Thursday, August 7, 2025
Breaking News

ਅੰਮ੍ਰਿਤਸਰ 6ਵਾਂ ਸਭ ਤੋਂ ਵੱਧ ਪਸੰਦੀਦਾ ਤੇ 14ਵਾਂ ਸਭ ਤੋਂ ਪ੍ਰਦੂਸ਼ਿਤ ਸ਼ਹਿਰ

PPN090506
ਅੰਮ੍ਰਿਤਸਰ, 9 ਮਈ (ਜਸਬੀਰ ਸਿੰਘ ਸੱਗੂ)- ਇਹ ਵਾਕਈ ਬੜੇ ਸ਼ਰਮ ਦੀ ਗੱਲ ਹੈ ਕਿ ਸੈਲਾਨੀਆਂ ਵੱਲੋਂ ਵਿਸ਼ਵ ਭਰ ਵਿੱਚ ਛੇਵੇਂ ਸੱਭ ਤੋਂ ਵੱਧ ਚਾਹੇ ਜਾਣ ਵਾਲੇ ਸ਼ਹਿਰ ਨੂੰ ਚੋਦਵਾਂ ਸੱਭ ਤੋਂ ਪ੍ਰਦੂਸ਼ਿਤ ਸ਼ਹਿਰ ਕਰਾਰ ਦਿੱਤਾ ਗਿਆ ਹੈ। ਸ. ਗੁਨਬੀਰ ਸਿੰਘ ਚੇਅਰਮੈਨ ਈਕੋ ਅੰਮ੍ਰਿਤਸਰ ਨੇ ਕਿਹਾ ਕਿ ਅੰਮ੍ਰਿਤਸਰ ਜੋ ਕਿ ਸੱਭ ਤੋਂ ਵੱਡਾ ਅਤੇ ਪਵਿੱਤਰ ਤੀਰਥ ਅਤੇ 2011 ਤੋਂ ਗਰਨਿ ਪਿਲਗਰਿਮੇਜ ਨੈਟਵਰਕ  ਦੇ ਮੁੱਢਲੇ ਸਥਾਪਿਤ ਮੈਂਬਰਾਂ ਵਿੱਚੋਂ ਇੱਕ ਹੈ, ਆਪਣੇ ਨਾਮ ਦੇ ਉਲਟ ਆਪਣੀ ਇਹ ਦੁਰਦਸ਼ਾ ਬਰਦਾਸ਼ਤ ਨਹੀਂ ਕਰ ਸਕਦਾ। ਅਸੀਂ ਇਸ ਪਵਿੱਤਰ ਅਸਥਾਨ ਦੇ ਵਾਸੀ ਇਸ ਦੇ ਬਾਨੀ ਗੁਰੂਆਂ ਨੂੰ ਜਵਾਬਦੇਹ ਹਾਂ ਅਤੇ ਇਸਦੇ ਵਾਤਾਵਰਨ ਦੀ ਸਾੰਭ-ਸੰਭਾਲ ਲਈ ਜਿੰਮੇਵਾਰ ਹਾਂ।ਅਸੀਂ ਸਰਕਾਰ ਦਾ ਧਿਆਨ ਇਸ ਵੱਲ ਦਿਵਾਉਣਾ ਚਾਹੁੰਦੇ ਹਾਂ ਕਿ ਦੁਨੀਆ ਦੇ ਸੱਭ ਤੋਂ ਵੱਧ ਪ੍ਰਦੂਸ਼ਿਤ 20 ਸ਼ਹਿਰਾਂ ਵਿੱਚੋਂ ਤਿੰਨ ਸ਼ਹਿਰ ਪੰਜਾਬ ਦੇ ਹਨ ਅਤੇ ਇੰਨੀ ਮਾਤਰਾ ਵਿੱਚ ਹਵਾ ਦਾ ਪ੍ਰਦੂਸ਼ਨ ਜਾਨਲੇਵਾ ਸਿੱਧ ਹੋ ਚੁੱਕਾ ਹੈ।ਗਲੋਬਲ ਬਰਡਨ ਆਫ ਡਿਸੀਜ਼ ਰਿਪੋਰਟ ਇਸ ਤੋਂ ਇਲਾਵਾ ਪਾਣੀ ਦੀ ਗੁਣਵੱਤਾ, ਜਮੀਨ ਦੀ ਉਪਜਾਊ ਸ਼ਕਤੀ ਦਾ ਦਿਨੋ ਦਿਨ ਘੱਟ ਹੋਣਾ ਆਦਿ ਮੁੱਦੇ ਦੀ ਗੰਭੀਰਤਾ ਨੂੰ ਹੋਰ ਵਧਾਉਂਦੇ ਹਨ।ਬਿਨਾ ਲਾਇਸੈਂਸ ਵਾਲੇ ਨਾਨ ਸੀ. ਐਨ.ਜੀ. ਆਟੋਰਿਕਸ਼ਾ ਲੱਖਾਂ ਟਨ ਧੂਆਂ ਛੱਡ ਕੇ ਹਵਾ ਪ੍ਰਦੂਸ਼ਿਤ ਕਰਦੇ ਹਨ। ਮਿਊਂਸੀਪਲ ਕਾਰਪੋਰੇਸ਼ਨ ਦੇ ਕਰਮਚਾਰੀਆਂ ਵੱਲੋਂ ਰਸਤੇ ਤੋਂ ਕੱਠੇ ਕੀਤੇ ਅਤੇ ਉਥੇ ਹੀ ਸਾੜੇ ਜਾਣ ਵਾਲੇ ਕੂੜੇ, ਪਲਾਸਟਿਕ ਆਦਿ ਤੋਂ ਪੈਦਾ ਹੋਇਆ ਪ੍ਰਦੂਸ਼ਨ ਬੀਮਾਰੀ ਦਾ ਘਰ ਹੈ। ਵਰਤਮਾਨ ਫਸਲ ਤੋਂ ਬਾਅਦ ਹਜਾਰਾਂ ਹੈਕਟੇਅਰ ਜਮੀਨ ਤੇ ਫੈਲੇ ਖੇਤਾਂ ਵਿੱਚ ਕਣਕ ਵੱਢਣ ਤੋਂ ਬਾਅਦ ਬਚੀ ਨਾੜ ਨੂੰ ਸਾੜ ਦਿੱਤਾ ਜਾਵੇਗਾ ਜੋ ਕਿ ਪ੍ਰਦੂਸ਼ਨ ਦਾ ਕਾਰਨ ਹਰ ਸਾਲ ਬਣਦਾ ਹੈ।ਪ੍ਰਦੂਸ਼ਨ ਦੀ ਸਮੱਸਿਆ ਨਾਲ ਨਿਪਟਣਾ ਕੋਈ ਔਖੀ ਗੱਲ ਨਹੀਂ ਹੈ ਬਸ ਦੇਸ਼ ਦੇ ਨਾਗਰਿਕਾਂ ਅਤੇ ਨੇਤਾਵਾਂ ਨੂੰ ਆਪਣੀ- ਆਪਣੀ ਜਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ। ਹੇਠ ਲਿਖਤ ਗੱਲਾਂ ਫਾਇਦੇਮੰਦ ਸਾਬਿਤ ਹੋ ਸਕਦੀਆਂ ਹਨ ਜਿਵੇਂ ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣਾ, ਕੂੜਾ-ਕਰਕਟ ਨੂੰ ਇਕੱਠਾ ਕਰਨਾ ਅਤੇ ਸਹੀ ਨਿਪਟਾਰਾ ਕਰਨਾ, ਮੁਨਾਸਬ ਪ੍ਰਦੂਸ਼ਨ ਰਹਿਤ ਜਨਤਕ ਆਵਾਜਾਈ ਸਿਸਟਮ ਨੂੰ ਯਕੀਨੀ ਬਣਾਉਣਾ, ਸਾਫ ਹਵਾ ਵਹਾਅ ਦੀ ਸਹੂਲਤ ਲਈ ਵਦੇਰੇ ਹਰਿਆਲੀ ਦਾ ਪ੍ਰਬੰਧ ਕਰਨਾ, ਖੇਤਾਂ ਦੀ ਰਹਿੰਦ ਖੂੰਦ ਨੂੰ ਕੁਦਰਤੀ ਵਰਤੋਂ ਵਿੱਚ ਲਿਆਉਣਾ, ਵਾਹਨਾਂ ਦੇ ਜੀਵਨ ਚੱਕਰ ਉੱਤੇ ਅਤੇ ਦੂਸ਼ਿਤ ਵਾਹਨਾਂ ਤੇ ਪਾਬੰਦੀ ਲਾਉਣਾ। ਐਸਾ ਸ਼ਹਿਰ ਜੋ ਰੂਹਾਨੀਅਤ ਦਾ ਕੇਂਦਰ ਹੈ, ਪੰਜਾਬ ਦੀ ਸੱਭਿਆਚਾਰਕ ਰਾਜਧਾਨੀ ਹੈ, ਉੱਤਰ ਦੀ ਪਰਾਹੁਣਚਾਰੀ ਦਾ ਹੱਬ ਹੈ, ਜਿੱਥੇ ਰੋਜਾਨਾ ਆਗਰੇ ਦੇ ਤਾਜਮਹਿਲ ਤੋਂ ਵੀ ਚਾਰ ਗੁਣਾ ਯਾਤਰੀ ਆਉਂਦੇ ਹਨ, ਐਸੇ ਸ਼ਹਿਰ ਲਈ ਇਹ ਸਥਿਤਿ ਗੱਲਾਂ ਨਹੀਂ ਫੌਰੀ ਕਾਰਵਾਈ ਦੀ ਮੰਗ ਕਰਦੀ ਹੈ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply