Sunday, March 15, 2026

ਡਾ. ਦਲਬੀਰ ਸਿੰਘ ਵੇਰਕਾ ਵਲੋਂ ਪਾਣੀ ਦੀ ਬਰਬਾਦੀ ਨੂੰ ਰੋਕਣ ਦੀ ਅਪੀਲ

PPN0405201607

ਅੰਮ੍ਰਿਤਸਰ, 4 ਮਈ (ਜਗਦੀਪ ਸਿੰਘ ਸੱਗੂ)- ਪਾਣੀ ਜੋੋ ਕਿ ਦੁਨੀਆਂ ਦੀਆਂ ਸਭ ਤੋਂ ਪਵਿੱਤਰ ਚੀਜ਼ਾਂ ‘ਚੋਂ ਇਕ ਹੈ, ਜਿਸ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀ ਕੀਤੀ ਜਾ ਸਕਦੀ ਹੈ, ਨੂੰ ਅੱਜ ਦੇ ਸਮੇਂ ਵਿਚ ਇਸ ਦੀ ਅਣਗਹਿਲੀ ਨਾਲ ਵਰਤੋ ਕਰਕੇ ਇਸ ਦੀ ਬਰਬਾਦੀ ਕੀਤੀ ਜਾ ਰਹੀ ਹੈ।ਹੁਣ ਹਾਲਾਤ ਇਸ ਹੱਦ ਤੱਕ ਪਹੁੰਚ ਚੁੱਕੇ ਹਨ ਕਿ ਪੰਜ ਦਰਿਆਵਾਂ ਦੀ ਧਰਤੀ ਵਾਲੇ ਸੂਬੇ ਪੰਜਾਬ ਦੇ ਸਾਰੇ ਜੋਨਾਂ ਦਾ ਪਾਣੀ ਇਕ ਨਿਸ਼ਚਿਤ ਹੱਦ ਤੋਂ ਜ਼ਿਆਦਾ ਬਾਹਰ ਕੱਢਿਆ ਜਾ ਚੁੱਕਾ ਹੈ।ਜਿਸ ਕਰਕੇ ਸਰਕਾਰ ਵਲੋਂ ਵੀ ਟਿਊਬਵੈਲਾਂ ਦੇ ਨਵਂੇ ਕੁਨੈਕਸ਼ਨਾਂ ‘ਤੇ ਰੋਕ ਲਾਈ ਹੋਈ ਹੈ। ਸ਼ੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਵੇਰਕਾ ਵਲੋ ਘਰਾਂ ਵਿਚ ਲੱਗੇ ਹੋਏ ਆਰ.ਓ ਸਿਸਟਮਾਂ ਵਲੋ ਵਿਅਰਥ ਕੀਤੇ ਜਾ ਰਹੇ ਪਾਣੀ ਨੂੰ ਦੁਬਾਰਾ ਵਰਤੋ ਵਿਚ ਲਿਆੳਣ ਲਈ ਇਕ ਰੀਸਾਈਕਲਿੰਗ ਦਾ ਢੰਗ ਅਪਣਾਇਆ ਗਿਆ ਹੈ ਜਿਸ ਨਾਲ ਇਕ ਘਰ ਕਈ ਹਜ਼ਾਰਾਂ ਲੀਟਰ ਪਾਣੀ ਬਚਾ ਕੇ ਇਸ ਪਾਣੀ ਬਚਾਉਣ ਦੀ ਲਹਿਰ ਵਿਚ ਹਿੱਸਾ ਪਾ ਸਕਦਾ ਹੈ।ਡਾ. ਦਲਬੀਰ ਸਿੰਘ ਵੇਰਕਾ ਨੇ ਦੱਸਿਆ ਕਿ ਆਮ ਤੌਰ ‘ਤੇ ਇਹ ਵੇਖਿਆ ਜਾਂਦਾ ਹੈ ਕਿ ਆਰ.ਓ ਸਿਸਟਮ ਜੋ ਕਿ ਹਰ ਘਰ ਦੀ ਜਰੂਰਤ ਬਣ ਚੁੱਕਾ ਹੈ , ਜੋ ਇੱਕ ਲੀਟਰ ਪਾਣੀ ਸਾਫ ਕਰਨ ਲੱਗਿਆਂ ਚਾਰ ਗੁਣਾ ਬਰਬਾਦ ਕਰਦਾ ਹੈ।ਅਸੀਂ ਘਰਾਂ ਦੇ ਅਨੇਕ ਕੰਮਾਂ ਵਿਚ ਇਹ ਪਾਣੀ ਵਰਤ ਸਕਦੇ ਹਾਂ ਜਿਵੇ ਸਫਾਈ, ਪੌਦਿਆਂ ਲਈ, ਗੱਡੀਆਂ ਸਾਫ ਕਰਨ ਲਈ, ਕੱਪੜੇ ਧੋਣ ਲਈ।ਉਹਨਾਂ ਨੇ ਬੇਨਤੀ ਕੀਤੀ ਕਿ ਹਰ ਸ਼ਹਿਰ ਵਾਸੀ ਨੂੰ ਪਾਣੀ ਦੀ ਦੁਬਾਰਾ ਵਰਤੋ ਦੀ ਇਹ ਤਕਨੀਕ ਅਪਣਾਉਣੀ ਚਾਹੀਦੀ ਹੈ ਤਾਂ ਜੋ ਆੳਣ ਵਾਲੀਆਂ ਪੀੜੀਆਂ ਲਈ ਪਾਣੀ ਬਚਾਇਆ ਜਾ ਸਕੇ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply