Saturday, June 29, 2024

ਪੀ.ਪੀ.ਐਲ ਦੇ ਖਿਲਾਫ਼ ਹੋਟਲ ਸੰਚਾਲਕਾਂ ਵਲੋਂ ਭਾਰੀ ਰੋਸ ਪ੍ਰਦਰਸ਼ਨ

S
S

ਬਠਿੰਡਾ, 7 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਟੈਕਸ ਦੇ ਨਾਮ ‘ਤੇ ਗੁੰਡਾਗਰਦੀ ਨਾਲ ਹੋਟਲਾਂ ਤੋਂ ਨਜ਼ਾਇਜ਼ ਵਸੂਲੀ ਕਰ ਰਹੇ ਪੀ.ਪੀ.ਐਲ ਦੇ ਕਰਮਚਾਰੀਆਂ ਦੇ ਖਿਲਾਫ਼ ਪੰਜਾਬ ਹੋਟਲ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸ਼ਤੀਸ਼ ਅਰੋੜਾ ਦੀ ਅਗਵਾਈ ਵਿਚ ਹੋਟਲ ਸੰਚਾਲਕਾਂ ਨੇ ਰੋਸ ਪ੍ਰਦਰਸ਼ਨ ਕੀਤਾ, ਉਨ੍ਹਾਂ ਕਿਹਾ ਕਿ ਪੀ.ਪੀ.ਐਲ ਨਾਮਕ ਕੰਪਨੀ ਆਪਣੀ ਗੁੰਡਾਗਰਦੀ ਨਾਲ ਨਜਾਇਜ਼ ਵਸੂਲੀ ਕਰਨਾ ਚਹੁੰਦੀ ਹੈ ਪ੍ਰੰਤੂ ਪੰਜਾਬ ਹੋਟਲ ਐਸੋਸੀਏਸ਼ਨ ਇਸ ਤਰ੍ਹਾਂ ਬਿਲਕੁੱਲ ਵੀ ਨਹੀ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਹੋਟਲ ਇੰਡਸੀਟਰੀ ਪਹਿਲਾਂ ਹੀ ਟੈਕਸਾਂ ਅਤੇ ਮੰਦੀ ਮਾਰਕੀਟ ਦੀ ਮਾਰ ਨਾਲ ਜੂਝ ਰਹੀ ਹੈ। ਉਨ੍ਹਾਂ ਇਸ ਮੌਕੇ ਪੰਜਾਬ ਪੁਲਿਸ ਦੇ ਡੀ.ਜੀ.ਪੀ ਸੁਰੇਸ਼ ਅਰੋੜਾ ਨੂੰ ਮਿਲ ਕੇ ਐਸੋੋਸੀਏਸ਼ਨ ਦੀ ਤਰਫੋਂ ਪੀ.ਪੀ. ਐਲ ਦੇ ਕਰਮਚਾਰੀਆਂ ‘ਤੇ ਸਿਕਾਇਤ ਦਰਜ ਕਰਵਾਈ ਹੈ। ਇਸ ਤੋਂ ਇਲਾਵਾ ਹਰ ਜਿਲ੍ਹੇ ਵਿਚ ਹੋਟਲ ਐਸੋਸੀਏਸ਼ਨ ਵਾਲੇ ਆਪਣੇ ਆਪਣੇ ਤੋਰ ‘ਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾ ਰਹੇ ਹਨ। ਸਤੀਸ਼ ਅਰੋੜ ਨੇ ਕਿਹਾ ਕਿ ਕਾਪੀ ਰਾਈਟ ਐਕਟ ਦੇ ਤਹਿਤ ਬਣੀ ਪੀ.ਪੀ.ਐਲ ਦਾ ਕੰਮ ਪਾਈਰੇਸੀ ਰੋਕਣਾ ਹੈ ਨਾ ਕੀ ਹੋਟਲਾਂ ਵਿਚ ਚੱਲ ਰਹੇ ਸਾਊਡ ਦੇ ਨਾਮ ‘ਤੇ ਪਰਚਾ ਦਰਜ ਕਰਨ ਦੀ ਧਮਕੀ ਦੇ ਕੇ ਪੈਸਾ ਵਸੂਲ ਕਰਨਾ ਹੇ। ਗੈਰ ਕਨੂੰਨੀ ਤਰੀਕੇ ਨਾਲ ਬਣੀ ਉਕਤ ਕੰਪਨੀ ਤੋਂ ਐਸੋਸੀਏਸ਼ਨ ਨੇ ਕਈ ਵਾਰ ਕਾਗਜਾਤ ਮੰਗੇ, ਲੇਕਿਨ ਉਹ ਕੰਪਨੀ ਹੋਣ ਦੇ ਸਬੂਤ ਦੇਵੇ ਅਤੇ ਅਗਰ ਹੋ ਸਕੇ ਤਾਂ ਅਜਿਹਾ ਕੋਈ ਨਿਯਮ ਵੀ ਦਿਖਾਏ ਜਿਸ ਤਹਿਤ ਕੰਪਨੀ ਹੋਟਲਾਂ ਤੋਂ ਨਜਾਇਜ਼ ਵਸੂਲੀ ਕਰ ਸਕਦੀ ਹੈ।ਕੰਪਨੀ ਦੀ ਤਰਫੋਂ ਵੀ ਕੋਈ ਜਵਾਬ ਨਹੀ ਆ ਰਿਹਾ, ਜਿਸ ਕਾਰਨ ਐਸੋਸੀਏਸ਼ਨ ਵਲੋਂ ਸਿਕਾਇਤ ਦਰਜ ਕਰਵਾਈ ਗਈ ਹੈ। ਅਗਰ ਪੀ.ਪੀ.ਐਲ ਦੇ ਕਰਮਚਾਰੀ ਕਿਸੇ ਵੀ ਹੋਟਲ ਵਿਚ ਆਏ ਤਾਂ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਜਾਵੇਗਾ। ਇਸ ਰੋਸ ਪ੍ਰਦਰਸ਼ਨ ਮੌਕੇ ਬਿਕਰਮਜੀਤ ਸਿੰਘ ਬਾਹੀਆ, ਜਗਦੀਸ਼ ਗਰੋਵਰ, ਸੰਦੀਪ ਬਾਂਸਲ, ਰਾਜੇਸ਼ ਸਰਦਾਨਾ, ਪਵਨ ਮਿੱਤਲ, ਸਵਦੇਸ਼ ਗੋਇਲ, ਸਕਤੀ ਮਿੱਤਲ ਨੀਰਜ ਬਾਜਪਾਈ, ਰਾਜੇਸ਼ ਸਹਗਲ, ਸਿਕੰਦਰ ਗੋਇਲ, ਜੈਦੇਵ ਜਿੰਦਲ, ਗਗਨ, ਪਵਨ ਕੁਮਾਰ, ਅਮਿਤ ਕੁਮਾਰ, ਨੰਦ ਕਿਸੋਰ ਛਾਬੜਾ ਅਤੇ ਤਰਸੇਮ ਗੁਪਤਾ ਆਦਿ ਸ਼ਾਮਿਲ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply