Monday, July 8, 2024

’ਦਾ ਕਾਰਪੋਰੇਟ ਹਸਪਤਾਲ’ ਵਿਖੇ ਦਿਮਾਗ ਦਾ ਆਪਰੇਸ਼ਨ ਕਰਕੇ ਬਚਾਇਆ ਮਰੀਜ਼

PPN1405201611
ਅੰਮ੍ਰਿਤਸਰ, 14 ਮਈ (ਜਗਦੀਪ ਸਿੰਘ ਸੱਗੂ) ਸਿਰ ਦੀਆਂ ਗੰਭੀਰ ਸੱਟਾਂ ਦੇ ਮਰੀਜ਼ ਦੇ ਦਿਮਾਗ ਦਾ ਆਪਰੇਸ਼ਨ ਕਰਕੇ ‘ਦਾ ਕਾਰਪੋਰੇਟ ਹਸਪਤਾਲ’ ਦੇ ਡਾਕਟਰਾਂ ਦੀ ਟੀਮ ਨੇ ਇਤਿਹਾਸ ਰਚਿਆ ਹੈ। ਇਸ ਕੇਸ ਦੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਡਾਕਟਰ ਜਤਿੰਦਰ ਮਲਹੋਤਰਾ ਨੇ ਦੱਸਿਆ ਕਿ ਇਕ 17 ਸਾਲ ਮਰੀਜ਼ ਸੰਦੀਪ ਸਿੰਘ ਦਾ ਐਕਸੀਡੈਂਟ ਹੋਣ ਨਾਲ ਉਸ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗ ਗਈਆਂ ਸਨ ਤੇ ਦਿਮਾਗ ਚ’ ਖੂਨ ਇਕੱਠਾ ਹੋ ਗਿਆ ਸੀ।ਇਸ ਨਾਜ਼ੁਕ ਹਾਲਤ ਵਿੱਚ ਉਸ ਮਰੀਜ਼ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤਾਂ ਹਸਪਤਾਲ ਦੇ ਡਾਕਟਰਾਂ ਦੀ ਪੂਰੀ ਟੀਮ ਨੇ ਰਾਤ 5 ਘੰਟੇ ਦੀ ਮੁਸ਼ੱਕਤ ਨਾਲ ਉਸ ਦਾ ਅਪ੍ਰੇਸ਼ਨ ਕਰਕੇ ਮਰੀਜ਼ ਸੰਦੀਪ ਦੇ ਦਿਮਾਗ ਵਿੱਚੋਂ ਖੂਨ ਕੱਢ ਕੇ ਉਸ ਦੀ ਜਾਨ ਬਚਾਈ।
ਡਾ. ਮਲਹੋਤਰਾ ਨੇ ਅੱਗੇ ਦੱਸਿਆ ਕਿ ਉਹਨਾਂ ਦੇ ਹਸਪਤਾਲ ਵਿੱਚ ਐਕਸੀਡੈਂਟ ਦੌਰਾਨ ਕਿਸੇ ਵੀ ਤਰ੍ਹਾਂ ਦੀਆਂ ਸਿਰ ਦੀ ਸੱਟਾਂ ਦਾ ਅਤੀ ਆਧੁਨਿਕ ਮਸ਼ੀਨਾਂ ਨਾਲ ਇਲਾਜ ਕੀਤਾ ਜਾਂਦਾ ਹੈ। ਸਿਰ ਦੀਆਂ ਸੱਟਾਂ ਲਈ ਸਪੈਸ਼ਲ ਜਰਮਨ ਤੋਂ ਮਾਈਕਰੋਸਕੋਪ (ਦੂਰਬੀਨ) ਮੰਗਵਾਈ ਗਈ ਹੈ, ਜੋ ਇਕ ਨਿੱਕੇ ਜਿਹੇ ਵਾਲ ਨੂੰ ਰੱਸੇ ਜਿੰਨਾ ਮੋਟਾ ਕਰਕੇ ਵਿਖਾਉਂਦੀ ਹੈ, ਇਸ ਨਾਲ ਸਿਰ ਦੀਆਂ ਬਰੀਕ ਤੋਂ ਬਰੀਕ ਨਾੜਾਂ ਅਸਾਨੀ ਨਾਲ ਦਿੱਸਦੀਆਂ ਹਨ ਤੇ ਬਿਨਾਂ ਕੋਈ ਨੁਕਸਾਨ ਪਹੁੰਚਾਇਆ ਮਰੀਜ਼ ਦੇ ਦਿਮਾਗ ਦਾ ਆਪਰੇਸ਼ਨ ਕੀਤਾ ਜਾ ਸਕਦਾ ਹੈ।ਇਸ ਤੋਂ ਇਲਾਵਾ ਹਾਰਟ ਦੇ ਅਪ੍ਰੇਸ਼ਨ ਕੀਤੇ ਜਾਂਦੇ ਹਨ ਤੇ ਜ਼ਹਿਰੀਲੀ ਵਸਤੂ ਨਿਗਲਣ ਵਾਲੇ ਮਰੀਜ਼ਾਂ ਦੇ ਇਲਾਜ ਇੱਕ ਸਪੈਸ਼ਲ ਟੀਮ 24 ਘੰਟੇ ਤਿਆਰ ਬਰ ਤਿਆਰ ਰਹਿੰਦੀ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply