ਸੰਦੌੜ੍ਹ, 7 ਜੁਲਾਈ (ਹਰਮਿੰਦਰ ਸਿੰਘ ਭੱਟ)- ਇੱਕ ਮਹੀਨੇ ਦੇ ਪਵਿੱਤਰ ਰਮਜਾਨ ਸ਼ਰੀਫ ਤੋਂ ਬਾਅਦ ਅੱੱਜ ਅਹਿਮਦਗੜ੍ਹ ਵਿਖੇ ਈਦ-ਉਲ-ਫਿਤਰ ਦਾ ਇਉਹਾਰ ਬੜੀ ਹੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ ।ਇਸ ਮੌਕੇ ਤੇ ਅਹਿਮਦਗੜ੍ਹ ਅਤੇ ਇਸਦੇ ਨੇੜਲੇ ਇਲਾਕਿਆਂ ਤੋਂ ਭਾਰੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਵਲੋਂ ਸ਼ਥਾਨਕ ਦਹਿਲੀਜ ਰੋਡ ਉਪਰ ਸਥਿੱਤ ਈਦਗਾਹ ਵਿਖੇ ਨਮਾਜ ਅਦਾ ਕੀਤੀ ਗਈ ।ਅਕਾਲੀਦਲ ਵਲੋਂ ਵਿਧਾਇਕ ਇਕਬਾਲ ਸਿੰਘ ਝੂੰਦਾ, ਅਕਾਲੀ ਆਗੂ ਸੰਜੇ ਸੂਦ, ਵਰਕਿੰਗ ਕਮੇਟੀ ਦੇ ਮੈਂਬਰ ਜਗਵੰਤ ਸਿੰਘ ਜੱਗੀ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਗੁਰਮੀਤ ਸਿੰਘ ਉੱਭੀ, ਜਨਰਲ ਸਕੱਤਰ ਡਾ ਨਜੀਰ ਮਹੁੰਮਦ, ਯੂਥ ਪ੍ਰਧਾਨ ਸ਼ਹਿਰੀ ਜਸਵਿੰਦਰ ਜੱਸੀ, ਯੂਥ ਆਗੂ ਇੰਦਰ ਘਟੋੜਾ, ਨਿੱਕੂ ਉੱਭੀ ਆਦਿ ਵਲੋਂ ਸਮੂਹ ਮੁਸਲਿਮ ਭਾਈਚਾਰੇ ਨੂੰ ਈਦ-ਉਲ-ਫਿਤਰ ਦੀ ਵਧਾਈ ਦਿੱਤੀ ਗਈ।ਇਸ ਮੌਕੇ ਕੋਂਸਲਰ ਈਸਾ ਮਹੁੰਮਦ, ਕੋਂਸਲਰ ਸੁਰਾਜ ਮਹੁੰਮਦ ਨੇ ਪੂਰੇ ਮੁਲਕ ਅੰਦਰ ਅਮਨ-ਸ਼ਾਂਤੀ ਅਤੇ ਮੁਲਕ ਦੀ ਤਰੱਕੀ ਵਾਸਤੇ ਦੂਆ ਮੰਗੀ ਅਤੇ ਕਿਹਾ ਕਿ ਉਨ੍ਹਾਂ ਵਲੋਂ ਸਮੁੱਚੇ ਮੁਸਲਿਮ ਵਰਗ ਦੇ ਲੋਕਾਂ ਨੂੰ ਈਦ-ਉਲ-ਫਿਤਰ ਦੇ ਤਿਉਹਾਰ ਦੀ ਮੁਬਾਰਾਕਬਾਦ ਦਿੱਤੀ ਜਾਂਦੀ ਹੈ।ਆਮ ਆਦਮੀ ਪਾਰਟੀ ਦੇ ਆਗੂ ਕੋਂਸਲਰ ਕਿੱਟੂ ਥਾਪਰ ਨੇ ਪੂਰੀ ਦੂਨੀਆਂ ਵਿੱਚ ਵੱਸਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ-ਉਲ-ਫਿਤਰ ਦੀ ਵਧਾਈ ਦਿੰਦਿਆਂ ਕਿਹਾ ਕਿ ਈਦ ਦਾ ਤਿਉਹਾਰ ਸਮਾਜ ਅੰਦਰ ਹਰ ਧਰਮ ਦੇ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਰੱਖਣ ਦਾ ਪੈਗਾਮ ਦਿੰਦਾ ਹੈ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕੋਂਸਲਰ ਬਿਮਲ ਸ਼ਰਮਾਂ, ਅਕਾਲੀ ਆਗੂ ਪੰਡਤ ਰਾਜੂ ਸ਼ਰਮਾ, ਕਾਂਗਰਸੀ ਆਗੂ ਵਿੱਕੀ ਟੰਡਨ, ਸੁਰਾਜ ਤੱਗੜ, ਅਰਸ਼ਦ ਡਾਲੀ ਆਦਿ ਹਾਜਰ ਸਨ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …