Sunday, March 16, 2025
Breaking News

 ਸਿੱਖਿਆ ਮੰਤਰੀ ਦੇ ਲਾਰਿਆਂ ਤੋਂ ਮਜਬੂਰ ਏਡਿਡ ਸਕੂਲ ਕਰਮਚਾਰੀਆਂ ਵਲੋਂ ਬਠਿੰਡਾ ‘ਚ ਰੋਸ ਰੈਲੀ 8 ਨੂੰ

PPN0507201601

ਅੰਮ੍ਰਿਤਸਰ, 5 ਜੁਲਾਈ (ਪੰਜਾਬ ਪੋਸਟ ਬਿਊਰੋ) – ਏਡਿਡ ਸਕੂਲ ਯੂਨਿਅਨ ਜਿਲਾ ਅੰਮ੍ਰਿਤਸਰ ਦੀ ਮੀਟਿਗ ਬੀ.ਬੀ.ਕੇ.ਡੀ.ਏ.ਵੀ ਸਕੁਲ ਵਿਖੇ ਹੌਈ।ਇਸ ਸਮੇਂ ਪ੍ਰਧਾਨ ਰਾਜ ਕੁਮਾਰ ਤੇ ਸਕੱਤਰ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਸਿੱਖਿਆ ਮੰਤਰੀ ਦੇ ਲਾਰਿਆਂ ਤੋਂ ਮਜਬੂਰ ਹੋ ਕੇ ਮਰਜ਼ਰ ਦੀ ਮੰਗ ਲਈ ਏਡਿਡ ਸਕੂਲਾਂ ਕਰਮਚਾਰੀਆਂ ਵਲੋਂ ਬਠਿੰਡਾ ਵਿਖੇ 8 ਜੁਲਾਈ ਨੂੰ ਸਾਮੂਹਿਕ ਛੁੱਟੀ ਲੈ ਕੇ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ, ਕਿਉਂਕਿ ਸਿੱਖਿਆ ਮੰਤਰੀ ਵਲੋਂ ਯੂਨੀਅਨ ਨੂੰ ਕਈ ਵਾਰ ਮੀਟਿੰਗ ਦਾ ਸਮਾਂ ਦੇ ਕੇ ਵੀ ਮੀਟਿੰਗ ਨਹੀ ਕੀਤੀ ਗਈ।ਪ੍ਰੈਸ ਸਕੱਤਰ ਅਜੈ ਚੋਹਾਨ ਨੇ ਦੱਸਿਆ ਕਿ ਪ੍ਰਬੰਧਕ ਕਮੇਟੀਆਂ ਦੇ ਆਪਸੀ ਝਗੜਿਆਂ ਕਾਰਨ ਵੀ ਕਈ ਸਕੂਲ ਬੰਦ ਹੋ ਚੁਕੇ ਹਨ।9468 ਮੰਜੂਰਸ਼ੁਦਾ ਪੋਸਟਾਂ ਵਿੱਚੋ ਹੁਣ ਸਿਰਫ 3400 ਕਰਮਚਾਰੀ ਹੀ ਬਚੇ ਹਨ।3400 ਕਰਮਚਾਰੀਆਂ ਨੂੰ ਸਰਕਾਰੀ ਸਕੂਲਾਂ ਵਿਚ ਮਰਜ ਕਰਨਾ ਹੀ ਸਭ ਸਮੱਸਿਆਂਵਾਂ ਦਾ ਹੱਲ ਹੈ, ਇਸ ਨਾਲ ਸਰਕਾਰ ਨੂੰ ਇੰਨਾਂ ਕਰਮਚਾਰੀਆਂ ਦਾ ਪ੍ਰਾਵੀਡੈਟ ਫੰਡ ਜੋ 200 ਕਰੋੜ ਹੈ ਵੀ ਮਿਲ ਜਾਏਗਾ ਤੇ ਨਾਲ ਹੀ 3400 ਮਿਹਨਤੀ ਤੇ ਤਜਰਬੇਕਾਰ ਕਰਮਚਾਰੀ ਵੀ ਮਿਲਣਗੇ।ਸਰਕਾਰ ਨੂੰ ਇਹ ਕਰਮਚਾਰੀ 5% ਦੇ ਹਿਸਾਬ ਨਾਲ ਸਿਰਫ 1000 ਤੋਂ 2500 ਦੇ ਖਰਚ ਵਿੱਚ ਹੀ ਮਿਲ ਜਾਣੇ ਹਨ।ਉਨ ਾਂਕਿਹਾ ਕਿ ਗਆਂਢੀ ਰਾਜਾਂ ਹਿਮਾਚਲ, ਹਰਿਆਣਾ ਅਤੇ ਰਾਜਸਥਾਨ ਤਾਂ ਇਸ ਇਤਿਹਾਸਕ ਕੰਮ ਵਿਚ ਮੋਹਰੀ ਨਿਕਲੇ।ਏਡਿਡ ਸਕੂਲ ਯੂਨਿਅਨ ਪੰਜਾਬ ਦੀ ਸਿਰਫ ਇਕ ਹੀ ਮੰਗ ਹੈ ਕਿ ਸਰਕਾਰ ਮਰਜਰ ਸਬੰਧੀ ਜਲਦ ਤੋ ਜਲਦ ਐਲਾਨ ਕਰੇ ਨਹੀ ਤਾਂ ਏਡਿਡ ਸਕੂਲਾਂ ਵਲੌ ਆਉੇਣ ਵਾਲੇ ਦਿਨਾਂ ਵਿੱਚ ਬਠਿੰਡਾ ਵਿਖੇ ਲੜੀਵਾਰ ਸੰਘਰਸ਼ ਵੀ ਸ਼ੂਰੁ ਕਰ ਦਿੱਤਾ ਜਾਵੇਗਾ।ਪੰਜਾਬ ਦੇ 480 ਸਕੂਲਾਂ ਦੇ 3400 ਕਰਮਚਾਰੀ ਬਠਿੰਡਾ ਵਿਖੇ ਪਹੂੰਚਨਗੇ ਇਸ ਦੇ ਨਾਲ ਨਾਲ 5000 ਤੋ ਵੱਧ ਰਿਟਾਯਰ ਕਰਮਚਾਰੀ ਵੀ ਹਿੱਸਾ ਪਾਉਣਗੇ।ਇਸ ਮੋਕੇ ਪ੍ਰਿ. ਇੰਦੂ ਅਰੋੜਾ, ਪ੍ਰਿ. ਗੁਰਪੀ੍ਰਤ ਸਿੰਘ, ਪ੍ਰਿਤਪਾਲ ਸਿੰਘ, ਜਸਵਿੰਦਰ ਸਿੰਘ, ਰੰਜੀਵ ਕੁਮਾਰ, ਗੁਰਵਿੰਦਰ ਸਿੰਘ, ਰਿਸ਼ੀ, ਸੰਜੀਵ, ਗੁਰਪੀ੍ਰਤ ਬੇਦੀ, ਕੰਵਲਜੀਤ ਕੌਰ, ਕੰਵਲਜੀਤ ਕੋਰ, ਮੈਡਮ ਸੁਦੇਸ਼, ਰਜਨੀ ਅਰੋੜਾ ਆਦਿ ਮੋਜੂਦ ਸਨ।

Check Also

ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …

Leave a Reply