Sunday, December 22, 2024

“ਮਾਵਾਂ ਦਾ ਸਨਮਾਨ ਕਰੋ” ਚੌਥਾ ਸਨਮਾਨ ਸਮਾਰੋਹ ੯ ਨੂੰ ਖਾਸਾ ‘ਚ ਲਹਿਰ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ-ਚੱਕ ਮੁਕੰਦ, ਲਹੌਰੀਆ

PhotoD

ਅੰਮ੍ਰਿਤਸਰ, 5 ਫਰਵਰੀ (ਸੁਖਬੀਰ ਸਿੰਘ)- ਸਿੱਖ ਜਥੇਬੰਦੀ ਅਕਾਲ ਪੁਰਖ ਕੀ ਫੌਜ ਅੰਮ੍ਰਿਤਸਰ ਕੌਸਲ, ਸ੍ਰੌਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ) ਤੇ ਹੋਰ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ  ਗੁਰਮਤਿ ਨਾਲ ਜੁੜੇ ਅਤੇ ਸਿੱਖੀ ਸਰੂਪ ਵਿਚ ਪੂਰੇ ਬੱਚਿਆਂ ਦੀਆਂ ਮਾਵਾਂ ਨੂੰ ਸਨਮਾਨਤ ਕਰਨ ਵਾਸਤੇ ਚਲਾਈ ਗਈ ਲਹਿਰ ‘ਮਾਵਾਂ ਦਾ ਸਨਮਾਨ ਕਰੋ’ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਅਤੇ ਜਿਹੜੇ ਬੱਚੇ ਪਤਿਤ ਹਨ ਉਹਨਾ ਦੀਆਂ ਮਾਵਾਂ ਅਪਣੇ ਬੱਚਿਆ ਨੂੰ ਸਿੱਖੀ ਸਰੂਪ ਅਪਨਾਉਣ ਲਈ ਪ੍ਰੇਰਤ ਕਰ ਰਹੀਆਾਂ ਹਨ ।ਇਸ ਸਬੰਧੀ ਗੱਲਬਾਤ ਕਰਦਿਆਾਂ ਕੌਂਸਲ ਦੇ  ਕਨਵੀਨਰ ਤੇ ਯੂਥ ਅਕਾਲੀ ਆਗੂ ਗੁਰਜੀਤ ਸਿੰਘ ਬਿਟੂੱ ਚੱਕ ਮੁਕੰਦ ਅਤੇ ਸਮਾਜ ਸੇਵਕ ਤਸਵੀਰ ਸਿੰਘ ਲਾਹੌਰੀਆ ਨੇ ਦੱਸਿਆ ਕਿ ਪਤਿਤ ਨੌਜਵਾਨਾਂ ਤੇ ਬੱਚਿਆਂ ਨੂੰ ਸਿੱਖੀ ਸਰੂਪ ਧਾਰਨ ਕਰਵਾਉਣ ਵਾਸਤੇ ਕਈ ਸੰਸਥਾਵਾਂ ਵੱਲੋਂ ਸਨਮਾਨਤ ਕੀਤਾ ਜਾਂਦਾ ਹੈ, ਪਰ ਜੋ ਨੋਜਵਾਨ ਸਿੱਖੀ ਸਰੂਪ ਵਿੱਚ ਪੂਰੇ ਹਨ ਅਤੇ ਉਹਨਾਂ ਦੀਆਂ ਮਾਵਾਂ ਅਪਣੇ ਬੱਚਿਆ ਦੇ ਕੇਸਾਂ ਦੀ ਸ਼ਾਭ-ਸੰਭਾਲ ਅਤੇ ਗੁਰਮਤਿ ਨਾਲ ਜੋੜਨ ਦਾ ਉਪਰਾਲਾ ਕਰਦੀਆਂ ਹਨ, ਉਹਨਾ ਨੂੰ ਮਾਨ-ਸਨਮਾਨ ਨਹੀ ਦਿੱਤਾ ਜਾਂਦਾ, ਇਸ ਲਈ ਗੁਰਮਤਿ ਨਾਲ ਜੁੜੇ ਬੱਚਿਆਂ ਤੇ ਉਹਨਾ ਦੀਆਂ ਮਾਵਾਂ ਦਾ ਸਨਮਾਨ ਕਰਨ ਵਾਸਤੇ “ਮਾਵਾਂ ਦਾ ਸਨਮਾਨ ਕਰੋ ਲਹਿਰ” ਚਲਾਈ ਗਈ ਹੈ। ਤਾਂ  ਜੋ ਇਹਨਾ ਮਾਵਾਂ  ਵੱਲ ਵੇਖ ਕੇ ਹੋਰ ਮਾਵਾਂ ਵੀ ਅਪਣੇ ਬੱਚਿਆ ਨੂੰ ਸਿੱਖੀ ਸਰੂਪ ਧਾਰਨ ਕਰਵਾਉਣ ਦਾ ਯਤਨ ਕਰਨ।
ਉਨਾਂ ਕਿਹਾ ਕਿ ਇਸ ਸਬੰਧੀ ਚੌਥਾ ਸਨਮਾਨ ਸਮਾਗਮ ਮੈਂਬਰ ਮਨਮੋਹਨ ਸਿੰਘ ਦੇ ਉਦਮ ਉਪਰਾਲੇ ਸਦਕਾ ਪਿੰਡ ਖਾਸਾ ਵਿਖੇ 9 ਫਰਵਰੀ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਕਥਾਵਾਚਾਕ ਹਰਦੀਪ ਸਿੰਘ, ਅਵਤਾਰ ਸਿੰਘ ਹਰਦੇਵ ਸਿੰਘ, ਜਗਜੀਤ ਸਿੰਘ ਅਦਿ ਹਾਜਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply