Wednesday, July 3, 2024

ਸਮਾਜ ਸੇਵਕ ਮੱਟੂ ਨੇ ਐਸ.ਡੀ.ਐਮ ਨੂੰ ਸੌਪਿਆ 61 ਹਜਾਰ ਹਸਤਾਖਰਾਂ ਵਾਲਾ ਪੱਤਰ

PPN0405201613

ਅੰਮ੍ਰਿਤਸਰ, 4 ਮਈ (ਗੁਰਮੀਤ ਸੰਧੂ)- ਸਮਾਜ ਸੇਵਾ ਦੇ ਖੇਤਰ ਵਿਚ ਵਿਲੱਖਣ ਪਹਿਚਾਣ ਬਣਾ ਚੁੱਕੀ ਸਮਾਜ ਸੇਵੀ ਸੰਸਥਾ ‘ਮਾਣ ਧੀਆਂ ਤੇ’ ਦੀਆਂ ਬੀਤੇ ਸਮੇਂ ਦੀਆਂ ਪ੍ਰਾਪਤੀਆਂ ਤੇ ਭਵਿੱਖ ਵਿਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਤੇ ਰੌਸ਼ਨੀ ਪਾਉਂਦੀ ਇਕ ਵਿਸ਼ੇਸ਼ ਦਸਤਾਵੇਜ਼ੀ ਰਿਪੋਰਟ ਸੰਸਥਾ ਦੇ ਮੁੱਖ ਸੇਵਾਦਾਰ ਗੁਰਿੰਦਰ ਸਿੰਘ ਮੱਟੂ ਵਲੋਂ ਉਪ ਮੰਡਲ ਮੈਜਿਸਟ੍ਰੇਟ ਅੰਮ੍ਰਿਤਸਰ-2 ਰਜੇਸ਼ ਸ਼ਰਮਾ ਨੂੰ ਸੌਂਪੀ ਗਈ।ਰਿਪੋਰਟ ਵਿਚ ਮੱਟੂ ਵਲੋਂ ਭਰੂਣ ਹੱਤਿਆ ਖਿਲਾਫ ਜਾਗਰੁਕ ਕਰਨ ਲਈ ਸ਼ੁਰੂ ਕੀਤੀ ਗਈ ਹਸਤਾਖਰ ਮੁਹਿੰਮ ‘ਚ ਸਰਕਾਰੀ ਤੇ ਗੈਰ ਸਰਕਾਰੀ 89 ਸਕੂਲਾਂ ਦੇ ਨੋਜਵਾਨ (ਲੜਕੇ-ਲੜਕੀਆਂ) ਵਲੋਂ ਕੀਤੇ ਗਏ 61 ਹਜਾਰ 43 ਦਸਤਖਤਾਂ ਬਾਰੇ ਜਾਣਕਾਰੀ ਦਿੱਤੀ ਗਈ। ਮੱਟੂ ਨੇ ਇਹ ਵੀ ਸਪਸ਼ਟ ਕੀਤਾ ਕਿ ਇਸ ਮੁਹਿੰਮ ਨਾਲ ਨੋਜਵਾਨ ਪੀੜ੍ਹੀ ਅੰਦਰ ਔਰਤਾਂ ਦੇ ਖਿਲਾਫ ਸਮਾਜ ਵਿਚ ਫੈਲੀਆਂ ਕੁਰੀਤੀਆਂ ਤੇ ਮੁਕੰਮਲ ਪ੍ਰਤੀਬੰਧ ਲਗਾਉਣ ਅਤੇ ਭਰੂਣ ਹੱਤਿਆ ਖਿਲਾਫ ਜਾਗਰੁਕਤਾ ਪੈਦਾ ਹੋਵੇਗੀ। ਸੰਸਥਾ ਦੀ ਇਸ ਹਸਤਾਖਰ ਮੁਹਿੰਮ ਵਿਚ ਲੈਕਚਰਾਰ ਜਸਵਿੰਦਰ ਕੋਰ, ਪ੍ਰਿੰ: ਨਵਨੀਤ ਕੋਰ ਆਹੁਜਾ, ਪ੍ਰਿੰ: ਕੁਸੁਮ ਮਲਹੋਤਰਾ, ਪ੍ਰਿੰ: ਰਜੇਸ਼ ਪ੍ਰਭਾਕਰ, ਪ੍ਰਿੰ: ਪ੍ਰਦੀਪ ਕੋਰ, ਪ੍ਰਿੰ: ਪਿੰਦਰਪਾਲ ਸਿੰਘ, ਪ੍ਰਿੰ: ਰਕੇਸ਼ ਕੁਮਾਰ, ਪ੍ਰਿੰ: ਸੁਖਬੀਰ ਕੋਰ ਰੰਧਾਵਾ, ਪ੍ਰਿੰ: ਗੁਰਬਾਜ ਸਿੰਘ ਛੀਨਾ, ਪ੍ਰਿੰ: ਗੁਰਚਰਨ ਸਿੰਘ ਸੰਧੂ, ਪ੍ਰਬੰਧਕ ਅਜੰਤਾ ਸਕੂਲ ਰੰਜਨਾ ਮਹਿਰਾ, ਵਾਇਸ ਪ੍ਰਿੰ: ਪ੍ਰਸ਼ਾਂਤ ਮਹਿਰਾ, ਪ੍ਰਿੰ: ਨਿਰਮਲ ਸਿੰਘ ਛੇਹਰਟਾ, ਪ੍ਰਿੰ: ਰਿਪੂਦਮਨ ਕੋਰ, ਪ੍ਰਿੰ: ਮਹਿਤਾਬ ਸਿੰਘ ਪੰਨੂੰ, ਪ੍ਰਿੰ: ਕੁਲਵਿੰਦਰ ਕੋਰ, ਪਿ੍ਰੰੰੰ: ਰਜੇਸ਼ ਕੁਮਾਰ, ਪ੍ਰਿੰ: ਗੁਲਸ਼ਨ ਕੋਰ, ਪ੍ਰਿੰ: ਗੁਨਿਤਾ ਗਰੇਵਾਲ, ਪ੍ਰਿੰ: ਮਨੀਸ਼ਾ ਧਾਨੁਕਾ, ਪ੍ਰਿੰ: ਧਰਮਵੀਰ, ਪ੍ਰਿੰ: ਅੰਜਨਾ ਗੁਪਤਾ, ਪ੍ਰਿੰ: ਨੀਰਾ ਸ਼ਰਮਾ, ਪ੍ਰਿੰ ਮਨਦੀਪ ਕੋਰ, ਪ੍ਰਿੰ: ਡਾ: ਧਰਮਵੀਰ ਸਿੰਘ, ਪ੍ਰਿੰ: ਪਰਮਜੀਤ ਕੁਮਾਰ, ਪ੍ਰਿੰ: ਡਾ: ਸਰਵਜੀਤ ਕੋਰ ਬਰਾੜ, ਪ੍ਰਿੰ: ਬਲਜਿੰਦਰ ਕੋਰ, ਪ੍ਰਿੰ: ਦਵਿੰਦਰਜੀਤ ਕੋਰ, ਪ੍ਰਿੰ: ਸਤਿੰਦਰ ਕੋਰ, ਪ੍ਰਿੰ: ਨੀਲਮ ਕਾਮਰਾ, ਪ੍ਰਿੰ: ਪੁਸ਼ਪਿੰਦਰ ਵਾਲੀਆ, ਪ੍ਰਿੰ: ਜਤਿੰਦਰ ਕੋਰ, ਪ੍ਰਿੰ: ਰਿਮੀ ਸਿੱਧੂ, ਪ੍ਰਬੰਧਕ ਸੁਖਵੰਤ ਸਿੰਘ ਔਲਖ, ਕਰਮਜੀਤ ਕੋਰ, ਅੰਜਨਾ ਸੇਠ, ਰਵਿੰਦਰ ਕੋਰ, ਅਮਨਦੀਪ ਕੋਰ ਸੰਧੂ, ਪ੍ਰਦੀਪ ਕੋਰ ਸੋਹੀਆਂ, ਕੋਮਲ ਸੋਨੀ, ਮਾਨਸੀ ਖੰਨਾ, ਭਾਵਨਾ, ਮਨਜੀਤ ਕੋਰ, ਪਰਮਿੰਦਰ ਕੋਰ ਆਦਿ ਦਾ ਬੇਮਿਸਾਲ ਸਹਿਯੋਗ ਰਿਹਾ ਹੈ। ਇਸ ਸਬੰਧੀ ਐਸ.ਡੀ.ਐਮ ਨੇ ਕਿਹਾ ਕਿ ਇਹ ਇਕ ਵਿਲੱਖਣ ਸਮਾਜ ਸੇਵੀ ਕਾਰਜ ਹੈ, ਇਸ ਵਿਚ ਵਿਦਿਅਕ ਸੰਸਥਾਵਾਂ ਤੋਂ ਇਲਾਵਾ ਸਰਕਾਰੀ ਤੇ ਗੈਰ ਸਰਕਾਰੀ ਸਮਾਜ ਸੇਵੀ ਸੰਗਠਨਾ, ਸਭਾ-ਸੁਸਾਇਟੀਆਂ ਤੇ ਹੋਰਨਾਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply