Friday, July 26, 2024

ਨਸ਼ਾ ਕਰਨ ਨਾਲ ਹੁੰਦੀ ਹੈ ਮੌਤ, ਨਸ਼ਾ ਛੱਡਣ ਨਾਲ ਨਹੀਂ- ਚੱਕ ਮੁਕੰਦ, ਲਹੌਰੀਆ

PPN250505
ਅੰਮ੍ਰਿਤਸਰ, 25  ਮਈ (ਸੁਖਬੀਰ ਸਿੰਘ)-   ਨੌਜਵਾਨਾਂ ਦੇ ਮਨਾਂ ਵਿੱਚ ਇਹ ਵਹਿਮ ਹੈ ਕਿ ਜਦੋਂ ਅਸੀ ਕਿਸੇ ਤਰ੍ਹਾਂ ਦਾ ਵੀ ਨਸ਼ਾ ਛੱਡਾਂਗੇ ਤਾਂ ਸਾਨੂੰ ਅਧਰੰਗ, ਦੌਰੇ ਪੈਣੇ ਤੇ ਇਥੋ ਤੱਕ ਕਿ ਸਾਡੀ ਮੌਤ ਵੀ ਹੋ ਸਕਦੀ ਹੈ, ਇਹ ਸਾਰੀਆਂ ਗੱਲਾਂ ਗੁੰਮਰਾਹ ਕਰਨ ਅਤੇ ਇਸ ਅਲਾਮਤ ਤੋ ਛੁਟਕਾਰਾ ਨਾ ਪਾਉਣ ਵਾਸਤੇ ਹੀ ਕੀਤੀਆਂ ਜਾਂਦੀਆਂ ਹਨ, ਬਲਕਿ ਡਾਕਟਰੀ ਲਹਿਜੇ ਮੁਤਾਬਿਕ ਨਸ਼ਾ ਕਰਨ ਕਰਕੇ ਹੀ ਸਾਡੀ ਮੌਤ ਹੋਣੀ ਹੈ, ਨਸ਼ਾ ਛੱਡਣ ਨਾਲ ਨਹੀਂ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਆਗੂ ਤੇ ਏਪੀਕੇਐਫ ਅੰਮ੍ਰਿਤਸਰ ਕੌਂਸਲ ਦੇ ਕਨਵੀਨਰ ਗੁਰਜੀਤ ਸਿੰਘ ਬਿੱਟੂ ਚੱਕ ਮੁਕੰਦ ਅਤੇ ਸਮਾਜ ਸੇਵਕ ਤਸਵੀਰ ਸਿੰਘ ਲਹੌਰੀਆ ਨੇ ਬੀਐਸਐਫ ਬਾਰਡਰ ਰੇਂਜ ਦੇ ਡੀਆਈਜੀ ਐਮਐਫ ਫਾਰੂਕੀ ਨਾਲ ਖਾਸਾ ਹੈਡ ਕੁਆਟਰ ਵਿਖੇ ਨਸ਼ਾ ਛੱਡਣ ਵਾਸਤੇ ਨਸ਼ਾ ਛੁਡਾਊ ਕੇਂਦਰ ਵਿਖੇ 27 ਮਈ ਨੂੰ ਭੇਜੇ ਜਾ ਰਹੇ ਸੱਤਵੇ ਗਰੁੱਪ ਸਬੰਧੀ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਨੇ ਅਜੇ ਤੱਕ ਇਸ ਕੋਹੜ ਤੋ ਛੁਟਕਾਰਾ ਪਾਉਣ ਵਾਸਤੇ ਅਜੇ ਆਪਣੀ ਮਨ ਨਹੀ ਬਣਾਇਆ, ਉਹ ਨੌਜਵਾਨ ਸਮਝਣ ਕਿ ਅਸੀ ਮੌਤ ਵੱਲ ਨੂੰ ਤੇਜੀ ਨਾਲ ਦੋੜ ਰਹੇ ਹਾਂ, ਜੋ ਕਿ ਇੱਕ-ਇੱਕ ਦਿਨ ਵੀ ਸਾਡੇ ਵਾਸਤੇ ਨੁਕਸਾਨਦੇਹ ਹੈ। ਬਿੱਟੂ ਚੱਕ ਮੁਕੰਦ ਤੇ ਲਹੌਰੀਆ ਨੇ ਕਿਹਾ ਕਿ ਨਸ਼ਾ ਸਮੱਗਲਰ ਰੱਬ ਤੋ ਡਰਨ ਤੇ ਆਪਣੇ ਇਸ ਘਿਨਾਉਣੇ ਕੰਮ ਨੂੰ ਜਲਦੀ ਤੋ ਜਲਦੀ ਬੰਦ ਕਰ ਦੇਣ, ਕਿਉਕਿ ਇਹ ਸਮੱਗਲਰ ਸੋਹਣੇ ਸੁਣੱਖੇ ਨੌਜਵਾਨਾਂ ਦੀਆਂ ਕੀਮਤੀ ਜਿੰਦਗੀਆਂ ਨੂੰ ਬਰਬਾਦ ਕਰਕੇ ਤਮਾਸ਼ਾ ਵੇਖ ਰਹੇ ਹਨ ਤੇ ਉਨ੍ਹਾਂ ਦੀਆਂ ਮਾਵਾਂ ਤੋ ਬਦ ਅਸੀਸਾਂ ਲੈ ਕੇ ਆਪਣੇ ਸੁੰਦਰ ਮਹੱਲ ਬਣਾ ਰਹੇ ਹਨ ਪਰ ਇਹ ਸਭ ਕੁਝ ਦਿਨਾਂ ਵਿੱਚ ਹੀ ਢਹਿ ਢੇਰੀ ਤੇ ਖਤਮ ਹੁੰਦਾ ਤੁਸੀ ਖੁਦ ਆਪਣੀਆਂ ਅੱਖਾਂ ਨਾਲ ਵੇਖੋਗੇ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply