Friday, July 5, 2024

ਇੰਡੋ-ਭੂਟਾਨ ਕੁੰਗ-ਫੂ-ਵੁੱਸ਼ੋ ਚੈਪੀਅਨਸ਼ਿਪ ‘ਚ ਸ਼ਾਮਲ ਹੋਣ ਲਈ ਭਾਰਤੀ ਮਹਿਲਾ ਪੁਰਸ਼ ਟੀਮ ਰਵਾਨਾ

PPN1205201610

ਅੰਮ੍ਰਿਤਸਰ, 12 ਮਈ (ਪੰਜਾਬ ਪੋਸਟ ਬਿਊਰੋ) – 13 ਮਈ ਤੋ ਲੈ ਕੇ 16 ਮਈ ਤੱਕ ਭੂਟਾਨ ਵਿੱਖੇ ਆਯੋਜਿਤ ਹੋਣ ਵਾਲੀ ਇੰਡੋ-ਭੂਟਾਨ ਕੁੰਗ-ਫੂ-ਵੁੱਸ਼ੋ ਚੈਪੀਅਨਸ਼ਿਪ ਦੇ ਵਿਚ ਸ਼ਾਮਿਲ ਹੋਣ ਲਈ ਕੁੰਗ-ਫੂ-ਵੁੱਸ਼ੋ ਆਫ ਇੰਡੀਆ ਦੀ ਮਹਿਲਾ ਪੁਰਸ਼ ਟੀਮ ਅੱਜ ਰਵਾਨਾ ਹੋ ਗਈ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦੇਦਿਆਂ ਅੰਤਰਾਸ਼ਟਰੀ ਕੋਚ ਹਰਜੀਤ ਸਿੰਘ ਨੇ ਦੱਸਿਆਂ ਕਿ ਟੀਮ ਮੈਨੇਜ਼ਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਜਾ ਰਹੀ ਇਸ ਟੀਮ ਦੇ ਵਿਚ ਸ਼ਾਮਿਲ ਮਹਿਲਾ ਪੁਰਸ਼ ਖਿਡਾਰੀਆਂ ਦੀ ਚੋਣ ਵਿਸ਼ੇਸ਼ ਚੋਣ ਟਰਾਇਲ ਪ੍ਰੀਕ੍ਰਿਆਂ ਦੇ ਰਾਹੀ ਕੀਤੀ ਗਈ ਤੇ ਫਿਰ ਇਕ ਵਿਸ਼ੇਸ਼ ਅਭਿਆਸ ਕੈਂਪ ਦੇ ਵਿਚ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ।ਉਨ੍ਹਾਂ ਦੱਸਿਆਂ ਕਿ ਭੂਟਾਨ ਵਿੱਖੇ ਹੋਣ ਵਾਲੀ ਅੰਤਰਾਸ਼ਟਰੀ ਇੰਡੋ-ਭੂਟਾਨ ਕੁੰਗ-ਫੂ-ਵੁੱਸ਼ੋ ਚੈਪੀਅਨਸ਼ਿਪ ਦੇ ਵਿਚ ਏ ਟੀਮ ਬੇਮਿਸਾਲ ਤੇ ਬੇਹਤਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਦਾ ਨਾਮ ਰੋਸ਼ਨ ਕਰੇਗੀ।ਟੀਮ ਦੇ ਵਿਚ ਸਾਹਿਬ ਕੋਰ, ਗੁਰਪ੍ਰੀਤ ਕੋਰ, ਜੁਗਰਾਜ਼ ਸਿੰਘ, ਰਾਜਬੰਸ ਸਿੰਘ, ਬਬਲਦੀਪ ਸਿੰਘ, ਹਰਪਵਨਪ੍ਰੀਤ ਸਿੰਘ, ਇੰਦਰਬੰਸ ਸਿੰਘ, ਤਜਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਅਵਨਿੰਦਰਜੀਤ ਸਿੰਘ, ਸੂਰਜ਼ ਕੁਮਾਰ ਤੇ ਜਗਪ੍ਰੀਤ ਸਿੰਘ ਦੇ ਨਾਂਅ ਸ਼ਾਮਿਲ ਹਨ।ਇਸ ਮੋਕੇ ਜਗਦੀਸ਼ ਸਿੰਘ, ਸੁਖਜੀਤ ਕੋਰ ਸਮੇਤ ਖਿਡਾਰੀਆਂ ਦੇ ਮਾਤਾ-ਪਿਤਾ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply