Wednesday, July 3, 2024

ਲਾਅ ਕੰਪਿਊਟਰ ਇੰਜੀਨੀਅਰਿੰਗ ਵਿਭਾਗ ਬਣੇ ਕ੍ਰਿਕੇਟ ਚੈਂਪੀਅਨ

PPN0405201614

ਅੰਮ੍ਰਿਤਸਰ, 4 ਮਈ (ਗੁਰਮੀਤ ਸੰਧੂ)- ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਬਹੁ ਖੇਡ ਮੈਦਾਨ ਵਿਖੇ ਸੰਪੰਨ ਹੋਏ ਚਾਰ ਦਿਨਾਂ ਅੰਤਰਵਿਭਾਗੀ ਕ੍ਰਿਕੇਟ ਟੂਰਨਾਮੈਂਟ ਦੇ ਪੁਰਸ਼ ਵਰਗ ਵਿਚ ਲਾਅ ਵਿਭਾਗ ਤੇ ਮਹਿਲਾਵਾਂ ਦੇ ਵਰਗ ਵਿਚ ਕੰਪਿਊਟਰ ਇੰਜੀਨੀਅਰ ਵਿਭਾਗ ਚੈਂਪੀਅਨ ਬਣੇ।ਦੱਸਣਯੋਗ ਹੈ ਕਿ ਵੀਸੀ ਪ੍ਰੋ: ਅਜੈਬ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾ ਤੇ ਡਿਪਟੀ ਡਾਇਰੈਕਟਰ ਸਪੋਰਟਸ ਪ੍ਰੋ; ਡਾ: ਐਚ.ਐਸ ਰੰਧਾਵਾ ਦੀ ਦੇਖ ਰੇਖ ਹੇਠ ਆਯੋਜਤ ਇਸ ਖੇਡ ਪ੍ਰਤੀਯੋਗਿਤਾ ਦੋਰਾਨ ਲੜਕਿਆਂ ਦੀਆਂ 23 ਤੇ ਲੜਕੀਆਂ ਦੀਆਂ 5 ਟੀਮਾਂ ਨੇ ਹਿੱਸਾ ਲਿਆ। ਜਿਸ ਦੋਰਾਨ ਪੁਰਸ਼ਾਂ ਦੇ ਵਰਗ ਵਿਚ ਲਾਅ ਵਿਭਾਗ ਪਹਿਲੇ, ਕੰਪਿਊਟਰ ਇੰਜੀਨੀਅਰ ਵਿਭਾਗ ਦੂਜੇ ਤੇ ਇਲੈਕਟ੍ਰੋਨਿਕ ਟੈਕਨਾਲੋਜੀ ਤੀਜੇ ਸਥਾਨ ਤੇ ਰਹੇ। ਮਹਿਲਾਵਾ ਦੇ ਵਰਗ ਵਿਚ ਕੰਪਿਊਟਰ ਇੰਜੀਨੀਅਰਿੰਗ ਪਹਿਲੇ, ਇਲੈਕਟ੍ਰੋਲਿਕਸ ਟੈਕਨਾਲੋਜੀ ਦੂਜੇ ਤੇ ਫਿਜ਼ੀਕਸ ਵਿਭਾਗ ਤੀਸਰੇ ਸਥਾਨ ਤੇ ਰਹੇ। ਲਾਅ ਵਿਭਾਗ ਦਾ ਗੁਰਜੰਟ ਸਿੰਘ ਮੈਨ ਆਫ ਦ ਟੂਰਨਾਮੈਂਟ ਐਲਾਨਿਆ ਗਿਆ। ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਸਹਾਇਕ ਡਿਪਟੀ ਡਾਇਰੈਕਟਰ ਕੰਵਰਮਨਦੀਪ ਸਿੰਘ ਨੇ ਅਦਾ ਕੀਤੀ ਤੇ ਕਿਹਾ ਕਿ ਵਿਦਿਆਰਥੀਆਂ ਨੂੰ ਹਰੇਕ ਖੇਤਰ ਵਿਚ ਵੱਧ ਚੜ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਅੰਦਰ ਲੁਕੀ ਪ੍ਰਤਿਭਾ ਬਾਹਰ ਆਉਂਦੀ ਹੈ। ਇਸ ਮੋਕੇ ਇੰਚਾਰਜ ਕੋਚ ਜਗਦੀਪ ਸਿੰਘ, ਕੋਚ ਬਲਰਾਜ ਸਿੰਘ, ਦੀਦਾਰ ਸਿੰਘ, ਹਰਗੁਰਭਜਨ ਸਿੰਘ, ਮਹਾਂਬੀਰ ਸਿੰਘ ਕਾਹਲੋਂ, ਸ਼ਮਸ਼ੇਰ ਸਿੰਘ ਵਡਾਲੀ, ਡਾ: ਵਿਸ਼ਾਲ ਬ੍ਰਹਮੀ ਆਦਿ ਹਾਜਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply