Tuesday, February 27, 2024

ਸੰਗਤਾਂ ਬਲਦੇਵ ਸਿੰਘ ਐਮ.ਏ.ਦੇ ਕੂੜ-ਪ੍ਰਚਾਰ ਤੋਂ ਦੂਰ ਰਹਿਣ- ਮੱਕੜ

070203
ਅੰਮ੍ਰਿਤਸਰ, 7 ਫਰਵਰੀ (ਨਰਿੰਦਰ ਪਾਲ ਸਿੰਘ) – ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ  ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਢਾਡੀ ਬਲਦੇਵ ਸਿੰਘ ਵੱਲੋਂ ਕੀਤੇ ਜਾ ਰਹੇ ਕੂੜ-ਪ੍ਰਚਾਰ ਤੋਂ ਦੂਰ ਰਹਿਣ।ਜਾਰੀ ਇਕ ਪ੍ਰੈਸ ਰਲੀਜ਼ ਵਿਚ ਦੱਸਿਆ ਗਿਆ ਹੈ ਕਿ ਕਮੇਟੀ ਵਲੋਂ  ਗੁਰਦੁਆਰਾ ਸਾਹਿਬਾਨ, ਵਿਦਿਅਕ ਅਦਾਰਿਆਂ ਦੀਆਂ ਇਮਾਰਤਾਂ ਅਤੇ ਹੋਰ ਬਹੁਤ ਸਾਰੀਆਂ ਇਮਾਰਤਾਂ ਕਾਰ ਸੇਵਾ ਵਾਲੇ ਸੰਤਾਂ ਮਹਾਪੁਰਸ਼ਾਂ ਦੇ ਸਹਿਯੋਗ ਨਾਲ ਹੀ ਮੁਕੰਮਲ ਕੀਤੀਆਂ ਜਾ ਰਹੀਆਂ ਹਨ ਲੇਕਿਨ ਕਈ ਵਾਰ  ਕਈ ਇਮਾਰਤਾਂ ਨੂੰ ਨਿਯਮਤ ਰੂਪ ‘ਚ ਮੁਕੰਮਲ ਕਰਨ ਲਈ ਟੈਂਡਰਿੰਗ ਦਾ ਸਹਾਰਾ ਲੈਣਾ ਪੈਂਦਾ ਹੈ। ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਦਾ ਹੋ ਰਿਹਾ ਵਿਸਥਾਰ ਵੀ ਇਸੇ ਕੜ੍ਹੀ ਦਾ ਹਿੱਸਾ ਹੈ।ਉਨ੍ਹਾਂ ਕਿਹਾ ਹੈ ਕਿ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਦੀ ਇਮਾਰਤ ਜਲਦ ਹੀ ਹੁਣ ਮੁਕੰਮਲ ਹੋਣ ਜਾ ਰਹੀ ਹੈ,ਪਰ ਦੂਜੇ ਪਾਸੇ ਢਾਡੀ ਬਲਦੇਵ ਸਿੰਘ ਵਰਗੇ ਕੁਝ ਲੋਕ ਸੰਗਤਾਂ ਨੂੰ ਭਰਮ-ਭੁਲੇਖੇ ਪਾ ਕੇ ਗੁੰਮਰਾਹ ਕਰ ਰਹੇ ਹਨ,ਜੋ ਕਿਸੇ ਤਰ੍ਹਾਂ ਵੀ ਉਚਿੱਤ ਨਹੀਂ ਹੈ।ਅਜਿਹੇ ਮਸਲੇ ਮਿਲ ਬੈਠ ਕੇ ਸਹਿਜ ਵਿਚ ਸਰਲ ਕਰਨ ਵਾਲੇ ਹੁੰਦੇ ਹਨ ਤੇ ਇਸ ਬਾਰੇ ਵਾਵੇਲਾ ਖੜ੍ਹਾ ਕਰਨਾ ਠੀਕ ਨਹੀਂ।ਉਨ੍ਹਾਂ ਕਿਹਾ ਕਿ ਸੰਗਤਾਂ ਅਜਿਹੇ ਲੋਕਾਂ ਦੇ ਗੁੰਮਰਾਹ ਕੁੰਨ ਕੂੜ-ਪ੍ਰਚਾਰ ਤੋਂ ਦੂਰ ਰਹਿਣ।

Check Also

42ਵੀਂ ਮਹੀਨਾਵਾਰ ਮੁਫ਼ਤ ਯਾਤਰਾ ਬੱਸ ਨੂੰ ਛੋਟੀ ਬੱਚੀ ਨੇ ਦਿਖਾਈ ਹਰੀ ਝੰਡੀ

ਅੰਮ੍ਰਿਤਸਰ, 26 ਫਰਵਰੀ (ਜਗਦੀਪ ਸਿੰਘ) – ਜੇ.ਐਮ.ਡੀ.ਸੀ ਫਾਊਂਡੇਸ਼ਨ ਵਲੋਂ ਸ਼੍ਰੀ ਵੈਸ਼ਨੋ ਦੇਵੀ ਲਈ ਸ਼ੁਰੂ ਕੀਤੀ …

Leave a Reply