Wednesday, June 26, 2024

ਮੈਰੀਟੋਰੀਅਸ ਸਕੂਲਾਂ ਚ ਦਾਖਲੇ ਵਾਸਤੇ ਕੌਸਲਿੰਗ ਸੁਰੂ

PPN0707201601

ਬਟਾਲਾ, 7 ਜੁਲਾਈ (ਨਰਿੰਦਰ ਬਰਨਾਲ)- ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਾਸਤੇ ਮੈਰੀਟੋਰੀਅਸ ਸਕੂਲਾਂ ਦੀ ਸੁਰੂਆਤ ਪੰਜਾਬ ਸਰਕਾਰ ਵੱਲੋ ਕੀਤੀ ਗਈ ਤੇ ਇਹਨਾਂ ਸਕੂਲਾਂ ਵਿਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੇ ਵਧੀਆਂ ਕਾਰਗੁਜਾਰੀ ਕੀਤੀ ਹੈ। ਇਸ ਸਾਲ ਵੀ ਮੈਰੀਟੋਰੀਅਸ ਸਕੂਲਾ ਦੇ 80 ਫੀਸਦੀ ਤੋ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਇੱਕ ਸਾਂਝਾ ਟੈਸਟ ਲਿਆ ਗਿਆ ਤੇ ਜਿਹੜੇ ਵਿਦਿਆਰਥੀ ਯੋਗ ਸਾਬਤ ਹੋਏ ਉਹਨਾਂ ਦੀ ਕੌਸਲਿੰਗ 7 ਜੁਲਾਂਈ ਤੋ 9 ਜੁਲਾਈ ਤੱਕ ਕੀਤਾ ਜਾ ਰਹੀ ਹੈ। ਸੁਖਜਿੰਦਰਾ ਕਾਲਜ ਆਫ ਇੰਜੀਅਰਰਿੰਗ ਗੁਰਦਾਸਪਰ ਵਿਖੇ ਕੀਤੀ ਜਾ ਰਹੀ ਕੌਸਲਿੰਗ ਦੇ ਸਬੰਧ ਵਿਚ ਉਪ ਜਿਲ੍ਹਾ ਸਿਖਿਆ ਅਫਸਰ ਗੁਰਦਾਸਪੁਰ ਸ੍ਰੀ ਭਾਰਤ ਭੂਸਨ ਨੇ ਮੈਰੀਟੋਰੀਅਸ ਸਕੂਲਾਂ ਵਾਸਤੇ ਯੋਗ ਵਿਦਿਆਰਥੀਆ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਸੰਬੌਧਨ ਕਰਦਿਆ ਕਿਹਾ, ਵਿਦਿਆਰਥੀਆਂ ਵਾਸਤੇ ਪੰਜਾਬ ਸਰਕਾਰ ਦਾ ਇਕ ਵਧੀਆ ਉਪਰਾਲਾ ਹੈ, ਇਸ ਦਾ ਫਾਇਦਾ ਸਰਕਾਰੀ ਸਕੂਲਾਂ ਵਿਚ ਪੜਦੇ ਵਿਦਿਆਰਥੀਆਂ ਨੂੰ ਲੈਣਾਂ ਚਾਹੀਦਾ ਹੈ।ਮੈਰੀਟੋਰੀਅਸ ਸਕੂਲਾਂ ਵਿਚ ਜਿਹੜੇ ਯੋਗ ਵਿਦਿਆਰਥੀ ਪਾਏ ਗਏ ਉਹਨਾਂ ਵਧਾਈ ਦਿੰਦਿਆਂ ਸ੍ਰੀ ਭਾਂਰਤ ਭੂਸ਼ਨ ਨੇ ਕਿਹਾ ਜਿੰਦਗੀ ਵਿਚ ਮਿਹਨਤ ਕਰਕੇ ਕਾਮਯਾਬ ਹੋਣ ਵਾਸਤੇ ਪ੍ਰੇਰਤ ਕੀਤਾ । ਇਸ ਮੌਕੇ ਡਿਪਟੀ ਡੀ.ਈ.ੳ ਸ੍ਰੀ ਭਾਰਤ ਭੂਸ਼ਨ, ਨਰਿੰਦਰ ਬਰਨਾਲ, ਵਿਨੈ ਕੁਮਾਰ, ਰਵੀ ਕੁਮਾਰ, ਗੁਰਜੀਤ ਸਿੰਘ ਤੋ ਇਲਾਵਾ ਵਿਦਿਅਰਥੀ ਤੇ ਉਹਨਾਂ ਦੇ ਮਾਤਾ ਪਿਤਾ ਹਾਜਰ ਸਨ।

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …

Leave a Reply