ਤੋਂ ਇਲਾਵਾ ਚੀਫ ਖਾਲਸਾ ਦੀਵਾਨ ਵਲੋਂ ਉਚੇਰੀ ਵਿੱਦਿਆ ਲਈ ਨਵੇਂ ਕਾਲਜ ਵੀ ਖੋਲ੍ਹੇ ਜਾ ਰਹੇ ਹਨ। ਸੀ.ਕੇ.ਡੀ. ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਸੀ.ਕੇ.ਡੀ. ਇੰਟਰਨੈਸ਼ਨਲ ਨਰਸਿੰਗ ਕਾਲਜ, ਅੰਮ੍ਰਿਤਸਰ ਖੋਲ੍ਹੇ ਜਾਣ ਤੋਂ ਬਾਅਦ ਇਸੇ ਸਾਲ ਹੀ ਸੀ.ਕੇ.ਡੀ. ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਤਰਨ ਤਾਰਨ ਵੀ ਬਹੁਤ ਜਲਦ ਖੁੱਲ੍ਹ ਰਿਹਾ ਹੈ। ਇਸੇ ਤਰ੍ਹਾ ਚੀਫ ਖਾਲਸਾ ਦੀਵਾਨ ਵਲੋਂ ਬੜੀ ਛੇਤੀ ਹੀ ਅੰਮ੍ਰਿਤਸਰ ਵਿਚ ਸੀ.ਕੇ.ਡੀ. ਇੰਸਟੀਚਿਊਟ ਆਫ ਲਿਬਰਲ ਆਰਟਸ ਅਤੇ ਸ਼ੁਭਮ ਇਨਕਲੇਵ ਵਿਖੇ ਇਕ ਵਰਲਡ ਕਲਾਸ ਰਿਹਾਇਸ਼ੀ ਸਕੂਲ ਖੋਲ੍ਹਣ ਦੀ ਵੀ ਯੋਜਨਾਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਚੀਫ ਖਾਲਸਾ ਦੀਵਾਨ ਨੂੰ ਧਾਂਧਰਾ (ਲੁਧਿਆਣਾ), ਨੌਸ਼ਿਹਰਾ ਪੰਨੂਆਂ (ਤਰਨਤਾਰਨ) ਅਤੇ ਉੱਚਾ ਪਿੰਡ (ਕਪੂਰਥਲਾ) ਵਿਖੇ ਆਦਰਸ਼ ਸਕੂਲ ਅਲਾਟ ਕੀਤੇ ਗਏਹਨ। ਉਨ੍ਹਾਂ ਦੱਸਿਆ ਕਿ ਅੱਗੋ ਵੀ ਚੀਫ ਖਾਲਸਾ ਦੀਵਾਨ ਆਪਣੇ ਮੋਢੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਤੇ ਇਸਦੀ ਹੋਰ ਤਰੱਕੀ ਲਈ ਹਮੇਸ਼ਾ ਯਤਨਸ਼ੀਲ ਰਹੇਗਾ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply