Monday, July 8, 2024

ਕਿਸਾਨ ਜਥੇਬੰਦੀ ਨੇ ਪੰਜਾਬੀ ਚੈਨਲ ਬਲੈਕ ਲਿਸਟ ਕੀਤੇ ਦੇ ਵਿਰੋਧ ਵਿੱਚ ਬਾਦਲ ਸਰਕਾਰ ਦਾ ਪੁਤਲਾ ਫੂਕਿਆ

PPN1405201618
ਤਰਸਿੱਕਾ, 14 ਮਈ (ਕੰਵਲ ਜੋਧਾ ਨਗਰੀ) – ਕਿਸਾਨ ਸੰਘਰਸ ਕਮੇਟੀ (ਪੰਜਾਬ) ਜੋਨ ਬਾਬਾ ਬਕਾਲਾ ਦੀ ਮੀਟਿੰਗ ਅੱਜ ਜੋਨ ਪ੍ਰਧਾਨ ਸਤਨਾਮ ਸਿੰਘ ਸਠਿਆਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਪੰਧੇਰ,ਲਖਵਿੰਦਰ ਸਿੰਘ ਵਰਿਆਮ ਵਿਸ਼ੇਸ ਤੋਰ ਤੇ ਪਹੁੰਚੇ।ਇਸ ਮੋਕੇ ਬੁਲਾਰਿਆਂ ਨੇ ਕਿਹਾ ਕਿ ਬਾਦਲ ਸਰਕਾਰ ਵੱਲੋ ਜੀ ਪੰਜਾਬੀ ਟੀ.ਵੀ ਚੈਨਲ ਨੂੰ ਬਲੈਕ ਲਿਸ਼ਟ ਕਰਨ ਦੀ ਜੋਰਦਾਰ ਸਬਦਾਂ ਵਿੱਚ ਨਿੰਦਾ ਕੀਤੀ ਅਤੇ ਸਰਕਾਰ ਦੇ ਖਿਲਾਫ ਜੋਰਦਾਰ ਨਾਰੇਬਾਜੀ ਕਰਦੇ ਹੋਏ ਮੰਗ ਕੀਤੀ ਗਈ ਕਿ ਤਰੁੰਤ ਮੀਡੀਆ ਨੂੰ ਪਾਬੰਦੀ ਤੋਂ ਮੁੱਕਤ ਕੀਤਾ ਜਾਵੇ ।ਉਨ ਾਂਕਿਹਾ ਕਿ ਮੀਡੀਆ ਲੋਕਤੰਤਰ ਦਾ ਚੋਥਾ ਥੰਮ ਹੈ ਅਗਰ ਇਸ ਨੂੰ ਸੱਚ ਬੋਲਣ ਦੀ ਅਜਾਦੀ ਨਹੀ ਤਾਂ ਆਮ ਲੋਕਾਂ ਦਾ ਕੀ ਹੋਵੇਗਾ ਆਗੂਆਂ ਨੇ ਕਿਹਾ ਬਲੈਕ ਲਿਸਟ ਕੀਤੇ ਚੈਨਲ ਨੂੰ ਮੁੜ ਤੋ ਤਰੁੰਤ ਬਹਾਲ ਕੀਤਾ ਜਾਵੇ।ਇਸ ਮੋਕੇ ਕਿਸਾਨ ਜਥੇਬੰਦੀ ਵੱਲੋ ਘੁਮਾਣ ਸਠਿਆਲਾ ਰੋਡ ਜਾਮ ਕਰਕੇ ਬਾਦਲ ਸਰਕਾਰ ਦੇ ਖਿਲਾਫ ਜੋਰਦਾਰ ਨਾਹਰੇਬਾਜੀ ਕੀਤੀ ਅਤੇ ਬਾਦਲ ਸਰਕਾਰ ਦਾ ਪੁਤਲਾ ਵੀ ਸਾੜਿਆ।
ਬੁਲਾਰਿਆ ਨੇ ਇਹ ਵੀ ਕਿਹਾ ਕਿ ਪ੍ਰਾਇਵੇਟ ਸਕੂਲਾਂ ਵਿੱਚ ਫੀਸਾਂ ਸਲਾਨਾ ਦਾਖਲਾ, ਕਿਤਾਬਾਂ, ਵਰਦੀਆਂ, ਟਰਾਂਸਪੋਟਰ ਕਰਾਇਆ ਆਦਿ ਲਾ ਹੇਠ ਹੋ ਰਹੀ ਲੁੱਟ ਨੂੰ ਨਿਯਮ ਬੰਦ ਕਰਕੇ ਪੰਜਾਬ ਸਿੱਖਿਆ ਬੋਰਡ ਅਧੀਨ ਲਿਆਦਾਂ ਜਾਵੇ।ਤਾਂ ਜੋ ਸਕੂਲ ਜਾਂਦੇ ਬੱਚਿਆਂ ਦੇ ਮਾਪੇ ਆਪਣੇ ਬੱਚਿਆ ਦਾ ਭਵਿੱਖ ਬਣਾਉਣ ਵਿੱਚ ਸਹਿਯੋਗ ਦੇ ਸਕਣ। ਇਸ ਮੋਕੇ ਹੋਰਨਾ ਤੋ ਇਲਾਵਾ ਕਰਮ ਸਿੰਘ ਬੱਲਸਰ੍ਹਾਂ, ਮੁੱਖਬੈਨ ਸਿੰਘ ਜੋਧਾਨਗਰੀ, ਚਰਨ ਸਿੰਘ ਕਲੇਰ ਘੁਮਾਣ, ਜਗਤਾਰ ਸਿੰਘ ਡੇਹਰੀਵਾਲ, ਹਰਦਿਆਲ ਸਿੰਘ ਗੱਗੜਭਾਣਾ, ਦਲਬੀਰ ਸਿੰਘ ਬੇਦਾਦਪੁਰ, ਲਖਬੀਰ ਸਿੰਘ ਦੋਲੋਨੰਗਲ, ਹਰਦੀਪ ਸਿੰਘ ਚੀਮਾਬਾਠ, ਬੀਬੀ ਜਗੀਰ ਕੌਰ ਕਲੇਰਘੁਮਾਣ, ਰਘਬੀਰ ਕੌਰ ਸੇਰੋਘੋਗੇ, ਮੁਖਤਿਆਰ ਸਿੰਘ ਵਡਾਲਾ, ਕੁਲਵੰਤ ਸਿੰਘ ਸੇਰੋਘੋਗੇ, ਜੱਸਾ ਸਿੰਘ ਨਰਿੰਜਨਪੁਰ, ਰਘਬੀਰ ਸਿੰਘ ਠੱਠੀਆਂ, ਕਰਤਾਰ ਸਿੰਘ ਸਠਿਆਲਾ, ਸਜਨ ਸਿੰਘ ਖਾਨਪੁਰ ਆਦਿ ਆਗੂ ਹਾਜਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply