Sunday, October 6, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 16 ਮਈ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=63615

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਭਾਰਤ ਨੇ ਪ੍ਰਿਥਵੀ-2 ਮਿਜ਼ਾਇਲ ਦਾ ਕੀਤਾ ਸਫਲ ਤਜਰਬਾ – ਉਡੀਸ਼ਾ ਤੋਂ ਦਾਗੀ ਮਿਜ਼ਾਇਲ।

▶ ਸਰਬੱਤ ਖਾਲਸਾ ਵਲੋਂ ਥਾਪੇ ਗਏ ਜਥੇਦਾਰਾਂ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ- ਭਾਈ ਮੋਹਕਮ ਸਿੰਘ ਸਮੇਤ ਮੌਜੂਦ ਰਹੇ ਪੰਥਕ ਆਗੂ।

▶ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਆਮ ਸ਼ਰਧਾਲੂਆਂ ਵਾਂਗ ਨਹੀਂ ਕਰਨ ਦਿੱਤੇ ਦਰਸ਼ਨ- ਵੱਡੀ ਗਿਣਤੀ ‘ਚ ਤਾਇਨਾਤ ਸੀ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੇ ਪੁਲਿਸ ਮੁਲਾਜ਼ਮ।

▶ ਜ਼ੀ ਪੰਜਾਬੀ ਬਲੈਕ ਆਊਟ ਖਿਲਾਫ ਕਾਂਗਰਸ ਵਲੋਂ ਬਠਿੰਡਾ ‘ਚ ਮਾਰਚ ‘ਤੇ ਰੋਸ ਪ੍ਰਦਰਸ਼ਨ – 7 ਦਿਨਾਂ ਦਾ ਦਿੱਤਾ ਅਲਟੀਮੇਟਮ।

▶ 22 ਮਈ ਨੂੰ ਰੇਡੀਓ ‘ਤੇ ‘ਮਨ ਕੀ ਬਾਤ’ ਕਰਨਗੇ ਪ੍ਰਧਾਨ ਮੰਤਰੀ ਮੋਦੀ।

▶ ਸੰਗਰੂਰ ਵਿੱਚ ਟੀ.ਈ.ਟੀ ਪਾਸ ਬੇਜ਼ੁਰਗਾਰਾਂ ਨੇ ਕੀਤਾ ਪ੍ਰਦਰਸ਼ਨ – ਮੰਗਾਂ ਨਾ ਮੰਨਣ ‘ਤੇ ਸੰਘਰਸ਼ ਤੇਜ ਕਰਨ ਦੀ ਦਿੱਤੀ ਚੇਤਾਵਨੀ।

▶ ਉਤਰਾਖੰਡ ਅਤੇ ਜੰਮੂ ਕਸ਼ਮੀਰ ਦੇ ਜੰਗਲਾਂ ਦੀ ਅੱਗ ਅਜੇ ਨਹੀਂ ਬੁਝੀ – ਅੱਗ ਬੁਝਾਉਣ ਦੇ ਯਤਨ ਜਾਰੀ।

▶ ਉਤਰਾਖੰਡ ਵਿਖੇ ਮੁੱਖ ਮੰਤਰੀ ਹਰੀਸ਼ ਰਾਵਤ ਦੇ ਸਟਿੰਗ ਮਾਮਲੇ ਦੀ ਨਹੀਂ ਹੋਵੇਗੀ ਸੀ.ਬੀ.ਆਈ ਜਾਂਚ– ਜਾਂਚ ਲਈ ਬਣੇਗੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ।

▶ ਅਮਰੀਕਾ ਦੇ ਵਰਜ਼ੀਨੀਆ ‘ਚ ਅੰਮ੍ਰਿਤ ਸੰਚਾਰ ਦੀ ਮਰਿਆਦਾ ਬਦਲਣ ਦੇ ਮਾਮਲੇ ‘ਚ ਅੱਜ ਹੋਵੇਗੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਤਖਤਾਂ ਦੇ ਜਥੇਦਾਰਾਂ ਦੀ ਮੀਟਿੰਗ।

▶ ਅਜ਼ਮੇਰ ਦੇ ਸਰਕਾਰੀ ਹਸਪਤਾਲ ਵਿੱਚ 6 ਘੰਟਿਆਂ ‘ਚ 5 ਨਵ-ਜਨਮੇ ਬੱਚਿਆਂ ਦੀ ਮੌਤ ਨਾਲ ਪਰਿਵਾਰਾਂ ‘ਚ ਦਹਿਸ਼ਤ।

▶ ਦਿਲੀ ਦੇ ਬਿਰਧਘਰ ਵਿੱਚ ਰਹਿ ਰਹੇ ਮਹਾਤਮਾ ਗਾਂਧੀ ਦੇ ਪੌਤੇ ਕੰਨੂੰ ਭਾਈ ਗਾਂਧੀ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਫੋਨ ‘ਤੇ ਕੀਤੀ ਗੱਲਬਾਤ।

▶ ਉਤਰ ਪ੍ਰਦੇਸ਼ ਸਿੱਖਿਆ ਵਿਭਾਗ ਨੇ ਦਸਵੀਂ ਤੇ ਬਾਰਵੀਂ ਦੇ ਨਤੀਜੇ ਐਲਾਨੇ – ਪਹਿਲੀਆਂ ਪੰਜ ਪੁਜੀਸ਼ਨਾਂ ‘ਤੇ ਲੜਕੀਆਂ ਕਾਬਜ਼।

▶ ਮਲੇਰ ਕੋਟਲਾ ਵਿੱਚ ‘ਆਪ’ ਵਰਕਰ ਦੀ ਹੱਤਿਆ ਦੇ ਮਾਮਲੇ ‘ਚ ਅਕਾਲੀ ਸਰਪੰਚ ਗ੍ਰਿਫਤਾਰ- ਸੰਜੇ ਸਿੰਘ

▶ ਹਰਿਆਣਾ ਦੇ ਸੰਘਰਸ਼ ਕਰ ਰਹੇ 9455 ਜੇ.ਬੀ.ਟੀ ਅਧਿਆਪਕਾਂ ਵਲੋਂ ਚੰਡੀਗੜ੍ਹ ਸੀਮਾ ‘ਤੇ ਜੋਰਦਾਰ ਪ੍ਰਦਰਸ਼ਨ।

▶ ਆਮ ਆਦਮੀ ਪਾਰਟੀ ਅੱਜ 16 ਮਈ ਨੂੰ ਘੇਰੇਗੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ – 12 ਹਜ਼ਾਰ ਕਰੋੜ ਦੇ ਅਨਾਜ ਘੁਟਾਲੇ ਦੀ ਜਾਂਚ ਲਈ ਹੋਵੇਗਾ ਧਰਨਾ ਪ੍ਰਦਰਸ਼ਨ।

▶ ਮੁਹਾਲੀ ਵਿੱਚ ਜਿਲ੍ਹਾ ਮੈਜ਼ਿਸਟ੍ਰੇਟ ਵਲੋਂ 5 ਜਾਂ 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਰੋਕ ਅਤੇ ਚੰਡੀਗ੍ਹੜ ਦੇ ਸੈਕਟਰ 25 ਨੂੰ ਛੱਡ ਕੇ ਲਗਾਈ ਧਾਰਾ 144।

▶ ਹਾਕਮ ਧਿਰ ‘ਆਪ’ ਕਾਰਕੁੰਨਾਂ ਨੂੰ ਧਰਨੇ ‘ਚ ਸ਼ਾਮਿਲ ਹੋਣੋ ਰੋਕਣ ਲਈ ਦਰਜ਼ ਕਰ ਰਹੀ ਹੈ ਝੂਠੇ ਪਰਚੇ – ਸੰਜੇ ਸਿੰਘ।

▶ ‘ਆਪ’ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦਾ ਬਿਆਨ 16 ਨੂੰ ਹੋਵੇਗਾ ਵੱਡਾ ਮੁਜਾਹਰਾ – ਕਿਸੇ ਤੋਂ ਡਰਨ ਵਾਲੇ ਨਹੀਂ।

▶ ਮੁੱਖ ਮੰਤਰੀ ਪ੍ਰਕਾਸ਼ ਸਿੰਘ ਨੇ ਕਿਹਾ ਉਹਨਾਂ ਦੇ ਦਰਵਾਜੇ ਸਿਆਸੀ ਪਾਰਟੀਆਂ ‘ਤੇ ਆਗੂਆਂ ਲਈ ਹਮੇਸ਼ਾਂ ਖੁੱਲੇ – ਸਾਰੇ ਰਝੇਵੇਂ ਰੱਦ ਕਰਕੇ ਘਰ ਵਿੱਚ ਰਹਿਣ ਦਾ ਕੀਤਾ ਐਲਾਨ।

▶ ਪਹਿਲੀ ਵਾਰ ਦਿੱਲੀ 7 ਆਰ.ਸੀ.ਆਰ ਪੁੱਜੀ ਆਪਣੀ ਮਾਂ ਹੀਰਾ ਬਾਅ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਖੁੱਦ ਆਪ ਸਾਰਾ ਘਰ ਘੁਮਾਇਆ।

▶ ਗੁਜ਼ਰਾਤ ਵਿੱਚ ਪ੍ਰਵੀਨ ਤੋਗੜੀਆ ਦੇ ਭਰਾ ਸਮੇਤ ਤਿੰਨ ਦੀ ਹੱਤਿਆ।

▶ ਵਿਸ਼ਵ ਪੱਧਰੀ ਰਿਪੋਰਟ ਅਨੁਸਾਰ 2015 ‘ਚ 69 ਪੱਤਰਕਾਰਾਂ ਦੀ ਹੋਈ ਹੱਤਿਆ – 28 ਨੂੰ ਆਈ.ਐਸ.ਆਈ.ਐਸ ਤੇ ਅਲਕਾਇਦਾ ਨੇ ਮਾਰਿਆ।

▶ ਪੱਤਰਕਾਰਾਂ ਦੀ ਸਰੁੱਖਿਆ ਦੇ ਮਾਮਲੇ ‘ਚ ਜਾਰੀ ਰਿਪੋਰਟ ਅਨੁਸਾਰ 180 ਦੇਸ਼ਾਂ ਦੀ ਲਿਸਟ ਵਿੱਚੋਂ ਭਾਰਤ 133 ਨੰਬਰ ‘ਤੇ।

▶ ਬਿਹਾਰ ਵਿੱਚ ਜੰਗਲਰਾਜ ਦੇ ਦੋਸ਼ਾਂ ‘ਤੇ ਬੋਲੇ ਮੁੱਖ ਮੰਤਰੀ ਨਿਤੀਸ਼ ਕੁਮਾਰ– ਸ਼ਰਾਬਬੰਦੀ ਲਾਗੂ ਹੋਣ ਉਪਰੰਤ ਕਰਾਇਮ ‘ਚ ਆਈ ਕਮੀ, ਕਿਹਾ 2-4 ਵਾਪਰੀਆਂ ਘਟਨਾਵਾਂ ‘ਤੇ ਦੁੱਖੀ ਹਾਂ, ਦੋਸ਼ੀਆਂ ਨੂੰ ਸਜਾ ਦਿਵਾਉਣ ਤੱਕ ਚੈਨ ਨਾਲ ਨਹੀਂ ਬੈਠਾਗਾਂ – ਨਿਤੀਸ਼ ਕੁਮਾਰ।

▶ ਜਲੰਧਰ ਵਿਖੇ ਨਸ਼ਾ ਕਰਦੇ 4 ਅਤੇ ਨਸ਼ੇ ਸਮੇਤ 3 ਕਾਬੂ – ਗ੍ਰਿਫਤਾਰ ਕੀਤੇ ਦੋਸ਼ੀਆਂ ‘ਚ ਇਕ ਪੁਲਿਸ ਮੁਲਾਜਮ ਵੀ ਸ਼ਾਮਿਲ।

▶ ਬਟਾਲਾ ਨੇੜੇ ਸੜਕ ਦੁਰਘਟਨਾ ਦੌਰਾਨ ਨੌਜਵਾਨ ਸਰਬਜੀਤ ਸਿੰਘ ਦੀ ਮੌਤ ‘ਤੇ ਭੜਕੇ ਲੋਕ- ਏ.ਐਸ.ਆਈ ਨੂੰ ਖੰਭੇ ਨਾਲ ਬੰਨ ਕੇ ਕੁੱਟਿਆ- ਦੋਸ਼ੀ ਨੂੰ ਰਿਸ਼ਵਤ ਲੈ ਕੇ ਭਜਾਉਣ ਦਾ ਲੱਗਾ ਦੋਸ਼।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply