Sunday, December 22, 2024

ਦਿਲਜੀਤ ਸਿੰਘ ਬੇਦੀ ‘ਡਾ. ਲੱਖਾ ਸਿੰਘ ਮੈਮੋਰੀਅਲ ਪੁਰਸਕਾਰ’ ਨਾਲ ਸਨਮਾਨਤ

PhotoCਅੰਮ੍ਰਿਤਸਰ, 5 ਫਰਵਰੀ ( ਪੰਜਾਬ ਪੋਸਟ ਬਿਊਰੋ )- ਧਾਰਮਿਕ ਮਾਸਿਕ ਪੱਤ੍ਰਿਕਾ ‘ਸੱਚੇ ਪਾਤਸ਼ਾਹ’ ਦੇ ਪ੍ਰਬੰਧਕਾਂ ਵੱਲੋਂ ਇਕ ਸਨਮਾਨ ਸਮਾਰੋਹ ਰਸ਼ੀਅਨ ਸਾਇੰਸ ਐਂਡ ਕਲਚਰ ਸੈਂਟਰ ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਮਹਿੰਦਰ ਸਿੰਘ ਭੁੱਲਰ (ਸਾਬਕਾ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਕੀਤੀ। ਇਸ ਸਮਾਰੋਹ ਦੇ ਵਿਚ ਮੁੱਖ ਮਹਿਮਾਨ ਇੰਦਰਜੀਤ ਸਿੰਘ ਅਤੇ ਵਿਸ਼ੇਸ਼ ਮਹਿਮਾਨ ਹਰਪਾਲ ਸਿੰਘ ਕੋਛੜ, ਅਜੀਤ ਸਿੰਘ ਸੀਹਰਾ ਅਤੇ ਕੁਲਵੰਤ ਸਿੰਘ ਸਨ। ਇਸ ਪੱਤ੍ਰਿਕਾ ਦੇ ਐਡੀਟਰ ਸੁਰਜੀਤ ਸਿੰਘ ਆਰਟਿਸਟ ਨੇ ਸਮਾਰੋਹ ਵਿਚ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਇਸ ਪੱਤ੍ਰਿਕਾ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਉਪਰੰਤ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਤੇ ਪ੍ਰਸਿੱਧ ਪੰਜਾਬੀ ਲੇਖਕ ਸ. ਦਿਲਜੀਤ ਸਿੰਘ ਬੇਦੀ ਨੂੰ ‘ਡਾ: ਲੱਖਾ ਸਿੰਘ ਮੈਮੋਰੀਅਲ ਪੁਰਸਕਾਰ’ ਅਤੇ ਡਾ: ਜਗਬੀਰ ਸਿੰਘ ਨੂੰ ‘ਸ. ਬਹਾਦਰ ਸਿੰਘ ਮੈਮੋਰੀਅਲ ਪੁਰਸਕਾਰ’ ਪ੍ਰਦਾਨ ਕੀਤੇ ਗਏ। ਜ਼ਿਕਰਯੋਗ ਹੈ ਕਿ ਸੰਸਥਾ ਵੱਲੋਂ ਹਰ ਸਾਲ ਦੋ ਵਿਸ਼ੇਸ਼ ਸ਼ਖਸੀਅਤਾਂ ਨੂੰ ਉਨ੍ਹਾਂ ਦੀਆਂ ਸਾਹਿਤਕ ਤੇ ਧਾਰਮਿਕ ਸੇਵਾਵਾਂ ਦੇ ਉਤਰਫਲ ਵਜੋਂ ਸਨਮਾਨਤ ਕੀਤਾ ਜਾਂਦਾ ਹੈ।
ਸਨਮਾਨ ਉਪਰੰਤ ਆਪਣੇ ਸੰਬੋਧਨ ਵਿਚ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਅਜਿਹੇ ਸਨਮਾਨ ਮਨੁੱਖ ਨੂੰ ਹੋਰ ਵੀ ਵੱਡੀਆਂ ਜ਼ਿੰਮੇਵਾਰੀਆਂ ਦੇ ਰਾਹ ਤੋਰਦੇ ਹਨ। ਇੱਕ ਲੇਖਕ ਨੂੰ ਉਸ ਵੱਲੋਂ ਕੀਤੇ ਗਏ ਕਾਰਜਾਂ ਦੀ ਸ਼ਾਬਾਸ਼ ਸਨਮਾਨ ਦੇ ਰੂਪ ਵਿਚ ਮਿਲਣੀ ਲੇਖਕ ਲਈ ਵੱਡੇ ਮਾਣ ਵਾਲੀ ਗੱਲ ਹੁੰਦੀ ਹੈ। ਉਨ੍ਹਾਂ ‘ਸੱਚੇ ਪਾਤਸ਼ਾਹ’ ਮੈਗਜੀਨ ਦੇ ਪ੍ਰਬੰਧਕਾਂ ਦਾ ਵਿਸ਼ੇਸ਼ ਰੂਪ ਵਿਚ ਧੰਨਵਾਦ ਕਰਦਿਆਂ ਉਨ੍ਹਾਂ ਦੇ ਕਾਰਜਾਂ ਦੀ ਸ਼ਲਾਘਾ ਵੀ ਕੀਤੀ।ਇਸ ਮੌਕੇ ‘ਤੇ ਹਰਵਿੰਦਰ ਔਲਖ ਦੀ ਪੁਸਤਕ ‘ਸਮ੍ਹਾਂ ਬੁੱਝਣ ਤੋਂ ਪਹਿਲਾਂ’ ਰਿਲੀਜ਼ ਕੀਤੀ ਗਈ। ਸਟੇਜ ਡਾ: ਮਨਜੀਤ ਸਿੰਘ ਨੇ ਬਾਖੂਬੀ ਸੰਭਾਲੀ। ਇਸ ਮੌਕੇ ਸ. ਮਨਿੰਦਰ ਸਿੰਘ, ਡਾ. ਚੰਦਰ ਮੋਹਨ, ਸ. ਕਸ਼ਮੀਰ ਸਿੰਘ, ਡਾ: ਬਲਦੇਵ ਸਿੰਘ ਬੱਧਣ, ਪ੍ਰਿੰਸੀਪਲ ਮਿਲਖੀ ਰਾਮ, ਭਗਵੰਤ ਸਿੰਘ, ਮਨਜੀਤ ਸਿੰਘ ਚੱਢਾ, ਪ੍ਰੀਤਮ ਸਿੰਘ ਕੀਰਤੀ ਨਗਰ, ਹਰਪਾਲ ਸਿੰਘ ਕੋਛੜ ਮੈਂਬਰ ਦਿੱਲੀ ਕਮੇਟੀ, ਜਗਤਾਰ ਸਿੰਘ ਧੰਜਲ, ਸਵਰਨ ਸਿੰਘ, ਅਵਤਾਰ ਸਿੰਘ ਤਾਰੀ, ਸ. ਹਰਭਜਨ ਸਿੰਘ ਫੁੱਲ, ਉਂਕਾਰ ਸਿੰਘ ਸੰਧੂ, ਜੋਗਿੰਦਰ ਸਿੰਘ ਗੁਰੂਰਾਖਾ, ਕੁਲਵੰਤ ਸਿੰਘ ਪ੍ਰਧਾਨ ਸਿੱਖ ਫੈਡਰੇਸ਼ਨ ਦਿੱਲੀ, ਹਰਮਿੰਦਰ ਸਿੰਘ ਵੋਹਰਾ,  ਅਮਰਜੀਤ ਸਿੰਘ ਅਮਰ, ਅਜੀਤ ਸਿੰਘ ਸੀਹਰਾ, ਜਸਵੰਤ ਸਿੰਘ ਸੇਖਵਾਂ, ਅਵਤਾਰ ਸਿੰਘ ਕਲਸੀ, ਹਰੀ ਸਿੰਘ ਮਠਾਰੂ, ਰਣਜੀਤ ਕੌਰ ਜੀਤ, ਸ੍ਰੀ ਰਤੇਸ਼ ਫੁਤੇਲਾ, ਅਮਰਜੀਤ ਸਿੰਘ ਅਮਰ, ਚਰਨ ਸਿੰਘ ਚਰਨ, ਹਰਿੰਦਰ ਪਤੰਗਾ, ਰਾਮ ਸਿੰਘ ਰਾਹੀ, ਤਰਿੰਦਰ ਕੌਰ ਅਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply