ਅੰਮ੍ਰਿਤਸਰ, 20 ਜੂਨ (ਪੰਜਾਬ ਪੋਸਟ ਬਿਊਰੋ) – ਸਮਾਜ ਦੇ ਵਿਚ ਹੁਨਰਮੰਦ ਤੇ ਹੋਣਹਾਰ ਧੀਆਂ ਨੂੰ ਬਣਦੇ ਰੁਤਬੇ ਅਨੁਸਾਰ ਮਾਣ ਸਨਮਾਨ ਦੇਣ ਵਾਲੀ ਸਮਾਜ ਸੇਵੀ ਸੰਸਥਾ ‘ਮਾਣ ਧੀਆਂ ਤੇ’ ਦੇ ਸਮੂਹਿਕ ਅਹੁਦੇਦਾਰਾਂ ਤੇ ਮੈਂਬਰਾਂ ਦੇ ਵਲੋਂ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਉਘੀ ਸਮਾਜ ਸੇਵਿਕਾ ਰਸ਼ਮੀ ਸ਼ਰਮਾ ਨੂੰ ਸੰਸਥਾ ਦੀ ਉਪ ਚੇਅਰਮੈਨ ਦੀ ਕਮਾਂਡ ਸੌਂਪੀ ਹੈ।ਨਵਨਿਯੁਕਤ ਉਪ ਚੇਅਰਮੈਨ ਰਸ਼ਮੀ ਸ਼ਰਮਾ ਨੇ ਕਿਹਾ ਕਿ ਬੀਤੇ ਲੰਮੇ ਸਮੇਂ ਤੋਂ ਧੀਆਂ-ਭੈਣਾਂ ਤੇ ਵਿਸ਼ੇਸ਼ ਮਹਿਲਾਵਾਂ ਦਾ ਸਨਮਾਨ ਕਰਨ ਵਾਲੀ ਸੰਸਥਾ ‘ਮਾਣ ਧੀਆਂ ਤੇ’ ਦੇ ਮੁੱਖ ਸੇਵਾਦਾਰ ਗੁਰਿੰਦਰ ਸਿੰਘ ਮੱਟੂ ਦੇ ਵਲੋਂ ਬੇਸ਼ੱਕ ਉਨ੍ਹਾਂ ਨੂੰ ਅਹੁਦਾ ਦੇ ਕੇ ਨਵਾਜਿਆ ਗਿਆ ਹੈ, ਪਰ ਉਹ ਪਹਿਲਾਂ ਵੀ ਇਕ ਸਮਾਜ ਸੇਵਿਕਾ ਵਾਂਗ ਵਿਚਰਦੇ ਰਹੇ ਹਨ ਤੇ ਹੁਣ ਵੀ ਸੰਸਥਾ ਦੀ ਸਫਲਤਾ ਲਈ ਯਤਨਸ਼ੀਲ ਰਹਿਣਗੇ।ਉਨ੍ਹਾਂ ਕਿਹਾ ਜਿਹੜੀਆਂ ਸੰਸਥਾਵਾਂ ਅਜੋਕੇ ਪਦਾਰਥਵਾਦੀ ਯੁੱਗ ਦੇ ਵਿਚ ਭਰੂਣ ਹੱਤਿਆ ਵਰਗੀ ਸਮਾਜਕ ਅਲਾਮਤ ਤੇ ਕੁਰੀਤੀ ਦੇ ਖਿਲਾਫ ਡੱਟਦੀਆਂ ਹਨ, ਉਹ ਹਮੋੇਸ਼ਾਂ ਚੜਦੀ ਕਲਾ ਵਿਚ ਰਹਿੰਦੀਆਂ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …