Monday, July 8, 2024

ਅੰਮ੍ਰਿਤਸਰ ਬੰਦ ਦਾ ਸ਼ਹਿਰ ਵਿੱਚ ਦਿਸਿਆ ਅਸਰ- ਪੁਲਿਸ ਛਾਓਣੀ ‘ਚ ਤਬਦੀਲ ਰਹੀ ਗੁਰੂ ਨਗਰੀ

PPN0606201618
ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ ਬਿਊਰੋ)- ਸਾਕਾ ਨੀਲਾ ਤਾਰਾ ਦੀ 32ਵੀਂ ਵਰੇਗੰਢ ਮੌਕੇ ਸ੍ਰੀ ਹਰਿਮੰਦਰ ਸਾਹਿਬ ‘ਤੇ ਹੋਏ ਹਮਲੇ ਦੇ ਰੋਸ ਵਿੱਚ ਅੱਜ ਅੰਮ੍ਰਿਤਸਰ ਬੰਦ ਦੇ ਸੱਦੇ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦ ਸ਼ਹਿਰ ਦੇ ਪ੍ਰਮੁੱਖ ਵਪਾਰਕ ਕੇਂਦਰ, ਮਾਰਕੀਟਾਂ, ਬਜਾਰ ਮੁਕੰਮਲ ਬੰਦ ਰਹੇ, ਜਦਕਿ ਸਰਕਾਰੀ ਅਦਾਰੇ ਅਤੇ ਬੈਂਕ ਖੁੱਲੇ ਰਹੇ, ਜਿਥੇ ਗ੍ਰਾਹਕਾਂ ਦੀ ਕਮੀ ਦੇਖਣ ਨੂੰ ਮਿਲੀ।ਦਲ ਖਾਲਸਾ ਵਲੋਂ ਦਿੱਤੇ ਗਏ ਸੱਦੇ ‘ਤੇ ਸ਼ਹਿਰ ਦੇ ਅੰੰਦਰੂਨੀ ਇਲਾਕਿਆ ਤੋਂ ਇਲਾਵਾ ਨੇੜਲੀਆਂ ਅਬਾਦੀਆਂ ਵਿੱਚ ਵੀ ਦੁਕਾਨਾਂ ਬੰਦ ਰਹੀਆਂ।ਸ਼ਹਿਰੀ ਇਲਾਕਿਆਂ ਸਰਾਏ ਗੁਰੂ ਰਾਮ ਦਾਸ, ਬਾਗ ਜੱਲਿਆਂPPN0606201619 ਵਾਲਾ, ਕਟੜਾ ਜੈਮਲ ਸਿੰਘ, ਚੌਕ ਫਰੀਦ, ਕਰਮੋ ਡਿਓੜੀ, ਹਾਲ ਬਜਾਰ, ਰਾਮ ਬਾਗ, ਪੌਸ਼ ਇਲਾਕੇ ਲਾਰੈਂਸ ਰੋਡ, ਮਾਲ ਰੋਡ, ਕੂਪਰ ਰੋਡ, ਕਚਹਿਰੀ ਰੋਡ, ਰਣਜੀਤ ਐਵਨਿਊ, ਸੁਲਤਾਨਵਿੰਡ ਰੋਡ, ਤਰਨ ਤਾਰਨ ਰੋਡ, ਕੋਟ ਮਿੱਤ ਸਿੰਘ, ਪਿੰਡ ਸੁਲਤਾਨਵਿੰਡ ਆਦਿ ਇਲਾਕਿਆਂ ਵਿੱਚ ਗਲੀਆਂ ਤੇ ਬਜਾਰ ਸੁੰਨਸਾਨ ਰਹੇ। ਘੱਲੂਗਾਰਾ ਦਿਵਸਅਤੇ ਬੰਦ ਸੱਦੇ ਨੂੰ ਦੇਖਦਿਆਂ ਜਿਲਾ ਤੇ ਪੁਲਿਸ ਪ੍ਰਸਾਸ਼ਨ ਵਲੋਂ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਅਤੇ ਪੁਰਾਣੇ ਸ਼ਹਿਰ ਦੇ ਪ੍ਰਵੇਸ਼ ਦੁਆਰਾ ਗੇਟਾਂ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਦੇ ਚੁਫੇਰੇ ਸਪੈਸ਼ਲ ਪੁਲਸ ਨਾਕੇ ਲਗਾਏ ਗਏ ਜਿਥੇ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਨੀਮ PPN0606201620ਫੌਜੀ ਦਸਤੇ ਵੀ ਤਾਇਨਾਤ ਰਹੇ ਅਤੇ ਸ਼ਹਿਰ ਵਿੱਚ ਗਸ਼ਤ ਵੀ ਲਗਾਈ ਗਈ।ਸੂਚਨਾ ਅਨੁਸਾਰ ਸ਼ਹਿਰ ਵਿੱਚ ਕਿਸੇ ਵੀ ਜਗ੍ਹਾ ਤੋਂ ਕੋਈ ਵੀ ਅਣਸੁਖਾਵੀਂ ਘਟਨਾ ਦੀ ਖਬਰ ਨਹੀਂ ਹੈ ਅਤੇ ਬੰਦ ਦੌਰਾਨ ਅਮਨ ਸ਼ਾਂਤੀ ਬਣੀ ਰਹੀ।ਜਿਕਰਯੌਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੈ ਘੱਲਘਾਰਾ ਦਿਵਸ ਮਨਾਏ ਜਾਣ ਦੇ ਮੱਦੇਨਜ਼ਰ ਕੁੱਝ ਦਿਨ ਪਹਿਲਾਂ ਤੋਂ ਹੀ ਪੁਲਿਸ ਪ੍ਰਸਾਸ਼ਨ ਵਲੋਂ ਸੁਰੱਖਿਆ ਮਜ਼ਬੂਤ ਕੀਤੀ ਗਈ ਸੀ ਅਤੇ ਸੁਰੱਖਿਆ ਫੋਰਸਾਂ ਤੇ ਨੀਮ ਫੌਜੀ ਦਲਾਂ ਦੇ ਜਵਾਨਾਂ ਨੇ ਫਲੈਗ ਮਾਰਚ ਵੀ ਕੀਤਾ ਸੀ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply