Monday, July 8, 2024

ਅਖਨੂਰ ਵਿੱਚ ਸਿੱਖ ਨੌਜਵਾਨ ਨਾਲ ਮਾਰਕੁੱਟ ਦੇ ਦੋਸ਼ੀਆਂ ਖਿਲਾਫ਼ ਦਿੱਲੀ ਕਮੇਟੀ ਨੇ ਟਾਡਾ ਲਗਾਉਣ ਦੀ ਕੀਤੀ ਮੰਗ

ਜੀ.ਕੇ ਨੇ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਨੂੰ ਭੇਜਿਆ ਸ਼ਿਕਾਇਤੀ ਪੱਤਰ

manjit singh g.k, ..

ਨਵੀਂ ਦਿੱਲੀ, 14 ਮਈ (ਅੰਮ੍ਰਿਤ ਲਾਲ ਮੰਨਣ)- ਸ਼ੋਸਲ ਮੀਡੀਆ ‘ਤੇ ਸਿੱਖ ਨੌਜਵਾਨ ਹਰਵਿੰਦਰ ਸਿੰਘ ਨੂੰ ਸਥਾਨਕ ਸ਼ਿਵ ਸੈਨਾ ਆਗੂਆਂ ਵੱਲੋਂ ਜੰਮੂ ਦੇ ਅਖਨੂਰ ਵਿਖੇ ਬੁਰੀ ਤਰ੍ਹਾਂ ਮਾਰਪੀਟ ਕਰਨ ਦੀ ਵਾਇਰਲ ਹੋਈ ਵੀਡੀਓ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਾਰ ਦਿੱਤਾ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਜੰਮੂ-ਕਸ਼ਮੀਰ ਦੀ ਮੁਖਮੰਤਰੀ ਬੀਬੀ ਮਹਿਬੂਬਾ ਮੁਫ਼ਤੀ ਨੂੰ ਸੂਬੇ ਵਿਚ ਸਿੱਖਾਂ ਦੇ ਜਾਨ-ਮਾਲ ਦੀ ਸੁਰੱਖਿਆ ਕਰਨ ਲਈ ਸਖਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
ਜੀ.ਕੇਞ ਨੇ ਘਟਨਾ ਦੇ ਦੋਸ਼ੀ ਦੋਨੋਂ ਸੱਕੇ ਭਰਾ ਤੇ ਸ਼ਿਵ ਸੈਨਾ ਆਗੂ ਸੰਨੀ ਅਤੇ ਬੰਨੀ ਨੂੰ ਹਿਸ਼ਟ੍ਰੀਸ਼ੀਟਰ ਐਲਾਨਦੇ ਹੋਏ ਦੋਵਾਂ ਤੇ ਟਾਡਾ ਦੇ ਤਹਿਤ ਮੁੱਕਦਮੇ ਦਰਜ਼ ਕਰਨ ਦੀ ਵੀ ਮੰਗ ਕੀਤੀ ਹੈ। ਜੀ.ਕੇ. ਨੇ ਕਿਹਾ ਕਿ ਦੋਨੋਂ ਭਰਾਵਾਂ ਤੇ ਪਹਿਲੇ ਵੀ ਸਿੱਖਾਂ ਦੇ ਖਿਲਾਫ਼ ਕੁੱਟਮਾਰ ਤੋਂ ਲੈ ਕੇ ਜਾਨ ਤੋਂ ਮਾਰਨ ਤਕ ਦੀ ਕੋਸ਼ਿਸ਼ ਦੇ 5-6 ਮੁੱਕਦਮੇ ਦਰਜ਼ ਹਨ ਪਰ ਲਗਾਤਾਰ ਆਪਣੇ ਸਿਆਸ਼ੀ ਰਸੂਖ ਦਾ ਫਾਇਦਾ ਚੁੱਕ ਕੇ ਦੋਨੋਂ ਭਰਾ ਲੋਕਾਂ ਨੂੰ ਖਾਸ ਕਰਕੇ ਸਿੱਖਾਂ ਨੂੰ ਡਰਾਉਣ ਜਾਂ ਨੀਂਵਾ ਦਿਖਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਇੱਕ ਗਰੀਬ ਪਰਿਵਾਰ ਨਾਲ ਸਬੰਧਿਤ ਹਰਵਿੰਦਰ ਸਿੰਘ ਨਾਲ ਦੋਨੋਂ ਭਰਾਵਾਂ ਦੀ ਪੁਰਾਣੀ ਰੰਜਿਸ਼ ਕਰਕੇ ਹਰਵਿੰਦਰ ਦੇ ਪਿਤਾ ਤਰਵਿੰਦਰ ਸਿੰਘ ਨੂੰ ਆਰ.ਐਸ.ਪੁਰਾ. ਵਿਖੇ ਬੀਤੇ ਕੁਝ ਦਿਨਾਂ ਤੋਂ ਆਪਣੀ ਫਲ ਦੀ ਦੁਕਾਨ ਨੂੰ ਨਾ ਖੋਲਣ ਦੇਣ ਦੇ ਹਲਾਤਾਂ ਪਿੱਛੇ ਪੁਲਿਸ ਪ੍ਰਸ਼ਾਸਨ ਦੀ ਚੁੱਪੀ ਤੇ ਵੀ ਜੀ.ਕੇ ਨੇ ਸਵਾਲ ਖੜੇ ਕੀਤੇ।
ਉਨ੍ਹਾਂ ਸਵਾਲ ਕੀਤਾ ਕਿ ਇਹ ਕਿਹੜਾ ਪੁਲਿਸ ਪ੍ਰਸ਼ਾਸਨ ਹੈ ਜੋ ਇੱਕ ਦੁਕਾਨਦਾਰ ਨੂੰ ਸਿੱਖ ਹੋਣ ਕਰਕੇ ਉਸ ਦੀ ਦੁਕਾਨ ਨਾ ਖੋਲਣ ਦੇ ਦੋਸ਼ੀਆਂ ਨੂੰ ਪੁਸਤ ਪਨਾਹ ਦਿੰਦਾ ਹੈ ? ਜੀ.ਕੇ ਨੇ ਇਸ ਮਸਲੇ ਨੂੰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਕੌਮੀ ਘਟਗਿਣਤੀ ਕਮਿਸ਼ਨ ਕੋਲ ਚੁੱਕਣ ਦੀ ਮੁਖਮੰਤਰੀ ਨੂੰ ਜਾਣਕਾਰੀ ਦਿੰਦੇ ਹੋਏ ਇਸ ਮਸਲੇ ਤੇ ਦੋਨੋਂ ਭਰਾਵਾਂ ਤੇ ਟਾਡਾ ਲੱਗਣ ਤਕ ਦਿੱਲੀ ਕਮੇਟੀ ਵੱਲੋਂ ਕਾਨੂੰਨੀ ਲੜਾਈ ਲੜਨ ਦਾ ਵੀ ਐਲਾਨ ਕੀਤਾ। ਟਾਡਾ ਲਗਾਉਣ ਦੀ ਮੰਗ ਦੇ ਕਾਰਨ ਨੂੰ ਸਾਫ਼ ਕਰਦੇ ਹੋਏ ਜੀ.ਕੇ ਨੇ ਇਸ ਘਟਨਾ ਨੂੰ ਔਰੰਗਜੇਬੀ ਸੋਚ ਵਾਲਾ ਅੱਤਵਾਦ ਦੱਸਿਆ।
ਜੀ.ਕੇ. ਨੇ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਜੰਮੂ-ਕਸ਼ਮੀਰ ਵਿਚ ਵੱਸਦੇ ਸਿੱਖਾਂ ਨੂੰ ਸੂਬੇ ਵਿਚ ਬੈਠੇ ਕੁਝ ਦੱਖਣਪੰਥੀ ਸੋਚ ਦੇ ਆਗੂ ਯਤੀਮ ਸਮਝਣ ਦੀ ਗਲਤੀ ਨਾ ਕਰਨ ਕਿਉਂਕਿ ਪੂਰੇ ਸੰਸਾਰ ਵਿਚ ਵੱਸਦੇ ਸਿੱਖ ਉਨ੍ਹਾਂ ਦੀਆਂ ਬਾਂਹਵਾ ਬਣ ਕੇ ਉਨ੍ਹਾਂ ਦੇ ਪਿੱਛੇ ਖੜੇ ਹਨ। ਜੀ.ਕੇ ਨੇ ਇਸ਼ਾਰੇ ਵਿਚ ਕਿਸੇ ਸਿਆਸ਼ੀ ਪਾਰਟੀ ਦੇ ਨਾਂ ਤੇ ਗੁੰਡਾਗਰਦੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਆਪਣੀ ਹੱਦ ਵਿਚ ਰਹਿਣ ਦੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਦੋਂ ਸਿੱਖਾਂ ਨੇ ਪ੍ਰਤੀਕਰਮ ਵੱਜੋਂ ਆਪਣਾ ਰੂਪ ਵਿਖਾਇਆ ਤਾਂ ਤੁਹਾਡੇ ਵਾਸਤੇ ਖੜਨਾ ਮੁਸ਼ਕਿਲ ਹੋ ਜਾਵੇਗਾ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply