Monday, July 8, 2024

ਮਜੀਠੀਆ ਨੇ ਖ਼ਾਲਸਾ ਕਾਲਜ ਦੇ ਨਵ-ਉਸਾਰੇ ਪ੍ਰਬੰਧਕੀ ਬਲਾਕ ਦਾ ਕੀਤਾ ਉਦਘਾਟਨ

PPN0108201611

ਅੰਮ੍ਰਿਤਸਰ, 1 ਅਗਸਤ (ਸੁਖਬੀਰ ਸ੍ਹਿੰਘ ਖੁਰਮਣੀਆ)- ਇਤਿਹਾਸਕ ਖ਼ਾਲਸਾ ਕਾਲਜ ਦੀ ਮੈਨੇਜ਼ਮੈਂਟ ਦੁਆਰਾ ਵਿਦਿਆਰਥੀਆਂ ਨੂੰ ਹਰੇਕ ਆਧੁਨਿਕ ਤੇ ਹੋਰ ਸਹੂਲਤਾਂ ਮੁਹੱਈਆ ਪ੍ਰਦਾਨ ਕਰਨ ਦੀ ਕੜੀ ਨੂੰ ਅੱਗੇ ਤੋਰਦਿਆਂ ਅੱਜ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਨੇ ਕਾਲਜ ਦੇ ਲਾਇਬ੍ਰੇਰੀ ਨਜ਼ਦੀਕ ਨਵ-ਉਸਾਰੇ ‘ਪ੍ਰਬੰਧਕੀ ਬਲਾਕ’ ਅਤੇ ‘ਸ: ਸੁੰਦਰ ਸਿੰਘ ਮਜੀਠੀਆ ਹਾਲ’ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ।
ਇਸ ਮੌਕੇ ਸ: ਮਜੀਠੀਆ ਅਤੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਪ੍ਰਬੰਧਕੀ ਬਲਾਕ ਵਿੱਦਿਅਕ ਨਾਲ ਸਬੰਧਿਤ ਹਰੇਕ ਕੰਮ ਅਤੇ ਸ: ਸੁੰਦਰ ਸਿੰਘ ਮਜੀਠੀਆ ਹਾਲ ਸੱਭਿਆਚਾਰਕ, ਸੈਮੀਨਾਰ, ਕੈਂਪ ਆਦਿ ਦੇ ਕਾਰਜਾਂ ਲਈ ਵਿਦਿਆਰਥੀਆਂ ਨੂੰ ਸਮਰਪਿਤ ਰਹੇਗਾ। ਉਦਘਾਟਨ ਤੋਂ ਪਹਿਲਾਂ ਪ੍ਰਮਾਤਮਾ ਦਾ ਅਸ਼ੀਰਵਾਦ ਲੈਂਦੇ ਹੋਏ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ। ਮਜੀਠੀਆ ਹਾਲ ਜੋ ਕਿ ਕਾਲਜ ਦੀ 125 ਸਾਲ ਵਿਰਾਸਤੀ ਇਮਾਰਤ ਦੇ ਵਿਚਕਾਰ ਸਥਿਤ ਹੈ, ਵਿਖੇ ਬਾਲੀਵੁਡ ਦੀਆਂ ਬਲਾਕ-ਬਸਟਰ ਫ਼ਿਲਮਾਂ ਜਿਨ੍ਹਾਂ ‘ਵੀਰ-ਜਾਰਾ’ ਅਤੇ ‘ਰੱਬ ਨੇ ਬਣਾ ਦੀ ਜੋੜੀ’ ਅਤੇ ਪ੍ਰਸਿੱਧ ਪੰਜਾਬੀ ਫ਼ਿਲਮ ‘ਅੰਬਰਸਰੀਆ’ ਆਦਿ ਸ਼ਾਮਿਲ ਹਨ, ਦੀ ਸ਼ੂਟਿੰਗ ਹੋ ਚੁੱਕੀ ਹੈ।
ਇਸ ਨਵੇਂ ਬਣੇ ਬਲਾਕ ‘ਤੇ 5 ਕਰੋੜ ਦੀ ਖਰਚ ਹੋਏ ਹਨ ਅਤੇ ਅਤਿ ਆਧੁਨਿਕ ਸਹੂਲਤਾਂ ਨਾਲ ਭਰਪੂਰ ਇਸ ਬਲਾਕ ਵਿੱਚ ਸਿੰਗਲ ਵਿੰਡੋ ਸਿਸਟਮ ਰਾਹੀਂ ਵਿਦਿਆਰਥੀਆਂ ਦੇ ਦਾਖਲਿਆਂ ਅਤੇ ਰੋਜਮਰ੍ਹਾਂ ਦੇ ਕਾਰਜ ਨੂੰ ਚਲਾਇਆ ਜਾਵੇਗਾ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਲਜ ਵਿਦਿਆਰਥੀਆਂ ਦੀ ਹਰੇਕ ਸਹੂਲਤ ਅਤੇ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਤੱਤਪਰ ਹੈ, ਜਿਸ ਲਈ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਮੈਨੇਜ਼ਮੈਂਟ ਜੀਅ-ਤੋੜ ਮਿਹਨਤ ਕਰ ਰਹੀ ਹੈ।
ਇਸ ਮੌਕੇ ਕੇਸੀਜੀਸੀ ਦੇ ਰੈਕਟਰ ਸ: ਲਖਬੀਰ ਸਿੰਘ ਲੋਧੀਨੰਗਲ, ਮੀਤ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ, ਵਧੀਕ ਆਨਰੇਰੀ ਸਕੱਤਰ ਸ: ਸਵਿੰਦਰ ਸਿੰਘ ਕੱਥੂਨੰਗਲ, ਜੁਆਇੰਟ ਸਕੱਤਰ ਸ: ਗੁਨਬੀਰ ਸਿੰਘ, ਸ: ਅਜ਼ਮੇਰ ਸਿੰਘ ਹੇਰ, ਸ: ਨਿਰਮਲ ਸਿੰਘ, ਸ: ਸਰਦੂਲ ਸਿੰਘ ਮੰਨਣ,  ਸ: ਰਾਜਬੀਰ ਸਿੰਘ, ਮੈਂਬਰ ਸੰਤੋਖ ਸਿੰਘ ਸੇਠੀ, ਸ: ਹਰਮਿੰਦਰ ਸਿੰਘ, ਸ: ਦਵਿੰਦਰ ਸਿੰਘ ਛੀਨਾ, ਪ੍ਰਿੰ: ਡਾ. ਜਸਵਿੰਦਰ ਸਿੰਘ ਢਿੱਲੋਂ, ਅੰਡਰ ਸੈਕਟਰੀ ਡੀ. ਐੱਸ. ਰਟੌਲ ਆਦਿ ਤੋਂ ਇਲਾਵਾ ਹੋਰ ਸਖਸ਼ੀਅਤਾਂ ਤੇ ਸਟਾਫ਼ ਮੌਜ਼ੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply