Monday, July 8, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 15 ਮਈ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=63536

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਪੰਜਾਬ ਪ੍ਰਦੇਸ਼ ਕਾਂਗਰਸ ਦੇ ਢਾਂਚੇ ਦਾ ਐਲਾਨ – 36 ਮੀਤ ਪ੍ਰਧਾਨ, 96 ਜਨਰਲ ਸਕੱਤਰ, 68 ਕਾਰਜਕਾਰਨੀ ਮੈਂਬਰ ਤੇ 6 ਬੁਲਾਰੇ ਬਣਾਏ ਗਏ, ਕਮਲਜੀਤ ਸਿੰਘ ਢਿਲੋਂ ਬਣੇ ਖਜਾਨਚੀ।

▶ ਐਸ.ਵਾਈ.ਐਲ ਮੁੱਦੇ ‘ਤੇ ਬੋਲੇ ਮੁੱਖ ਮੰਤਰੀ ਬਾਦਲ – ਜਾਨ ਦੇਣੀ ਕਬੂਲ ਹੈ, ਪਾਣੀ ਨਹੀਂ।

▶ ਅੰਮ੍ਰਿਤਸਰ ਪੁੱਜੇ ਕਾਂਗਰਸੀ ਆਗੂ ਤੇ ਸੂਫੀ ਗਾਇਕ ਹੰਸ ਰਾਜ ਹੰਸ ਨੇ 2017 ‘ਚ ਕਾਂਗਰਸ ਸਰਕਾਰ ਬਨਣ ਦਾ ਕੀਤਾ ਦਾਅਵਾ।

▶ ਬਠਿੰਡਾ ਵਿਖੇ ਕਣਕ ਦੇ ਘੱਟ ਝਾੜ ਤੋਂ ਪ੍ਰੇਸ਼ਾਨ ਕਿਸਾਨ – ਸੁਰਜੀਤ ਸਿੰਘ ਨੇ ਕੀਤੀ ਖੁਦਕੁਸ਼ੀ।

▶ ਨਿਰੰਕਾਰੀ ਬਾਬਾ ਹਰਦੇਵ ਸਿੰਘ ਦੀ ਮ੍ਰਿਤਕ ਦੇਹ 16 ਮਈ ਨੂੰ ਦਿੱਲੀ ਲਿਆਂਦੀ ਜਾਵੇਗੀ ਅਤੇ 18 ਮਈ ਨੂੰ ਹੋਵੇਗਾ  ਨਿਗਮ, ਬੋਧਘਾਟ ਵਿਖੇ ਹੋਵੇਗਾ ਸਸਕਾਰ।

▶ ਸਾਬਕਾ ਡੀ.ਆਈ.ਜੀ ਪ੍ਰਕਾਸ਼ ਸਿੰਘ ਦੀ ਰਿਪੋਰਟ ‘ਚ ਖੁਲਾਸਾ – ਜਾਟ ਹਿੰਸਾ ਲਈ 90 ਅਧਿਕਾਰੀ ਜਿੰਮੇਦਾਰ।

▶ ਪ੍ਰਕਾਸ਼ ਸਿੰਘ ਰਿਪੋਰਟ ਦੇ ਖੁਲਾਸੇ ਉਪਰੰਤ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਹੁੱਡਾ ਨੇ ਸੀ.ਐਮ ਖੱਟੜ ਦਾ ਮੰਗਿਆ ਅਸਤੀਫਾ।

▶ ਬਿਹਾਰ ਦੇ ਦਰਭੰਗਾ ਤੋਂ ਅੰਮ੍ਰਿਤਸਰ ਪੁੱਜੀ ਜਨ-ਨਾਇਕ ਰੇਲ ਗੱਡੀ ਵਿਚੋਂ ਮਿਲੀ ਅਟੈਚੀ ਵਿੱਚ ਬੰਦ ਕੀਤੀ ਲਾਸ਼ – ਜਾਂਚ ਸ਼ੁਰੂ।

▶ ਕਪੂਰਥਲਾ ਵਿਖੇ ਐਕਟਿਵਾ ਸਵਾਰ ਲੜਕੀਆਂ ਤੋਂ ਖੋਹ ਕਰਕੇ ਦੋੜ ਰਹੇ ਲੁਟੇਰਿਆਂ ਨੇ ਏ.ਐਸ.ਆਈ ਨੂੰ ਕੁਚਲਿਆ – ਸੁਭਾਨਪੁਰ ਵਿਖੇ ਤਾਇਨਾਤ ਏ.ਐਸ.ਆਈ ਸੁਰਿੰਦਰ ਸਿੰਘ ਦੀ ਹੋਈ ਮੌਤ।

▶ ਦਿੱਲੀ ਸਰਕਾਰ ਨੇ ਪਾਣੀ ਦੇ ਬੇੜੇ ‘ਚ 250 ਟੈਂਕਰ ਹੋਰ ਕੀਤੇ ਸ਼ਾਮਿਲ – ਪਾਣੀ ਦੀ ਚੋਰੀ ਰੋਕਣ ਲਈ ਜੀ.ਪੀ.ਐਸ ਸਿਸਟਮ ਲਗਾਇਆ।

▶ ਫਰਜ਼ੀ ਡੀ.ਐਸ.ਪੀ ਬਣ ਕੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਤਿੰਨ ਇਕ ਔਰਤ ਸਮੇਤ ਗ੍ਰਿਫਤਾਰ – 80 ਹਜ਼ਾਰ ਨਕਦੀ ਬਰਾਮਦ।

▶ ਹਿਮਾਚਲ ਦੇ ਚੰਬਾ ਨੇੜੇ ਗਗਰੇਟ ‘ਚ ਪੰਜਾਬ ਰੋਡਵੇਜ਼ ਦੀ ਬੱਸ ਪਲਟੀ – 10 ਸਵਾਰੀਆਂ ਜਖਮੀ।

▶ ਜ਼ੀ ਪੰਜਾਬੀ ਚੈਨਲ ਬਲੈਕ ਆਊਟ ਮਾਮਲੇ ‘ਚ ਬੈਂਸ ਭਰਾਵਾਂ ਅਤੇ ‘ਆਪ’ ਵਲੋਂ ਪ੍ਰਦਰਸ਼ਨ ਜਾਰੀ।

▶ ਅਕਾਲੀ ਦਲ (ਅੰਮ੍ਰਿਤਸਰ) ਨੇ ਬਲੈਕ ਆਊਟ ਵਿਰੁੱਧ ਜਿਲ੍ਹਾ ਹੈਡਕੁਆਟਰਾਂ ‘ਤੇ ਡਿਪਟੀ ਕਮਿਸ਼ਨਰਾਂ ਰਾਹੀਂ ਰਾਜਪਾਲ ਪੰਜਾਬ ਨੂੰ ਭੇਜੇ ਮੰਗ ਪੱਤਰ।

▶ ਗੁਰੂਗ੍ਰਾਮ (ਗੁੜਗਾਉਂ) ਵਿਖੇ ਤਿੰਨ ਮੰਜ਼ਲੀ ਇਮਾਰਤ ਨੂੰ ਅੱਗ – 5 ਦੀ ਮੌਤ ਤਿੰਨ ਜਖਮੀ।

▶ ਉਤਰੀ ਭਾਰਤ ਵਿੱਚ ਗਰਮੀ ਦਾ ਜੋਰ ਵਧਿਆ – ਅੰਮ੍ਰਿਤਸਰ ਵਿੱਚ ਪਾਰਾ 44 ਡਿਗਰੀ – ਲੋਕ ਘਰਾਂ ‘ਚ ਬੰਦ ਹੋਣ ਲਈ ਮਜਬੂਰ ।

▶ ਜੰਮੂ ਕਸ਼ਮੀਰ ਦੇ ਬਾਰਾਮੁੱਲਾ ‘ਚ ਜੈਸ਼ੇ ਮੁਹੰਮਦ ਦਾ ਆਤਮਘਾਤੀ ਅੱਤਵਾਦੀ ਅਬਦੁਲ ਰਹਿਮਾਨ ਕਾਬੂ – ਪਾਕਿ ਆਧਾਰ ਕਾਰਡ ਮਿਲਿਆ।

▶ ਤਾਮਿਲਨਾਡੂ ਵਿੱਚ 3 ਕਨਟੈਨਰਾਂ ਵਿੱਚ ਰੱਖੀ 570 ਕਰੋੜ ਦੀ ਨਕਦੀ ਬਰਾਮਦ।

▶ ਬਿਹਾਰ ਦੇ ਸੀਵਾਨ ਵਿੱਚ ਖੋਜੀ ਪੱਤਰਕਾਰ ਰਾਜਦੇਵ ਰੰਜ਼ਨ ਦੀ ਹੱਤਿਆ ਦੇ ਮਾਮਲੇ ‘ਚ 4 ਗ੍ਰਿਫਤਾਰ।

▶ ਝਾਰਖੰਡ ਦੇ ਚਤਰਾ ਵਿੱਚ ਇਕ ਪੱਕਰਕਾਰ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਦੀ ਖਬਰ।

▶ ਮੁੰਬਈ ‘ਚ ਠਾਣੇ ਸਥਿਤ ਵਾਟਰ ਡੈਮ ਦੀ ਸਰੁੱਖਿਆ ਲਈ ਆਰ.ਪੀ.ਐਫ ਦਾ ਲਗਾਇਆ ਪਹਿਰਾ।

▶ ਜੰਮੂ ਦੀ ਅੰਤਰਰਾਸ਼ਟਰੀ ਸਰਹੱਦ ਨੇੜੇ ਖੇਤਾਂ ‘ਚ ਲੁਕੋ ਕੇ ਰੱਖੇ ਹੈਰੋਇਨ ਦੇ ਦੋ ਪੈਕਟ ਬਰਾਮਦ- ਕੀਮਤ 10 ਕਰੋੜ।

▶ ਨਿਰੰਕਾਰੀ ਬਾਬਾ ਹਰਦੇਵ ਸਿੰਘ ਨਾਲ ਹਾਦਸੇ ਦਾ ਸ਼ਿਕਾਰ ਹੋਏ ਉਨਾਂ ਦੇ ਛੋਟੇ ਜਵਾਈ ਅਵਨੀਤ ਸੇਤੀਆ ਦਾ ਹੋਇਆ ਦਿਹਾਂਤ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply