Monday, July 8, 2024

ਬੌਧ ਮੁਨੀ ਮਹਾਰਾਜ ਗਿਆਲਵਾਂਗ ਦਰੁਪਕਾ 200 ਮੁਨੀਆਂ ਸਮੇਤ ਸ੍ਰੀ ਹਰਿਮੰਦਿਰ ਸਾਹਿਬ ਨਤਮਾਸਕ ਹੋਏ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ ਸੱਗੂ)- ਬੌਧ ਮੁਨੀ ਮਹਾਰਾਜ ਗਿਆਲਵਾਂਗ ਦਰੁਪਕਾ ਆਪਣੇ 200 ਮੁਨੀ ਅਤੇ ਸਾਥੀਆਂ ਨੂੰ ਲੈ ਕੇ ਅੰਮ੍ਰਿਤਸਰ ਹਰਿਮੰਦਿਰ ਸਾਹਿਬ ਪਹੁੰਚੇ।ਭੂਟਾਨ, ਨੇਪਾਲ, ਸਿਕਮ, ਲੱਦਾਖ ਅਤੇ ਲਾਹੌਲ ਸਪਿਤੀ ਤੋਂ ਆਏ ਬੌਧੀਆਂ ਦਾ ਇਹ ਦਸਤਾ 3 ਜੁਲਾਈ ਨੂੰ ਕਾਠਮਾਂਡੂ ਤੋਂ ਸਾਈਕਲਾਂ ‘ਤੇ ਸਵਾਰ ਹੋ ਕੇ ਅੰਮ੍ਰਿਤਸਰ ਵੱਲ ਤੁਰਿਆ ਸੀ।ਬੀਤੀ ਸ਼ਾਮ ਅੰਮ੍ਰਿਤਸਰ ਪਹੁੰਚਣ ‘ਤੇ ੳਹਨਾਂ ਨੂੰ ਭਾਈ ਗੁਰਦਾਸ ਹਾਲ ਠਹਿਰਾਇਆ ਗਿਆ।ਭਲਕੇ ਸਵੇਰੇ 5:30 ਵਜੇ ਇਹ ਚੌਥਾ ਈਕੋ ਬਾਈਸਿਕਲਿੰਗ ਬੌਧੀ ਕੈਂਪੇਨ ਲੱਦਾਖ ਵਲ ਰਵਾਨਾ ਹੋ ਜਾਏਗਾ।ਇਹ 200 ਸਾਈਕਲ ਸਵਾਰ ਆਪਣੀ ਯਾਤਰਾ 75 ਦਿਨ ਵਿਚ ਪੂਰੀ ਕਰਨਗੇ।
ਬੌਧੀ ਦਸਤੇ ਦਾ ਸਵਾਗਤ ਹਰਿਮੰਦਰ ਸਾਹਿਬ ਵਿਖੇ ਹਰਚਰਨ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਨੇ ਕੀਤਾ। ਉਹਨਾਂ ਆਪ ਬੌਧੀ ਮੁਨੀ ਨੂੰ ਦਰਬਾਰ ਸਾਹਿਬ ਦੇ ਦਰਸ਼ਂ ਕਰਵਾਏ ਅਤੇ ਸਿੱਖ ਇਤਿਹਾਸ ਦਾ ਵੇਰਵਾ ਦਿੱਤਾ। ਬੌਧ ਮੁਨੀ ਨੇ ਦਰਬਾਰ ਸਾਹਿਬ ਦੀ ਵਿਜਟਰ ਬੁੱਕ ਵਿੱਚ ਲਿਖਦਿਆਂ ਕਿਹਾ ਕਿ ਗੁਰੂ ਸਾਹਿਬਾਨ ਦੀ ਅਪਾਰ ਕਿਰਪਾ ਨਾਲ ਉਹਨਾਂ ਦੀ ਇਹ ਯਾਤਰਾ ਸਫਲ ਹੋਈ ਹੈ।ਉਹਨਾਂ ਇਹ ਵੀ ਆਖਿਆ ਕਿ ਯਾਤਰਾ ਦੇ ਦੌਰਾਨ ਅਨੇਕਾਂ ਗੁਰਦਵਾਰਿਆਂ ਨੇ ਉਹਨਾਂ ਵਾਸਤੇ ਦਰਵਾਜ਼ੇ ਖੋਹਲੇ ਅਤੇ ਉਹਨਾਂ ਨੇ ਲੰਗਰਾਂ ਵਿੱਚ ਸੇਵਾ ਦਾ ਆਨੰਦ ਮਾਣਿਆ।ਅਜਾਇਬ ਘਰ ਵਿੱਚ ਸਿੱਖ ਗੁਰੂਆਂ ਦੀਆਂ ਸ਼ਹਾਦਤਾਂ ਦੇਖ ਕੇ ਉਹਨਾਂ ਨੇ ਸਮੂਹ ਸਿੱਖ ਪੰਥ ਦੀ ਤਹਿ ਦਿਲੋਂ ਪ੍ਰਸ਼ੰਸਾ ਕੀਤੀ। ਗੁਨਬੀਰ ਸਿੰਘ ਪ੍ਰਧਾਨ ਦਿਲਬੀਰ ਫਾਊਂਡੇਸ਼ਨ ਨੇ ਇਸ ਬੌਧੀ ਦਸਤੇ ਦੀ ਅੰਮ੍ਰਿਤਸਰ ਯਾਤਰਾ ਕਰਵਾਈ।ਉਹਨਾਂ ਦੱਸਿਆ ਕਿ ਦਰਬਾਰ ਸਾਹਿਬ ਦੇ ਦਰਸ਼ਨ ਇਹਨਾਂ ਬੌਧੀਆਂ ਲਈ ਕਾਠਮਾਂਡੂ ਤੋਂ ਲੱਦਾਖ ਦੀ ਯਾਤਰਾ ਦਾ ਪ੍ਰਮੁੱਖ ਮੀਲ ਪੱਥਰ ਰਿਹਾ ਹੈ।ਉਹਨਾਂ ਇਹ ਵੀ ਕਿਹਾ ਕਿ ਬੌਧ ਮੁਨੀ ਹਰਿਮੰਦਿਰ ਸਾਹਿਬ ਵਿੱਚ ਸੇਵਾ ਭਾਵ ਦੇਖ ਕੇ ਬਹੁਤ ਹੀ ਪ੍ਰਭਾਵਿਤ ਹੋਏ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply