Monday, July 8, 2024

ਜਥੇਦਾਰ ਅਵਤਾਰ ਸਿੰਘ ਨੇ 120 ਕਮਰਿਆਂ ਵਾਲੀ ਸਾਰਾਗੜ੍ਹੀ ਸਰਾਂ ਫੇਜ਼-2 ਦਾ ਰਖਿਆ ਨੀਂਹ ਪੱਥਰ

PPN0207201618ਅੰਮ੍ਰਿਤਸਰ,  ਜੁਲਾਈ (ਗੁਰਪ੍ਰੀਤ ਸਿੰਘ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸਾਰਾਗੜ੍ਹੀ ਸਰਾਂ ਫੇਜ਼-2 ਦਾ ਰਸਮੀ ਤੌਰ ਤੇ ਨੀਂਹ ਪੱਥਰ ਰੱਖਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਦੀ ਪਹਿਲੀ ਸਰਾਂ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਉਸ ਵਿੱਚ ਕੇਵਲ ਵਾਟਰ ਟ੍ਰੀਟਮੈਂਟ, ਸੋਲਰ ਸਿਸਟਮ ਤੇ ਟਰਾਂਸਫਰ ਜਨਰੇਟਰ ਦਾ ਕੰਮ ਮੁਕੰਮਲ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਸਵਿੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਆਮਦ ਵਿੱਚ ਵਾਧਾ ਹੋਣ ਕਾਰਣ ਉਨ੍ਹਾਂ ਦੀ ਸਹੂਲਤ ਲਈ ਸਾਰਾਗੜ੍ਹੀ ਸਰਾਂ ਫੇਜ਼ੁ੨ ਦਾ ਨੀਂਹ ਪੱਥਰ ਰੱਖਿਆ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਸਰਾਂ ਦਾ ਕੁਲ ਏਰੀਆ 60,000 ਸਕੇਅਰ ਫੁੱਟ ਹੋਵੇਗਾ।ਇਸ ੯ ਮੰਜ਼ਿਲਾ ਇਮਾਰਤ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ 120 ਕਮਰੇ ਹੋਣਗੇ ਤੇ ਦੂਸਰੀ ਮੰਜ਼ਿਲ ਤੋਂ ਲੈ ਕੇ ਹਰ ਮੰਜ਼ਿਲ ਵਿੱਚ 15-15 ਕਮਰੇ ਹੋਣਗੇ। ਉਨ੍ਹਾਂ ਕਿਹਾ ਕਿ ਬੇਸਮੈਂਟ ਵਿੱਚ ਸੋਲਾਂ ਕਾਰਾਂ ਦੀ ਪਾਰਕਿੰਗ ਹੋਵੇਗੀ।ਗਰਾਊਂਡ ਫਲੌਰ ਤੇ ਚਾਰ ਏ.ਟੀ.ਐਮ ਅਤੇ ਇੱਕ ਦਫ਼ਤਰ ਹੋਵੇਗਾ।ਫਸਟ ਫਲੌਰ ‘ਤੇ ਇੱਕ ਵ’ਡਾ ਹਾਲ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਦੀ ਉਸਾਰੀ ਤੇ ਤਕਰੀਬਨ 12 ਕਰੋੜ ਰੁਪਏ ਦਾ ਖਰਚਾ ਆਵੇਗਾ।
ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਮਹੰਤ ਤੇਜਾ ਸਿੰਘ ਖੁੱਡਾ ਕੁਰਾਲੀ ਵਾਲੇ, ਬਾਬਾ ਗੁਰਨਾਮ ਸਿੰਘ, ਬਾਬਾ ਗੁਰਵਿੰਦਰ ਸਿੰਘ, ਬਾਬਾ ਫਤਿਹ ਸਿੰਘ, ਬਾਬਾ ਪ੍ਰੇਮ ਸਿੰਘ, ਭਾਈ ਅਮਰੀਕ ਸਿੰਘ ਤੇ ਭਾਈ ਬੀਰ ਸਿੰਘ, ਡਾ: ਰੂਪ ਸਿੰਘ ਸਕੱਤਰ, ਦਿਲਜੀਤ ਸਿੰਘ ਬੇਦੀ, ਡਾ: ਪਰਮਜੀਤ ਸਿੰਘ ਸਰੋਆ, ਮਹਿੰਦਰ ਆਹਲੀ, ਕੇਵਲ ਸਿੰਘ,  ਪ੍ਰਤਾਪ ਸਿੰਘ ਵਧੀਕ ਸਕੱਤਰ, ਪ੍ਰਮਜੀਤ ਸਿੰਘ ਮੁੰਡਾ ਪਿੰਡ ਨਿਜੀ ਸਹਾਇਕ, ਸੁਲੱਖਣ ਸਿੰਘ ਤੇ ਗੁਰਿੰਦਰ ਸਿੰਘ ਮੈਨੇਜਰ,  ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਹਰਜਿੰਦਰ ਸਿੰਘ ਸੁਪ੍ਰਿੰਟੈਂਡੈਂਟ, ਮਲਕੀਤ ਸਿੰਘ ਬਹਿੜਵਾਲ ਸਹਾਇਕ ਸੁਪ੍ਰਿੰਟੈਂਡੈਂਟ, ਹਰਪ੍ਰੀਤ ਸਿੰਘ ਵਧੀਕ ਮੈਨੇਜਰ, ਲਖਬੀਰ ਸਿੰਘ ਮੀਤ ਮੈਨੇਜਰ, ਰਾਮ ਸਿੰਘ ਸਾਬਕਾ ਮੀਤ ਸਕ’ਤਰ ਆਦਿ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply