Monday, July 8, 2024

ਉਦਯੋਗਿਕ ਸਿਖਲਾਈ ਸੰਸਥਾਵਾਂ ਵਿਖੇ ਆਨਲਾਈਨ ਦਾਖ਼ਲਾ ਸ਼ੁਰੂ

ਬਠਿੰਡਾ, 7 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਡਾਇਰੈਕਟਰ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਚੰਡੀਗੜ੍ਹ ਵੱਲੋਂ ਪੰਜਾਬ ਭਰ ਦੀਆਂ ਸਰਕਾਰੀ ਅਤੇ ਪ੍ਰਾਈਵੇਟ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਚ ਦਾਖ਼ਲੇ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ।ਜਿਸ ਸਬੰਧੀ 6 ਜੂਨ 2016 ਤੋਂ 28.06.2016 ਤੱਕ ਪਹਿਲੀ ਕੌਸਲਿੰਗ ਕਰਵਾਈ ਜਾ ਰਹੀ ਹੈ।ਵਿਭਾਗ ਵੱਲੋਂ ੪ ਕੌਸਲਿੰਗਾਂ ਦਾ ਵੇਰਵਾ ਜਾਰੀ ਕੀਤਾ ਗਿਆ ਹੈ।ਉਦਯੋਗਿਕ ਸਿਖਲਾਈ ਸੰਸਥਾ ਬਠਿੰਡਾ ਦੇ ਪ੍ਰਿੰਸੀਪਲ ਇੰਜ: ਸ਼੍ਰੀਮਤੀ ਗੁਰਪ੍ਰੀਤ ਕੌਰ ਗਿੱਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਦਯੋਗਿਕ ਸਿਖਲਾਈ ਸੰਸਥਾ ਬਠਿੰਡਾ ਵਿਖੇ ਇਸ ਸ਼ੈਸ਼ਨ ਵਿਚ ਵੈਲਡਰ, ਮਕੈਨਿਕ ਟਰੈਕਟਰ, ਡਰਾਫਟਸ ਮੈਨ ਸਿਵਲ, ਇਲੈਕਟ੍ਰੀਸ਼ਨ, ਵਾਇਰਮੈਨ, ਫਿੱਟਰ, ਟਰਨਰ ਅਤੇ ਮਕੈਨਿਕ ਕੰਜਿਊਮਰ ਇਲੈਕਟ੍ਰੋਨਿਕਸ ਟਰੇਡਾਂ ਵਿਚ ਦਾਖ਼ਲਾ ਹੋ ਜਾ ਰਿਹਾ ਹੈ। ਜਦੋਂ ਕਿ ਕੰਪਿਊਟਰ ਹਾਰਡਵੇਅਰ ਐਂਡ ਨੈਟਵਰਕ ਮੇਨਟੇਨੈਂਸ ਟਰੇਡ ਵਿਚ ਦਾਖ਼ਲਾ ਅਜੇ ਵਿਚਾਰ ਅਧੀਨ ਹੈ।ਇਸ ਦਾਖ਼ਲੇ  ਲਈ www.itipunjab.nic.in ਤੇ ਆਨਲਾਈਨ ਰਜਿਸ਼ਟ੍ਰੇਸ਼ਨ ਉਪਰ ਕਿਤੋਂ ਵੀ ਸੰਸਥਾ ਜਾਂ ਟਰੇਡਾਂ ਦੀ ਚੁਆਇੰਸ ਭਰੀ ਜਾ ਸਕਦੀ ਹੈ।ਇਸ ਸਬੰਧੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਬਠਿੰਡਾ ਵਿਖੇ ਆਨ-ਲਾਈਨ ਰਜਿਸ਼ਟ੍ਰੇਸ਼ਨ ਕਰਵਾਈ ਜਾ ਸਕਦੀ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply