Wednesday, July 3, 2024

ਬਾਬਾ ਦੀਪ ਸਿੰਘ ਯਾਤਰੀ ਨਿਵਾਸ ਸਰਾਂ ਗੁ: ਪਹੂਵਿੰਡ ਸਾਹਿਬ ਜਲਦੀ ਸੰਗਤ ਨੂੰ ਹੋਵੇਗੀ ਸਮਰਪਿਤ – ਭਾਈ ਗੁਰਇਕਬਾਲ ਸਿੰਘ

PPN1006201604
ਭਿਂਖੀਵਿੰਡ, 10 ਜੂਨ (ਕੁਲਵਿੰਦਰ ਸਿੰਘ ਕੰਬੋਕੇ, ਪ੍ਰੀਤਮ ਸਿੰਘ) – ਗੁ. ਜਨਮ ਅਸਥਾਨ ਬਾਬਾ ਦੀਪ ਸਿੰਘ ਜੀ ਪਹੁਵਿੰਡ ਵਿਖੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਬਾਬਾ ਦੀਪ ਸਿੰਘ ਯਾਤਰੀ ਨਿਵਾਸ ਸਰਾਂ ਬਣਾਈ ਜਾ ਰਹੀ ਹੈ, ਜੋ ਕਿ ਬਹੁਤ ਜਲਦੀ ਸੰਗਤਾਂ ਨੂੰ ਸਮਰਪਿਤ ਕੀਤੀ ਜਾਵੇਗੀ।ਟਰੱਸਟ ਦੇ ਮੁੱਖੀ ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਗੁ. ਪਹੂਵਿੰਡ ਸਾਹਿਬ ਵਿਖੇ ਦਰਸ਼ਨ ਕਰਨ ਵਾਲੀਆਂ ਸੰਗਤਾਂ ਨੂੰ ਰਾਤ ਰਹਿਣ ਲਈ ਬੜੀ ਪ੍ਰੇਸ਼ਾਨੀ ਹੁੰਦੀ ਸੀ।ਜਿਸ ਨੂੰ ਮੁੱਖ ਰੱਖਦੇ ਹੋਏ ਗੁ. ਬਾਬਾ ਦੀਪ ਸਿੰਘ ਫਾਉਂੂਡੇਸ਼ਨ ਕਮੇਟੀ ਕਰਨਲ ਜੀ. ਐਸ ਸੰਧੂ ਅਤੇ ਕੈਪਟਨ ਬਲਵੰਤ ਸਿੰਘ ਵੱਲੋਂ ਸਰਾਂ ਬਣਾਉਣ ਦੀ ਸੇਵਾ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਨੂੰ ਸੌਂਪੀ ਗਈ ਸੀ। ਉਨਾਂ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਸਰਾਂ ਵਿੱਚ 13 ਏ.ਸੀ ਕਮਰੇ ਅਟੈਚ ਬਾਥਰੂਮ ਅਤੇ 4 ਵੱਡੇ ਹਾਲ ਤਿਆਰ ਕੀਤੇ ਗਏ ਹਨ।ਇਥੇ ਸਰਦੀਆਂ ਵਿੱਚ ਠਹਿਰਣ ਵਾਲੀ ਸੰਗਤ ਨੂੰ ਸੌਲਰ ਸਿਸਟਮ ਰਾਹੀਂ ਗਰਮ ਪਾਣੀ ਦੀ ਸਹੂਲਤ ਵੀ ਉਪਲੱਬਧ ਕਰਵਾਈ ਜਾਵੇਗੀ। ਭਾਈ ਸਾਹਿਬ ਨੇ ਹੋਰ ਕਿਹਾ ਕਿ ਗੁ. ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੁਰਦਾੁਆਰਾ ਸਾਹਿਬ ਜੀ ਦਾ ਪ੍ਰਕਾਸ਼ ਅਸਥਾਨ ਹਾਲ, ਲੰਗਰ ਹਾਲ, ਜੋੜਾ ਘਰ, ਪ੍ਰਬੰਧਕੀ ਬਲਾਕ, ਪਾਣੀ ਦੀ ਟੈਂਕੀ, ਮੇਨ ਸੜਕਾਂ ਅਤੇ ਪਾਰਕਿੰਗ ਦੀਆਂ ਸੇਵਾਵਾਂ ਹੋ ਚੁੱਕੀਆ ਹਨ ਅਤੇ ਹੁਣ ਪਾਵਣ ਸਰੋਵਰ ਵਿੱਚ ਫਿਲਟਰ ਲਗਾਉਣ ਅਤੇ ਬਾਬਾ ਦੀਪ ਸਿੰਘ ਯਾਤਰੀ ਨਿਵਾਸ ਸਰਾਂ ਦੀ ਸੇਵਾ ਚੱਲ ਰਹੀ ਹੈ।ਉਨਾਂ ਦੱਸਿਆ ਕਿ ਇਹ ਸੇਵਾਵਾਂ ਭਾਈ ਹਰਮਿੰਦਰ ਸਿੰਘ ਕਾਰ ਸੇਵਾ ਵਾਲਿਆਂ ਦੀ ਨਿਗਰਾਨੀ ਹੇਠ ਚੱਲ ਰਹੀਆਂ ਹਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply