Monday, October 7, 2024

ਦਿਹਾਤੀ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਗਿੱਲ ਦੀ ਅਗਵਾਈ ‘ਚ ਮਜੀਠਾ ਵਿਖੇ ਨਸ਼ਾ ਛੁਡਾਊ ਸੈਮੀਨਾਰ ਲਗਾਇਆ

PPN250504
ਜੰਡਿਆਲਾ ਗੁਰੁ, 25 (ਹਰਿੰਦਰਪਾਲ ਸਿੰਘ)-  ਪੁਲਿਸ ਜਿਲਾ ਅੰਮ੍ਰਿਤਸਰ ਦਿਹਾਤੀ ਦੇ ਪੁਲਿਸ ਮੁਖੀ ਸ੍ਰ: ਗੁਰਪ੍ਰੀਤ ਸਿੰਘ ਗਿੱਲ ਦੀ ਅਗਵਾਈ ਵਿਚ ਗਰੀਨ ਲੈਡ ਪੈਲੇਸ ਮਜੀਠਾ ਵਿਖੇ ਨਸ਼ਿਆਂ ਦੇ ਕੋਹੜ ਨੂੰ ਜੜ੍ਹੋ ਖਤਮ ਕਰਨ ਵਾਸਤੇ ਨਸ਼ਾ ਛੁਡਾਊ ਸੈਮੀਨਾਰ ਲਗਾਇਆ ਗਿਆ ਜਿਸ ਵਿਚ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਨਾਲ ਸਕੂਲਾਂ ਦੇ ਵਿਦਿਆਰਥੀਆਂ ਅਤੇ ਇਲਾਕੇ ਦੇ ਪੰਚਾਂ, ਸਰਪੰਚਾਂ ਅਤੇ ਹੋਰ ਮੋਹਤਬਰ ਵਿਅਕਤੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ।ਜਿਸ ਵਿਚ ਨਸਿਆਂ ਵਿਚ ਬਰਬਾਦ ਹੋ ਰਹੀ ਜਵਾਨੀ ਨੂੰ ਬਚਾਉਣ ਵਾਸਤੇ ਨਸ਼ਿਆਂ ਖਿਲਾਫ ਗੁਰਿੰਦਰ ਮਕਨਾ ਅਤੇ ਦਲਜੀਤ ਸੋਨਾ ਦੀ ਨਿਰਦੇਸ਼ਨਾਂ ਹੇਠ ਆਜਾਦ ਭਗਤ ਸਿੰਘ ਵਿਰਾਸਤ ਮੰਚ ਵਲੋ ਪੰਜਾਬ ਕਰਾਂ ਕੀ ਸਿਫਤ ਤੇਰੀ ਅਤੇ ਨਸ਼ਾ ਜਿੰਨ੍ਹਾ ਦੇ ਹੱਢੀ ਰਚਿਆ ਨਾਟਕਾਂ ਦਾ ਸਫਲਤਾ ਪੂਰਵਕ ਮੰਚਨ ਕੀਤਾ ਗਿਆ।ਇਸ ਮੋਕੇ ਗੁਰੂ ਨਾਨਕ ਦੇਵ ਹਸਪਤਾਲ ਦੇ ਮਨੋਰੋਗ ਵਿਭਾਗ ਅਧੀਨ ਚੱਲ ਰਹੇ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਦਰ ਵਲੋ ਡਾ: ਖੁਸ਼ਵਿੰਦਰ ਸਿੰਘ ਵਲੋ ਹਾਜਰ ਵਿਅਕਤੀਆਂ ਨੂੰ ਨਸ਼ਾ ਦੀ ਲਤ ਕਿਉ ਲੱਗਦੀ ਹੈ,ਇਸ ਦੇ ਕਾਰਨ ਇਸ ਦੇ ਲੱਛਣਾਂ ਅਤੇ ਇਸ ਦੇ ਬਚਾਅ ਸਬੰਧੀ ਡਾਕਟਰੀ ਨੁਸਖੇ ਵਿਸਥਾਰ ਵਿਚ ਦੱਸੇ। ਇਸ ਮੋਕੇ ਐਸ.ਪੀ. ਹੈਡਕੁਆਰਟਰ ਬਲਬੀਰ ਸਿੰਘ, ਜਥੇਦਾਰ ਸੰਤੋਖ ਸਿੰਘ ਸਮਰਾ, ਹਰਵਿੰਦਰ ਸਿੰਘ ਭੁੱਲਰ, ਬਾਵਾ ਸਿੰਘ ਮਰੜ੍ਹੀ ਅਤੇ ਰਾਜੇਸ਼ ਕੁਮਾਰ ਲਾਟੀ ਨੇ ਨਸ਼ਿਆਂ ਵਿਰੁੱਧ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਅਖੀਰ ਵਿਚ ਜਿਲਾ ਪੁਲਿਸ ਮੁਖੀ ਸ: ਗੁਰਪ੍ਰੀਤ ਸਿੰਘ ਗਿੱਲ ਨੇ ਮਾਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨੋਜਵਾਨਾਂ ਨੂੰ ਨਸ਼ੇ ਛੁਡਾਉਣ ਵਿਚ ਮਾ ਦਾ ਵੱਡਾ ਰੋਲ ਹੁੰਦਾ ਹੈ। ਉਹਨਾਂ ਕਿਹਾ ਅਜਿਹੇ ਸੈਮੀਨਾਰ ਆਉਦੇ ਦਿਨਾਂ ਵਿਚ ਇਲਾਕੇ ਦੇ ਵੱਖ ਵੱਖ ਪਿੰਡਾਂ ਵਿਚ ਲਗਾ ਕੇ ਨੋਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਇਹਨਾਂ ਦੀ ਰੋਕਥਾਮ ਵਾਸਤੇ ਜਾਣਕਾਰੀ ਦਿੱਤੀ ਜਾਵੇਗੀ। ਉਹਨਾਂ ਨੇ ਨਸ਼ਿਆਂ ਵਿਰੁੱਧ ਚਲਾਈ ਇਸ ਮੁਹਿੰਮ ਨੂੰ ਕਾਮਯਾਬ ਕਰਨ ਵਾਸਤੇ ਆਮ ਜਨਤਾ ਦਾ ਸਹਿਯੋਗ ਮੰਗਿਆ ਅਤੇ ਪੁਲਿਸ ਵਿਭਾਗ ਦੀ ਇਸ ਪ੍ਰਤੀ ਡਿਊਟੀ ਦੀ ਵਚਨਬੱਧਤਾ ਦੁਹਰਾਈ।ਇਸ ਮੋਕੇ ਹੋਰਨਾਂ ਤੋ ਇਲਾਵਾ ਥਾਣਾਂ ਮੁਖੀ ਇੰਸਪੈਕਟਰ ਇੰਦਰਜੀਤ ਸਿੰਘ, ਸਤਿੰਦਰਪਾਲ ਸਿੰਘ, ਗੁਰਨਾਮ ਸਿੰਘ, ਮੇਜਰ ਸਿੰਘ, ਮੇਹਰ ਸਿੰਘ, ਇੰਸਪੈਕਟਰ ਸੁਖਜਿੰਦਰ ਸਿੰਘ ਭੱਲਾ, ਅਨੂਪ ਸਿੰਘ ਸੰਧੂ, ਦਲਜੀਤ ਸਿੰਘ ਭੰਗੂ, ਕੋਸਲਰ ਦੇਸ ਰਾਜ, ਅਮਰਜੀਤ ਸਿੰਘ, ਸ਼ੰਗਾਰਾ ਸਿੰਘ, ਬਿੱਲਾ ਆੜ੍ਹਤੀ, ਸੁਖਵਿੰਦਰ ਸਿੰਘ ਸੀ.ਓ, ਬਲਰਾਜ ਸਿੰਘ ਸਰਪੰਚ ਦਬੁਰਜੀ, ਨਿਸ਼ਾਨ ਸਿੰਘ ਸੋਹੀਆਂ ਕਲਾਂ, ਲਖਵੰਤ ਸਿੰਘ ਗਿੱਲ ਆਬਾਦੀ ਵਰਪਾਲ, ਸਰਬਜੀਤ ਸਿੰਘ ਚੰਦੀ, ਕੈਪਟਨ ਸਿੰਘ ਦਬੁਰਜੀ, ਮਲਕੀਤ ਸਿੰਘ ਸਰਪੰਚ ਸ਼ਾਮਨਗਰ, ਦਿਲਬਾਗ ਸਿੰਘ ਸਰਪੰਚ ਟਰਪਈ, ਨੰਬਰਦਾਰ ਬਲਵਿੰਦਰ ਕੋਰ, ਭੁਪਿੰਦਰ ਕੋਰ, ਰਵਿੰਦਰ ਕੋਰ ਸੋਹੀ, ਜਂੋਗਾ ਸਿੰਘ ਅਠਵਾਲ, ਤਰਸੇਮ ਸਿੰਘ ਸੋਹੀਆਂ, ਸਰਕਾਰੀ ਸਕੂਲ ਦੇ ਮਾਸਟਰ ਹਰਪਾਲ ਸਿੰਘ, ਗੁਰਪ੍ਰਤਾਪ ਸਿੰਘ, ਵਿਦਿਆਰਥੀ ਅਤੇ ਹੋਰ ਮੋਹਤਬਰ ਹਾਜਰ ਸਨ।

Check Also

ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀਮਤੀ ਕੈਲਾਸ਼ ਕੌਰ ਦੇ ਅਕਾਲ ਚਲਾਣੇ `ਤੇ ਦੁੱਖ਼ ਦਾ ਪ੍ਰਗਟਾਵਾ

ਅੰਮ੍ਰਿਤਸਰ, 7 ਅਕਤੂਬਰ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ …

Leave a Reply