Monday, October 7, 2024

ਡੀ.ਏ.ਵੀ. ਪਬਲਿਕ ਸਕੂਲ ਵਿਖੇ ਜੋਸ਼ ਨਾਲ ਮਨਾਇਆ ਗਿਆ ਮਦਰਜ਼ ਡੇਅ

PPN090505
ਅੰਮ੍ਰਿਤਸਰ, 9 ਮਈ (ਜਗਦੀਪ ਸਿੰਘ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਨੇ ਬੜੇ ਹੀ ਜੋਸ਼ ਅਤੇ ਉਤਸ਼ਾਹ ਨਾਲ ਮਦਰਜ਼ ਡੇ ਨੂੰ ਯਾਦਗਾਰ ਬਣਾਇਆ। ਵਿਦਿਆਰਥੀਆਂ ਦੁਆਰਾ ਆਪਣੀਆਂ ਬਣਾਈਆਂ ਕਵਿਤਾਵਾਂ ਸੁਣਾਈਆਂ ਗਈਆਂ ਅਤੇ ਆਪਣੀਆਂ ਮਾਤਾਵਾਂ ਦੇ ਆਦਰ, ਸਨਮਾਨ, ਪਿਆਰ ਅਤੇ ਆਪਣੇਪਨ ਦੇ ਪ੍ਰਤੀ ਗੀਤ ਵੀ ਗਾਏ ਗਏ। ਇਸ ਤਰ੍ਹਾਂ ਦਾ ਕੋਈ ਵੀ ਦਿਨ ਨਾ ਹੋਵੇ ਜਿਸ ਦਿਨ ਅਸੀਂ ਮਾਂ ਦੇ ਸ਼ੁਕਰਗੁਜ਼ਾਰ ਨਾ ਹੋਏ ਹੋਈਏ। ਪਰ ਅੱਜ ਦਾ ਦਿਨ ਸਾਡੇ ਜੀਵਨ ਅਤੇ ਮਨ ਵਿੱਚ ਮਾਂ ਦੇ ਪ੍ਰਤੀ ਆਪਣਾ ਸਨਮਾਨ ਪ੍ਰਗਟ ਕਰਨ ਦਾ ਚੰਗਾ ਮੌਕਾ ਹੈ। ਵਿਦਿਆਰਥੀਆਂ ਨੇ ਆਪਣੇ ਦਿਲ ਵਿਚ ਮਾਂ ਲਈ ਇਕ ਵਿਸ਼ੇਸ਼ ਥਾਂ ਰੱਖਣ ਪ੍ਰਤੀ ਆਪਣੇ ਵਿਚਾਰ ਪ੍ਰਗਟ ਕੀਤੇ। ਉਹਨਾਂ ਨੇ ਇਹ ਹੀ ਮਹਿਸੂਸ ਕੀਤਾ ਕਿ ਮਾਂ ਉਹਨਾਂ ਦੀ ਖ਼ੁਸ਼ੀ ਲਈ ਆਪਣੀਆਂ ਕਿੰਨੀਆਂ ਭਾਵਨਾਵਾਂ ਦਾ ਤਿਆਗ ਕਰਦੀ ਹੈ। ਵਿਦਿਆਰਥੀਆਂ ਨੇ ਮਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਸਹੁੰ ਚੁੱਕੀ ਕਿ ਉਹ ਜ਼ਰੂਰ ਆਪਣੀ ਮਾਂ ਦੀ ਅੱਖ ਦਾ ਤਾਰਾ ਬਣਨਗੇ। ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ: ਸ਼੍ਰੀਮਤੀ ਨੀਲਮ ਕਾਮਰਾ ਜੀ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਸਕੂਲ ਦੇ ਪ੍ਰਬੰਧਕ ਡਾ: ਕੇ.ਐਨੱ. ਕੌਲ ਜੀ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਇਸ ਚੰਗੇ ਮੌਕੇ ਤੇ ਵਿਦਿਆਰਥੀਆਂ ਨੂੰ ਆਪਣਾ ਆਸ਼ੀਰਵਾਦ ਭੇਜਿਆ। ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਮਾਂ ਦੇ ਪ੍ਰਤੀ ਆਪਣਾ ਪਿਆਰ ਸ਼ੁਕਰਾਨਾ ਪ੍ਰਗਟ ਕਰਨ ਲਈ ਵੱਖਸ਼ਵੱਖ ਯਤਨ ਕਰਕੇ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ।  ਸਕੂਲ ਦੇ ਮਾਣਯੋਗ ਪ੍ਰਿੰਸੀਪਲ ਡਾ: ਨੀਰਾ ਸ਼ਰਮਾ ਜੀ ਨੇ ਵਿਦਿਆਰਥੀਆਂ ਨੂੰ ਇਹ ਸਲਾਹ ਦਿੱਤੀ ਕਿ ਉਹ ਆਪਣੀ ਮਾਂ ਦੇ ਲਈ ਹਰ ਇਕ ਦਿਨ ਨੂੰ ਵਿਸ਼ੇਸ਼ ਬਣਾਉਣ। ਉਹਨਾਂ ਨੇ ਕਿਹਾ ਕਿ ਉਹ ਆਪਣੀ ਮਾਂ ਨਾਲ ਸਮਾਂ ਬਿਤਾਉਣ ਅਤੇ ਜੀਵਨ ਵਿੱਚ ਸਹੀ ਕਦਰਾਂ ਕੀਮਤਾਂ ਨੂੰ ਅਪਨਾ ਕੇ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ।

Check Also

ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀਮਤੀ ਕੈਲਾਸ਼ ਕੌਰ ਦੇ ਅਕਾਲ ਚਲਾਣੇ `ਤੇ ਦੁੱਖ਼ ਦਾ ਪ੍ਰਗਟਾਵਾ

ਅੰਮ੍ਰਿਤਸਰ, 7 ਅਕਤੂਬਰ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ …

Leave a Reply