Monday, July 1, 2024

ਪੇਰੈਂਟਸ ਐਸੋਸੀਏਸ਼ਨ ਵਲੋਂ ਸਕੂਲਾਂ ਵਿਚ ਹਰ ਰੋਜ਼ ਲੜੀਵਾਰ ਸੰਘਰਸ਼ ਦਾ ਐਲਾਨ

PPN2604201613ਬਠਿੰਡਾ, 26 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰਾਂ ਵਿਚ ਬੱਚਿਆਂ ਦੇ ਦਾਖ਼ਲੇ ਪ੍ਰਤੀ ਮਾਪਿਆਂ ਵਲੋਂ ਸਕੂਲ ਪ੍ਰਬੰਧਕਾਂ ਖਿਲਾਫ਼ ਚੱਲ ਰਹੇ ਸੰਘਰਸ਼ ਕਾਰਨ ਬੱਚਿਆਂ ਦੀਆਂ ਫੀਸ਼ਾਂ ਨਾ ਭਰਨ ਕਾਰਨ ਮਾਪੇ ਅਤੇ ਪੇਰੈਂਟਸ ਐਸੋਸੀਏਸ਼ਨ ਵਿਚ ਟਕਰਾ ਚੱਲ ਰਹੇ ਹਨ। ਇਸ ਤਹਿਤ ਇਨ੍ਹਾਂ ਵਲੋਂ ਸਕੂਲਾਂ ਦੇ ਗੇਟਾਂ ਅੱਗੇ ਧਰਨੇ ਅਤੇ ਨਾਅਰਬਾਜ਼ੀ ਕੀਤੀ ਜਾਂਦੀ ਹੈ। ਪੇਰੈਂਟਸ ਐਸੋਸੀਏਸ਼ਨ ਪ੍ਰਧਾਨ ਗੁਰਵਿੰਦਰ ਸ਼ਰਮਾ ਨੇ ਦੱਸਿਆ ਕਿ ਸਕੂਲਾਂ ਵਲੋਂ ਸਾਲਾਨਾ ਫੀਸ ਭਰਨ ਲਈ ਮਜਬੂਰ ਕੀਤਾ ਜਾਂਦਾ ਹੈ, ਮਾਪਿਆਂ ਨੂੰ ਕਿਹਾ ਜਾਂਦਾ ਹੈ ਕਿ ਅਗਰ ਫੀਸ ਨਹੀ ਭਰਦੇ ਤਾਂ ਬੱਚਿਆਂ ਨੂੰ ਸਕੂਲ ਵਿੱਚ ਦਾਖ਼ਲ ਨਹੀ ਹੋਣ ਦਿੱਤਾ ਜਾਵੇਗਾ, ਜਿਸ ਕਾਰਨ ਬੱਚਿਆਂ ਅਤੇ ਮਾਪਿਆਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਤਹਿਤ ਅੱਜ ਡੀ ਏ ਵੀ ਸਕੂਲ ਦੇ ਅੱਗੇ ਮਾਪਿਆਂ ਨੇ ਤਕਰੀਬਨ ਡੇਢ ਘੰਟਾ ਰੋਸ ਧਰਨਾ ਦਿੱਤਾ ਅਤੇ ਸਕੂਲ ਕਮੇਟੀ ਨਾਲ ਮੀਟਿੰਗ ਕੀਤੀ, ਜਿਸ ਵਿਚ ਇਹ ਫੈਸਲਾ ਹੋਇਆ ਕਿ ਜਦ ਤੱਕ ਸਰਕਾਰ ਵਲੋਂ ਕੋਈ ਰੀ-ਅਡਮੀਸ਼ਨ ਜਾਂ ਐਨੁਅਲ ਚਾਰਜ ਜਾਂ ਕੋਈ ਹੋਰ ਫੰਡਾਂ ਬਾਰੇ ਠੋਸ ਹੱਲ ਨਹੀ ਕੱਢਿਆ ਜਾਂਦਾ ਤਦ ਤੱਕ ਡੀ.ਏ.ਵੀ ਸਕੂਲ ਕੇਵਲ ਟ੍ਰਿਉਸ਼ਨ ਫੀਸ ਭਰਾ ਕੇ ਬੱਚੇ ਨੂੰ ਸਕੂਲ ਵਿਚ ਦਾਖ਼ਲ ਕੀਤਾ ਜਾਵੇਗਾ।ਐਸੋਸ਼ੀਏਸ਼ਨ ਵਲੋਂ ਹਰ ਰੋਜ਼ ਲੜੀਵਾਰ ਸਕੂਲਾਂ ਵਿਚ ਰੋਜ਼ਾਨਾ ਸੰਘਰਸ਼ ਜਾਰੀ ਰਹੇਗਾ।ਇਸ ਮੌਕੇ ਪੇਰੈਂਟਸ ਐਸੋਸੀਏਸ਼ਨ ਦੇ ਸਰਪ੍ਰਸਤ ਰੋਹਿਤ ਸ਼ਰਮਾ, ਸਕੈਟਰੀ ਸਤੀਸ਼ ਅਗਰਵਾਲ, ਬੰਟੀ ਰਾਜਪੂੁਤ, ਰਿੰਕੂ ਵਨੀਤ, ਗੁਰਪ੍ਰੀਤ ਪ੍ਰੀਤੀ, ਅੰਕਿਤ ਸਹਿਗਲ, ਗਗਨਦੀਪ, ਰਜਨੀ, ਰੇਖਾ, ਮਮਤਾ ਰਾਣੀ, ਅੰ੍ਰਿਮਤਪਾਲ, ਬੇਅੰਤ ਸਿੰਘ ਆਦਿ ਸਾਮਲ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply