Friday, July 4, 2025
Breaking News

ਇੰਡੀਅਨ ਡੈਂਟਲ ਐਸੋਸੀਏਸ਼ਨ ਜ਼ਿਲ੍ਹਾ ਫ਼ਾਜ਼ਿਲਕਾ ਦਾ ਗਠਨ

PPN130516
ਫ਼ਾਜ਼ਿਲਕਾ, 13  ਮਈ (ਵਿਨੀਤ ਅਰੋੜਾ)-  ਇੰਡੀਅਨ ਡੈਂਟਲ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾ. ਨੀਤੀਨ ਬਜਾਜ ਦੀ ਅਗਵਾਈ ਹੇਠ ਸਥਾਨਕ ਹੋਟਲ ਹੋਮ ਸਟੱਡ ਵਿਖੇ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਫ਼ਾਜ਼ਿਲਕਾ, ਅਬੋਹਰ, ਜਲਾਲਾਬਾਦ, ਬੱਲੂਆਣਾ ਦੇ ਸਮੂਹ ਡੈਂਟਲ ਡਾਕਟਰਾਂ ਨੇ ਹਿੱਸਾ ਲਿਆ। ਮੀਟਿੰਗ ਦੀ ਸ਼ੁਰੂਆਤ ਸੂਬਾ ਪ੍ਰਧਾਨ ਵੱਲੋਂ ਦੀਪ ਜਗਾ ਕੇ ਕੀਤੀ ਗਈ। ਇਸ ਤੋਂ ਬਾਅਦ ਸੂਬਾ ਕਮੇਟੀ ਨੇ ਇੰਡੀਅਨ ਡੈਂਟਲ ਐਸੋਸੀਏਸ਼ਨ ਜ਼ਿਲ੍ਹਾ ਫ਼ਾਜ਼ਿਲਕਾ ਦਾ ਗਠਨ ਕਰਦਿਆਂ ਫ਼ਾਜ਼ਿਲਕਾ ਦੇ ਡਾ. ਸਤੀਸ਼ ਮੁੰਜਾਲ ਨੂੰ ਸਰਬਸੰਮਤੀ ਨਾਲ ਐਸੋਸੀਏਸ਼ਨ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਜਦਕਿ ਡਾ. ਵਿਸ਼ਾਲ ਛਾਬੜਾ ਅਬੋਹਰ ਨੂੰ ਸਕੱਤਰ ਅਤੇ ਵਚਿੱਤਰ ਸਿੰਘ ਨੂੰ ਖਜ਼ਾਨਚੀ ਬਣਾਇਆ ਗਿਆ। ਇਸ ਮੌਕੇ ਡਾ. ਨੀਤੀਨ ਬਜਾਜ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਡੈਂਟਲ ਐਸੋਸੀਏਸ਼ਨ ਦਾ ਮੁੱਖ ਉਦੇਸ਼ ਸਮੇਂ-ਸਮੇਂ ਤੇ ਦੰਦਾਂ ਦੀਆਂ ਬਿਮਾਰੀਆਂ ਸੰਬੰਧੀ ਜਾਗਰੂਕਤਾ ਕੈਂਪ ਲੱਗਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਸ ਮੌਕੇ ਨਵੇਂ ਬਣੇ ਪ੍ਰਧਾਨ ਡਾ. ਸਤੀਸ਼ ਮੁੰਜਾਲ ਨੇ ਉਨ੍ਹਾਂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਨ ‘ਤੇ ਸੂਬਾ ਕਮੇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਯਸ਼ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ, ਡਾ. ਨੀਸ਼ੂ ਡੋਗਰਾ, ਡਾ. ਰਵਿੰਦਰ ਵਰਮਾ, ਡਾ. ਸੰਜੇ ਗੁਪਤਾ, ਡਾ. ਆਰ.ਪੀ. ਸਿੰਘ, ਡਾ. ਰਿਤੂ ਗੁਪਤਾ, ਡਾ. ਹਰਲੀਨ ਕੌਰ, ਡਾ. ਵਿਸ਼ਾਲ ਚਾਵਲਾ, ਡਾ. ਸਲੇਸ਼ ਭੂਸਰੀ, ਡਾ. ਵਿਨੈ ਆਦਿ ਹਾਜ਼ਰ ਸਨ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply