
ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ ਬਿਊਰੋ)- ਦੇਸ਼ ਨੇ ਵਿਕਾਸ ਅਤੇ ਪ੍ਰਸ਼ਾਸਨ ਮੁੱਖੀ ਚੌਣਾਂ ਦੇ ਨਤੀਜੇ ਪੇਸ਼ ਕੀਤੇ ਹਨ।ਐਨ.ਡੀ.ਏ. ਦੀ ਭਾਰੀ ਬਹੁਮਤ ਵਿੱਚ ਜਿੱਤ ਦੇ ਰਾਹੀਂ ਇਸ ਦੇਸ਼ ਦੀ ਜਨਤਾ ਨੇ ਉਹਨਾਂ ਨੂੰ ਪ੍ਰਸ਼ਾਸਨ ਵਿੱਚ ਤਬਦੀਲੀ ਲਿਆਉਣ ਲਈ ਇੱਕ ਇਤਿਹਾਸਿਕ ਮੌਕਾ ਦਿੱਤਾ ਹੈ।ਇਸ ਮੌਕੇ ਕਰਕੇ ਪੰਜਾਬ ਦੀ ਮੌਜੂਦਾ ਸਰਕਾਰ ਤੋਂ ਆਸਾਂ ਵੱਧਦੀਆਂ ਹਨ। ਈਕੋ ਸਿੱਖ ਸੰਸਥਾ ਦੇ ਸ੍ਰ. ਗੁਨਬੀਰ ਸਿੰਘ ਨੇ ਕਿਹਾ ਹੈ ਕਿ ਜਨਤਾ ਆਸ ਕਰਦੀ ਹੈ ਕਿ ਮੋਦੀ ਦੇ ਇਸ ਫਤਵੇ ਰਾਹੀਂ ਇਹ ਯਕੀਨੀ ਬਣਾਇਆ ਜਾਵੇ ਕਿ ਭਾਰਤ ਮਾਣ ਦੇ ਨਾਲ 2020 ਦੇ ਵਿੱਚ ਇੱਕ ਨਿਰਨਾਇਕ, ਸੰਮਿਲਿਤ ਅਤੇ ਪ੍ਰਗਤੀਸ਼ੀਲ ਦੇਸ਼ ਵਜੋਂ ਉੱਭਰੇ। ਪੰਜਾਬ ਨੇ ਦੇਸ਼ ਦੇ ਇਸ ਫੈਂਸਲੇ ਦੇ ਵਿਰੁੱਧ ਆਪਣੀ ਮਨੋਦਸ਼ਾ ਦਰਸਾਉਂਦਿਆਂ ਹੋਇਆਂ ਇੱਕ ਵੱਖਰਾ ਹੀ ਫੈਸਲਾ ਸੁਣਾਇਆ ਹੈ।ਸੂਬਾ ਸਰਕਾਰ ਨੂੰ ਇਸ ਦਾ ਨਿਰੀਖਣ ਕਰਨਾ ਪਏਗਾ ਅਤੇ ਲੋਕਾਂ ਦੀਆਂ ਆਸਾਂ ਅਤੇ ਮੁੱਦਿਆਂ ਤੇ ਵਿਚਾਰ ਕਰਨਾ ਪਏਗਾ। ਤਿੰਨ ਸਾਲਾਂ ਤੋਂ ਕੁੱਝ ਹੀ ਘੱਟ ਸਮਾਂ ਪ੍ਰਸ਼ਾਸਨ ਵਿੱਚ ਅਤੇ ਐਨ.ਡੀ.ਏ. ਦੀ ਸਰਕਾਰ ਕੇਂਦਰ ਵਿੱਚ ਹੁੰਦਿਆਂ ਹੋਇਆਂ ਸੂਬਾ ਸਰਕਾਰ ਕੋਲ ਨਿਵੇਸ਼ ਅਤੇ ਨੌਕਰੀਆਂ ਰਾਹੀਂ ਮੁੜ ਉਭਰਨ ਦਾ ਇੱਕ ਸੁਨਿਹਰੀ ਮੌਕਾ ਹੈ। ਚੁਣੌਤੀਆਂ ਭਾਵੇਂ ਅਨੇਕਾਂ ਹਨ ਪਰ ਸੂਬਾ ਸਰਕਾਰ ਅਤੇ ਐਨ.ਡੀ.ਏ. ਦਾ ਗਠਜੋੜ ਪੰਜਾਬ ਦੀ ਸਿਆਸੀ ਖੇਡ ਬਦਲ ਸਕਦਾ ਹੈ।
Punjab Post Daily Online Newspaper & Print Media