Wednesday, June 26, 2024

ਮਾਨ ਦਾ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਨਣ ‘ਤੇ ਅਕਾਲੀ ਵਰਕਰਾਂ ਵੱਲੋਂ ਸਵਾਗਤ

PPN0707201604

ਬਠਿੰਡਾ, 7 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪਿਛਲੇ ਦਿਨੀਂ ਬਠਿੰਡਾ ਸ਼ਹਿਰ ਦੇ ਸੀਨੀਅਰ ਅਕਾਲੀ ਆਗੂ ਚਮਕੌਰ ਸਿੰਘ ਮਾਨ ਨੂੰ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਲ੍ਹਾ ਕੋਆਰਡੀਨੇਟਰ ਤਜਿੰਦਰ ਸਿੰਘ ਮਿੱਡੂਖੇੜਾ ਅਤੇ ਜਿਲ੍ਹਾ ਪ੍ਰਧਾਨ (ਸ) ਸ਼੍ਰੀ ਸਰੂਪ ਚੰਦ ਸਿੰਗਲਾ ਵੱਲੋਂ ਬਠਿੰਡਾ ਜਿਲ੍ਹੇ ਦਾ ਸੀਨੀਅਰ ਮੀਤ ਪ੍ਰਧਾਨ ਨਿਯੁੱਕਤ ਕੀਤਾ ਗਿਆ ਸੀ।ਮਾਨ ਦੀ ਨਿਯੁਕਤੀ ਤੇ ਵਾਰਡ ਨੰ:38, 39, 40, 41 ਅਤੇ 43 ਦੇ ਅਕਾਲੀ ਆਗੂਆਂ ਅਤੇ ਕੌਂਸਲਰਾਂ ਨੇ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਮਿਠਾਈ ਵੰਡੀ ਅਤੇ ਉਹਨਾਂ ਨੂੰ ਸਰੋਪਾਓ ਭੇਂਟ ਕਰਕੇ ਉਹਨਾਂ ਦਾ ਸਵਾਗਤ ਕੀਤਾ। ਸਵਾਗਤ ਕਰਨ ਵਾਲਿਆਂ ਵਿੱਚ ਵਿਸ਼ੇਸ਼ ਤੌਰ ਤੇ ਸ. ਸੋਭਾ ਸਿੰਘ ਸਾਬਕਾ ਕੌਂਸਲਰ, ਮਹਿੰਦਰ ਸਿੰਘ ਫੁੱਲੋਮਿੱਠੀ, ਗੁਰਚਰਨ ਸਿੰਘ ਔਲਖ, ਮਨਦੀਪ ਸਿੰਘ ਲਾਡੀ, ਜਰਨੈਲ ਸਿੰਘ ਬਾਹੀਆ, ਜਗਦੀਸ਼ ਸ਼ਰਮਾ, ਇੰਦਰਜੀਤ ਸਿੰਘ ਸਿੱਧੂ, ਹਰਦੀਪ ਸਿੰਘ ਔਲਖ, ਦਰਸ਼ਨ ਸਿੰਘ ਬਰਾੜ, ਜਸਵੀਰ ਸਿੰਘ ਹੰਸ ਨਗਰ, ਜਗਰੂਪ ਸਿੰਘ ਸਿੱਧੂ, ਭੋਲਾ ਸਿੰਘ ਡੇਅਰੀਵਾਲਾ, ਜਸਕਰਨ ਸਿੰਘ ਸਿੱਧੂ, ਬਲਵੰਤ ਸਿੰਘ ਭਾਰੀ, ਬਲਜਿੰਦਰ ਸਿੰਘ ਬਿੱਲਾ, ਭਪਕਿੰਦਰ ਦੀਪ ਭਿੰਦਾ, ਧਰਮਿੰਦਰ ਸਿੰਘ ਸਿੱਧੂ, ਰਿੰਕੂ ਆਰੇ ਵਾਲਾ, ਸੁਖਦੇਵ ਸਿੰਘ ਮਿੱਠੀ, ਬੋਹੜ ਸ਼ਲਿੰਦਰ ਸਿੰਘ ਸਿੱਧੂ, ਅਨਿਲ ਯਾਦਵ, ਰਣਦੀਪ ਸਿੰਘ ਬਾਬਾ, ਅੰਗਰੇਜ ਸਿੰਘ ਭਾਰੀ, ਸ਼ਿੰਦਰਪਾਲ ਸਿੰਘ ਹੌਲਦਾਰ, ਜਸਵੀਰ ਸਿੰਘ ਬਰਾੜ ਅਤੇ ਰੂਪ ਸਿੰਘ ਭੁੱਲਰ ਨੇ ਵਧਾਈ ਦਿੱਤੀ। ਜਿਹਨਾਂ ਆਗੂਆਂ ਨੇ ਟੈਲੀਫੋਨ ਰਾਹੀਂ ਮਾਨ ਨੂੰ ਵਧਾਈਆਂ ਦਿੱਤੀਆਂ ਉਹਨਾਂ ਵਿੱਚ ਵਿਸ਼ੇਸ਼ ਤੌਰ ਤੇ ਬਲਵੰਤ ਰਾਏ ਨਾਥ ਮੇਅਰ ਨਗਰ ਨਿਗਮ, ਬਲਜੀਤ ਸਿੰਘ ਬੀੜ ਬਹਿਮਣ ਸਾਬਕਾ ਮੇਅਰ, ਹਰਵਿੰਦਰ ਸਿੰਘ ਖਾਲਸਾ ਵਾਈਸ ਚੇਅਰਮੈਨ ਪੰਜਾਬ, ਬੀਬੀ ਜੋਗਿੰਦਰ ਕੌਰ ਮੈਂਬਰ ਐਸਜੀਪੀਸੀ, ਰਵਿੰਦਰ ਸਿੰਘ ਮਾਨ ਪ੍ਰਿੰਸੀਪਲ, ਜਥੇਦਾਰ ਦਲੀਪ ਸਿੰਘ, ਗੁਰਮੀਤ ਸਿੰਘ ਸਿੱਧੂ ਅਮਰਪੁਰਾ, ਅਮਰਜੀਤ ਸਿੰਘ ਵਿਰਦੀ ਆਦਿ ਨੇ ਸ. ਮਾਨ ਨੂੰ ਮੁਬਾਰਕਬਾਦ ਦਿੰਦਿਆਂ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ।

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …

Leave a Reply