Monday, July 8, 2024

ਸਿੱਖ ਇਤਿਹਾਸ ਨੂੰ ਬੱਚਿਆਂ ਦੇ ਦਿਮਾਗ ਤੇ ਪੱਕੇ ਤੌਰ ਤੇ ਸਥਾਪਿਤ ਕਰਨ ਲਈ ਮਲਟੀਮੀਡੀਆ ਦਾ ਇਸਤੇਮਾਲ ਜਰੂਰੀ – ਜੀ. ਕੇ

PPN1506201603

ਨਵੀਂ ਦਿੱਲੀ, 15 ਜੂਨ (ਅੰਮ੍ਰਿਤ ਲਾਲ ਮੰਨਣ)- ਉੱਘੇ ਫ਼ਿਲਮਕਾਰ ਹੈਰੀ ਬਵੇਜਾ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਮੌਕੇ ਬਣਾਈ ਜਾ ਰਹੀ ਐਨੀਮੇਸ਼ਨ ਫ਼ਿਲਮ ‘ਚਾਰ ਸਾਹਿਬਜਾਦੇ 2-ਰਾਇਜਿੰਗ ਆਫ਼ ਬੰਦਾ ਬਹਾਦਰ’ ਦਾ ਗੀਤ ਜਾਰੀ ਕੀਤਾ ਗਿਆ।ਮਾਤਾ ਸੁੰਦਰੀ ਕਾਲਜ ਅੋਡੀਟੋਰੀਅਮ ਵਿਖੇ ਇਸ ਗੀਤ ਦੇ ਜਾਰੀ ਹੋਣ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਿੱਖ ਇਤਿਹਾਸ ਨੂੰ ਬੱਚਿਆਂ ਦੇ ਦਿਮਾਗ ਤੇ ਪੱਕੇ ਤੌਰ ਤੇ ਸਥਾਪਿਤ ਕਰਨ ਵਾਸਤੇ ਮਲਟੀਮੀਡੀਆ ਦੇ ਇਸਤੇਮਾਲ ਨੂੰ ਜਰੂਰੀ ਦੱਸਿਆ।ਜੀ.ਕੇ ਨੇ ਕਿਹਾ ਕਿ ਬਵੇਜਾ ਦੀ ਸਿੱਖ ਇਤਿਹਾਸ ਤੇ ਪਹਿਲੇ ਬਣੀ ਫ਼ਿਲਮ ਚਾਰ ਸਾਹਿਬਜਾਦੇ ਨੂੰ ਦੇਖਣ ਤੋਂ ਬਾਅਦ ਇਤਿਹਾਸ ਤੋਂ ਦੂਰ ਕਾੱਨਵੈਂਟ ਸਕੂਲਾਂ ਵਿਚ ਪੜ੍ਹਨ ਵਾਲੇ ਸਿੱਖ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰੋਂ ਸਾਹਿਬਜਾਦਿਆਂ ਦੀ ਲਾਸਾਨੀ ਸ਼ਹੀਦੀ ਦਾ ਪਤਾ ਚਲਿਆ ਸੀ।ਫ਼ਿਲਮ ਦੇਖਣ ਤੋਂ ਬਾਅਦ ਅੱਖਾਂ ਵਿਚ ਹੰਝੂ ਲੈ ਕੇ ਥਇਏਟਰ ਤੋਂ ਬਾਹਰ ਨਿਕਲੇ ਬੱਚਿਆਂ ਨੇ ਜਿੰਦਗੀ ਵਿਚ ਕਦੇ ਵੀ ਕੇਸ਼ ਕਤਲ ਨਾ ਕਰਨ ਦਾ ਵੀ ਅਹਿਦ ਲਿਆ ਸੀ।
ਜੀ.ਕੇ ਨੇ ਮੰਨਿਆ ਕਿ ਗੁਰੂ ਘਰਾਂ ਦੇ ਅੰਦਰ ਪ੍ਰਚਾਰਕਾਂ ਵੱਲੋਂ ਕੀਤੇ ਜਾਣ ਵਾਲੇ ਪ੍ਰਚਾਰ ਤੋਂ ਮਲਟੀਮੀਡੀਆ ਤਕਨੀਕ ਦਾ ਪ੍ਰਚਾਰ ਬੱਚਿਆਂ ਤੇ ਜਿਆਦਾ ਅਸਰ ਪਾ ਰਿਹਾ ਹੈ।ਜੀ.ਕੇ ਨੇ ਕਿਹਾ ਕਿ ਜਿਥੇ ਪੱਛਮੀ ਸਭਿਆਚਾਰ ਵਿਚ ਰੰਗੀਆ ਫ਼ਿਲਮਾਂ ਅਤੇ ਗਾਣੇ ਬੱਚਿਆਂ ਨੂੰ ਧਰਮ ਤੋਂ ਤੋੜਨ ਦਾ ਕਾਰਨ ਬਣਦੇ ਹਨ ਉਥੇ ਹੀ ਅਜਿਹੀਆਂ ਫ਼ਿਲਮਾਂ ਬੱਚਿਆਂ ਨੂੰ ਧਰਮ ਨਾਲ ਜੋੜਨ ਅਤੇ ਮਾਣ ਮਹਿਸੂਸ ਕਰਨ ਦਾ ਮੌਕਾ ਦਿੰਦੀਆਂ ਹਨ।ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ, ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ ਤੇੇ ਹੈਰੀ ਬਵੇਜਾ ਵੱਲੋਂ ਜੀ.ਕੇ ਅਤੇ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੂੰ ਕੀਤੀਆਂ ਜਾ ਰਹੀਆਂ ਪੰਥਕ ਸੇਵਾਵਾਂ ਲਈ ਕ੍ਰਿਪਾਣ ਅਤੇ ਸ਼ਾਲ ਦੇ ਕੇ ਸਨਮਾਨਿਤ ਵੀ ਇਸ ਮੌਕੇ ਕੀਤਾ ਗਿਆ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply