Thursday, July 4, 2024

ਕੈਂਪ ਦੀ ਸੰਪੂਰਨਤਾ ਮੌਕੇ ਬੱਚਿਆਂ ਨੇ ਧਾਰਮਿਕ ਭਾਸ਼ਣ, ਸ਼ਬਦ ਤੇ ਕਵਿਤਾਵਾਂ ਸੁਣਾਈਆਂ

PPN1806201603
ਬਠਿੰਡਾ, 18 ਜੂਨ (ਜਸਵਿੰਦਰ ਸਿੰੰਘ ਜੱਸੀ, ਅਵਤਾਰ ਸਿੰਘ ਕੈਂਥ) – ਗੁਰਮਤਿ ਸਿਖਲਾਈ ਕੈਂਪ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਵਲੋਂ ਹੋਰ ਧਾਰਮਿਕ ਸੁਸਾਇਟੀਆਂ ਅਤੇ ਸੰਗਤਾਂ ਦਾ ਸਹਿਯੋਗ ਨਾਲ ਗੁਰਦੁਆਰਾ ਭਾਈ ਜਗਤਾ ਜੀ ਨੇੜੇ ਸ੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਲਾਇਆ ਗਿਆ। ਜਿਸ ਵਿਚ  ਗੁਰਮਤਿ ਗਿਆਨ ਪ੍ਰਕਾਸ਼ ਮਿਸ਼ਨਰੀ ਕਾਲਜ ਦੇ  ਪ੍ਰਚਾਰਕਾਂ ਵੱਲੋਂ ਬੱਚਿਆਂ ਨੂੰ  ਸਿੱਖ ਇਤਿਹਾਸ ਨਾਲ ਜੋੜਨ ਲਈ ਬੱਚਿਆਂ ਅੱਗੇ ਅਜਿਹੇ ਵਿਸ਼ੇ ਰੱਖੇ ਜਾਂਦੇ ਸਨ, ਜਿਨ੍ਹਾਂ ਦੇ ਇਮਤਿਹਾਨ ਲੈਣ ਉਪਰੰਤ ਉਨ੍ਹਾਂ ਨੂੰ ਪਹਿਲਾ,ਦੂਜਾ ਅਤੇ ਤੀਜਾ ਅਸਥਾਨ ਦੇ ਕੇ ਸਨਮਾਨ ਚਿੰਨ੍ਹ ਦਿੱਤਾ ਗਿਆ। ਬਾਕੀ ਸਮੂਹ ਬੱਚਿਆਂ ਨੂੰ ਗੁਰਮਤਿ ਟ੍ਰੈਨਿੰਗ ਕੈਂਪ ਵਿਚ ਭਾਗ ਲੈਣ ‘ਤੇ ਸਰਟੀਫਿਕੇਟ ਵੀ ਵੰਡੇਗੇ।
ਪੰਜ ਦਿਨਾਂ ਕੈਂਪ ਦੌਰਾਨ ਸੁਸਾਇਟੀ ਵੱਲੋਂ ਉੱਘੇ ਪੰਥ ਪ੍ਰਚਾਰਕ ਵਿਦਵਾਨਾਂ ਨੂੰ ਵੀ ਵਿਸ਼ੇਸ਼ ਤੌਰ ਤੇ ਬੁਲਾ ਕੇ ਧਾਰਮਿਕ ਵਿਸ਼ਿਆਂ ਤੇ ਬੁਲਾਇਆ ਗਿਆ।ਜਸਕਰਨ ਸਿੰਘ ਸਿਵੀਆਂ ਨਸ਼ਾ ਮੁਕਤੀ ਗੁਰਮਤਿ ਲਹਿਰ ਪ੍ਰਚੰਡ ਦੇ ਮੁਖੀ ਆਦਿ ਨੇ ਬੱਚਿਆਂ ਨੂੰ ਸਿੱਖਿਆਦਾਇਕ ਬਚਨਾਂ ਨਾਲ ਸਮਝਾਇਆ।ਇਸ ਸਮੇਂ ਵੀਰਦਵਿੰਦਰ ਸਿੰਘ ਖਾਲਸਾ, ਜਰਨੈਲ ਸਿੰਘ, ਚਰਨਜੀਤ ਸਿੰਘ, ਕੇਵਲ ਸਿੰਘ, ਸੁਖਦੇਵ ਸਿੰਘ, ਗੁਰਦਰਸ਼ਨ ਸਿੰਘ ਆਦਿ।ਸੁਸਾਇਟੀ ਦੇ ਸਕੱਤਰ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਸਾਡੀ ਸੁਸਾਇਟੀ ਦੇ ਸਮੂਹ ਮੈਂਬਰਾਂ ਨੂੰ ਉਦੋਂ ਹੋਰ ਵੀ ਖੁਸ਼ੀ ਅਤੇ ਉਤਸ਼ਾਹ ਮਿਲਦਾ ਹੈ ਜਦੋਂ ਬੱਚਿਆਂ ਦੇ ਮਾਪੇ ਆਕੇ ਸਾਨੂੰ ਮੁਬਾਰਕਾਂ ਦਿੰਦੇ ਹਨ ਅਤੇ ਸਾਨੂੰ ਅਜਿਹੇ ਕੈਂਪ ਹਰ ਸਾਲ ਲਾਉਣ ਲਈ, ਹਰ ਪੱਖੋਂ ਸਹਿਯੋਗ ਦੀ ਪੇਸ਼ਕਸ਼ ਕਰਦੇ ਹਨ। ਮਾਪਿਆਂ ਦਾ ਕਹਿਣਾ ਹੈ ਕਿ ਸੰਸਥਾ ਵੱਲੋਂ ਆਯੋਜਿਤ ਇਸ ਕੈਂਪ ਨਾਲ ਜਿਥੇ ਉਨ੍ਹਾਂ ਦੇ ਬੱਚੇ ਗੁਰਬਾਣੀ ਅਤੇ ਸਿੱਖ ਵਿਰਸੇ ਨਾਲ ਜੁੜਦੇ ਹਨ। ਬੱਚਿਆਂ ਨੇ ਜੋ ਇਥੇ ਸਿੱਖਿਆ ਪ੍ਰਾਪਤ ਕੀਤੀ ਉਸ ਦਾ ਲਿਖਤੀ ਪੇਪਰ ਦੇ ਆਪਣੀਆਂ ਪ੍ਰਜੀਸ਼ਨਾਂ ਹਾਸਲ ਕੀਤੀਆਂ ਅਤੇ ਪ੍ਰਬੰਧਕ ਵੀਰਾਂ ਅਤੇ ਪਤਵੰਤੇ ਸੱਜਣਾਂ ਨੂੰ ਇਸ ਮੌਕੇ ਬੱਚਿਆਂ ਨੇ ਧਾਰਮਿਕ ਸ਼ਬਦ, ਭਾਸ਼ਣ ਅਤੇ ਕਵਿਤਾ ਆਦਿ ਸੁਨਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਅੰਤ ਵਿੱਚ ਕੈਂਪ ਦੀ ਸੰਪਨਤਾ ਦੀ ਅਰਦਾਸ ਲੜਕੀ ਕੀਤੀ ਗਈ।ਗੁਰਮਤਿ ਸਿਖਲਾਈ ਕੈਂਪ ‘ਚ ਪੂਰਨ ਸਹਿਯੋਗ ਦੇਣ ਵਾਲੀਆਂ ਸ਼ਖਸ਼ੀਅਤਾਂ ਭਾਈ ਅਮਰੀਕ ਸਿੰਘ, ਪਰਮਜੀਤ ਸਿੰਘ ਕੇਸਰੀ ਵਾਲੇੇ, ਗੁਰਮੀਤ ਸਿੰਘ ਦਵਾਈਆਂ ਵਾਲੇ, ਭਾਈ ਗੁਰਮੁੱਖ ਸਿੰਘ, ਬਿਕਰਮ ਸਿੰਘ ਧਿੰਗੜ, ਮਹੇਸ਼ਇੰਦਰ ਸਿੰਘ, ਮੱਕੜ ਪਰਿਵਾਰ, ਕੇਸਰੀ ਕਲਾਥ ਹਾਊਸ, ਬੀਬੀਆਂ ਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਗਰਵਾਲ ਕਲੌਨੀ, ਹਾਜੀ ਰਤਨ ਅਤੇ ਸੇਵਾ ਦੀ ਭੂਮਿਕਾ ਨਿਭਾਈ ਸ੍ਰੀ ਗੁਰੂ ਅਮਰਦਾਸ ਸਮਾਜ ਸੇਵੀ ਸੰਸਥਾ ਭਾਈ ਮਤੀ ਦਾਸ ਨਗਰ ਆਦਿ ਵੱਲੋਂ ਦਿੱਤਾ ਗਿਆ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply