Wednesday, July 3, 2024

ਗੈਂਗਸਟਰਾਂ ਦੇ ਦੋ ਧੜਿਆਂ ਦਰਮਿਆਨ ਗੋਲੀਬਾਰੀ ਇੱਕ ਦੀ ਮੌਤ, ਦੋ ਜਖਮੀ

PPN0405201615

ਅੰਮ੍ਰਿਤਸਰ, 4 ਮਈ (ਪੰਜਾਬ ਪੋਸਟ ਬਿਊਰੋ) – ਸ਼ਹਿਰ ਦੇ ਭੀੜ ਭੜੱਕੇ ਵਾਲੇ ਇਲਾਕੇ ਸੁਲਤਾਨਵਿੰਡ ਰੋਡ ਵਿਖੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਆਲਟੋ ਕਾਰ ਵਿੱਚ ਸਵਾਰ ਦੱਸੇ ਜਾਂਦੇ ਹਮਲਾਵਰਾਂ ਵਲੋਂ ਮੋਟਰ ਸਾਈਕਲਾਂ ‘ਤੇ ਜਾ ਰਹੇ ਤਿੰਨ ਵਿਅਕਤੀਆਂ ਨੂੰ ਗੋਲੀਆਂ ਨਾਲ ਜਖਮੀ ਕਰ ਦਿੱਤਾ ਗਿਆ, ਜਿੰਨਾਂ ਵਿਚੋਂ ਇੱਕ ਦੀ ਬਾਅਦ ‘ਚ ਮੌਤ ਹੋ ਗਈ।ਮੌਕੇ ‘ਤੇ ਪੁੱਜੇ ਡੀ.ਸੀ.ਪੀ.ਪੁਲਿਸ ਸ੍ਰੀ ਜੇ. ਚੈਲੇਜੀਅਨ ਨੇ ਪੱਤਰਕਾਰਾਂ ਨੂੰ ਦੱਸਿਆ ਇਕ ਬਦਮਾਸ਼ਾਂ ਦੇ ਦੋ ਧੜਿਆਂ ਦਰਮਿਆਨ ਵਾਪਰੀ ਗੈਂਗਵਾਰ ਦੀ ਘਟਨਾ ਹੈ ਜਿਸ ਦੌਰਾਨ ਜਖਮੀ ਹੋਏ ਹਰੀਆ, ਦੀਪੂ ਕਬਾੜੀਆ ਤੇ ਸੰਨੀ ਨੂੰ ਸਥਾਨਕ ਅਮਨਦੀਪ ਹਸਪਤਾਲ ਤੇ ਕੱਕੜ ਹਸਪਤਾਲ ਭੇਜ ਦਿੱਤਾ ਗਿਆ ਹੈ।ਉਨਾਂ ਕਿਹਾ ਕਿ 100 ਫੂੱਟੀ ਰੋਡ ਸਥਿਤ ਇੱਕ ਮੈਰਿਜ ਪੈਲੇਸ ਵਿੱਚ ਕਿਸੇ ਸਮਾਗਮ ਵਿੱਚ ਸ਼ਾਮਿਲ ਹੋਣ ਆਏ ਹਰੀਆ ਗਰੁੱਪ ਤੇ ਬੋਬੀ ਮਲਹੋਤਰਾ ਗੈਂਗ ਨੇ ਹਮਲਾ ਕਰਨ ਦੀਆਂ ਖਬਰਾਂ ਹਨ।ਜਿਥੇ ਹੋਈ ਝੜਪ ਤੋਂ ਬਾਅਦ ਹਰੀਆ ਗਰੁੱਪ ਮੋਟਰ ਸਾਈਕਲਾਂ ‘ਤੇ ਸੁਲਤਾਨਵਿੰਡ ਰੋਡ ਰਸਤੇ ਥਾਣਾ ਬੀ ਡਵੀਜਨ ਵੱਲ ਨਿਕਲ ਪਏ।ਸੁਲਤਾਨਵਿੰਡ ਗੇਟ ਸਥਿਤ ਬਿਜਲੀ ਘਰ ਦੇ ਸਾਹਮਣੇ ਰੁੱਕੀ ਹੋਈ ਟਰੈਫਿਕ ਵਿੱਚ ਹਰੀਆ ਗਰੁੱਪ ਦੇ ਵਿਅਕਤੀ ਘਿਰ ਗਏ ਅਤੇ ਪਿੱਛਾ ਕਰ ਰਹੇ ਗਰੁੱਪ ਦੇ ਮੈਂਬਰ ਦਰਜਨ ਦੇ ਕਰੀਬ ਗੋਲੀਆਂ ਚਲਾ ਕੇ ਚਮਰੰਗ ਰੋਡ ਵਾਲੇ ਪਾਸੇ ਨਿਕਲ ਗਏ।ਡੀ.ਸੀ.ਪੀ ਪੁਲਿਸ ਹਰੀਆ ਦੇ ਮਾਰੇ ਜਾਣ ਦੀਆਂ ਆ ਰਹੀਆਂ ਖਬਰਾਂ ਬਾਰੇ ਪੁੱਛੇ ਸਵਾਲਾਂ ਨੂੰ ਇਹ ਕਹਿੰਦਿਆਂ ਟਾਲ ਗਏ ਕਿ ਪੁਲਿਸ ਵਲੋਂ ਜਾਂਚ ਜਾਰੀ ਹੈ।

PPN0405201614
ਅਸਪੱਸ਼ਟ ਖਬਰਾਂ ਅਨੁਸਾਰ ਸ਼ਾਮ 6.00-6.15 ਵਜੇ ਵਾਪਰੀ ਘਟਨਾ ਸਮੇਂ ਦੋਨਾਂ ਗੈਂਗਾਂ ਦੇ ਵਿਅਕਤੀਆਂ ਦੀ ਗਿਣਤੀ 10-12 ਦੇ ਕਰੀਬ ਸੀ।ਮੌਕੇ ‘ਤੇ ਪੁੱਜੇ ਥਾਣਾ ਸੁਲਤਾਨਵਿੰਡ ਦੇ ਇੰਚਾਰਜ ਮਨਜੀਤ ਸਿੰਘ, ਥਾਣਾ ਬੀ ਡਵੀਜ਼ਨ ਦੇ ਐਡੀਸ਼ਨਲ ਐਸ.ਐਚ.ਓ ਅਨੂਪ ਕੁਮਾਰ ਤੋਂ ਇਲਾਵਾ ਏ.ਸੀ.ਪੀ ਪ੍ਰਭਜੋਤ ਸਿੰਘ ਨੇ ਭਾਰੀ ਪੁਲਿਸ ਫੋਰਸ ਨਾਲ ਹਾਲਾਤ ਕਾਬੂ ਹੇਠ ਕਰਨ ਲਈ ਵਾਰਦਾਤ ਦੀ ਥਾਂ ਨੂੰ ਸੀਲ ਕਰਕੇ ਟਰੈਫਿਕ ਹੋਰਨਾਂ ਪਾਸਿਆਂ ਨੂੰ ਤਬਦੀਲ ਕਰ ਦਿਤੀ।ਇਸੇ ਦੌਰਾਨ ਮੌਕੇ ‘ਤੇ ਪੁੱਜੇ ਪੁਲਿਸ ਕਮਿਸ਼ਨਰ ਸ੍ਰ: ਅਮਰ ਸਿੰਘ ਚਾਹਲ ਨੇ ਥਾਣਾ ਬੀ ਡਵੀਜਨ ਅੰਦਰ ਬੈਠ ਕੇ ਕੋਈ ਦੋ ਘੰਟੇ ਸਮੁੱਚੀ ਕਾਰਵਾਈ ਦੀ ਕਮਾਂਡ ਸੰਭਾਲੀ ਅਤੇ ਘਟਨਾ ਸਥਾਨ ਦਾ ਦੌਰਾ ਕਰਨ ਤੋਂ ਇਲਾਵਾ ਨੇੜਲੇ ਬਜਾਰਾਂ ਦਾ ਮੁਆਇਨਾ ਵੀ ਕੀਤਾ।ਦੇਰ ਰਾਤ ਦੀ ਸੂਚਨਾ ਅਨੁਸਾਰ ਗੰਭੀਰ ਜਖਮੀ ਹੋਏ ਹਰੀਆ ਦੀ ਮੌਤ ਹੋ ਗਈ ਹੈ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply