ਬਠਿੰਡਾ, 12 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜਿਲ੍ਹਾ ਅਥਲੈਟਿਕ ਐਸੋਸੀਏਸ਼ਨ ਬਠਿੰਡਾ ਵਲੋ ਬਠਿੰਡਾ ਦੇ ਖੇਡ ਸਟੇਡੀਅਮ ਵਿਖ਼ੇ ਅਥਲੈਟਿਕ ਚੈਪੀਅਨਸ਼ਿੱਪ ਕਰਵਾਈ ਗਈ ਜਿਸ ਦਾ ਉਦਘਾਟਨ ਕੇ.ਪੀ.ਐਸ.ਬਰਾੜ ਆਈ.ਆਰ.ਐਸ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਖਿਡਾਰੀਆਂ ਨੂੰ ਖੇਡ ਭਾਵਨਾਂ ਨਾਲ ਖੇਡਣਾ ਚਾਹੀਦਾ ਹੈ ਜਿਸ ਨਾਲ ਜਿਥੇ ਉਹ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ ਉਥੇ ਇਸ ਨਾਲ ਉਨ੍ਹਾਂ ਦੀ ਖੇਡ ਪ੍ਰਤਿਭਾ ਵਿਚ ਵੀ ਨਿਖ਼ਾਰ ਆਉਦਾ ਹੈ। ਐਸੋਸੀਏਸ਼ਨ ਦੇ ਜਨ ਸਕੱਤਰ ਸ: ਅਮਰਵੀਰ ਸਿੰਘ ਲਾਡੀ ਗਰੇਵਾਲ ਦੀ ਦੇਖ ਰੇਖ਼ ਵਿਚ ਹੋਈ ਇਸ ਚੈਪੀਅਨਸ਼ਿੱਪ ਵਿਚ ਕੁਲਵਿੰਦਰ ਸਿੰਘ ਸਿੱਧੂ ਤਲਵੰਡੀ ਸਾਬੋ, ਜਸਕਰਨ ਸਿੰਘ, ਚੇਤਾ ਸਿੰਘ ਰਿਟਾ: ਡੀ.ਐਸ.ਪੀ, ਰਘਬੀਰ ਚੰਦ ਸ਼ਰਮਾਂ, ਅਥਲੈਟਿਕ ਕੋਚ ਹਰਨੇਕ ਸਿੰਘ ਰਕੇਸ਼ ਕੁਮਾਰ ਤਲਵੰਡੀ ਸਾਬੋ , ਰਮਨਦੀਪ ਸਿੰਘ ਅਥਲੈਟਿਕ ਕੋਚ, ਬਲਜੀਤ ਮਸ਼ਾਣਾ ਅਤੇ ਅਮਰੀਕ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਚੈਪੀਅਨਸ਼ਿੱਪ ਵਿਚ ਲੜਕੇ ਤੇ ਲੜਕੀਆਂ ਦੇ ਵੱਖ- ਵੱਖ ਉਮਰ ਵਰਗਾਂ ਵਿਚ ਮੁਕਾਬਲੇ ਕਰਵਾਏ ਗਏ ਜਿੰਨ੍ਹਾਂ ਵਿਚ ਅੰਡਰ 16 ਵਰਗ 100 ਮੀਟਰ ਵਿਚ ਸਤਪਾਲ ਸਿੰਘ ਨੇ ਪਹਿਲਾ, ਵਿਜੇ ਸਿੰਘ ਨੇ ਦੂਸਰਾ ਅਤੇ ਸੁਖਵੀਰ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਵਰਗ ਵਿਚ 200 ਮੀਟਰ ਲੜਕਿਆਂ ਦੇ ਮੁਕਾਬਲਿਆਂ ਵਿਚ ਸ਼ਨੀ ਭਰਦਵਾਜ਼ ਨੇ ਅੱਵਲ, ਮਹਿਕ ਭਾਈਰੂਪਾ ਨੇ ਦੂਸਰਾ, ਅਤੇ ਗੁਰਵਿੰਦਰ ਸਿੰਘ ਤਲਵੰਡੀ ਸਾਬੋ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ 200 ਮੀਟਰ ਅੰਡਰ 16 ਲੜਕੀਆਂ ਦੇ ਮੁਕਾਬਲਿਆਂ ਵਿਚ ਅਮਨੀਤ ਕੌਰ ਕੋਟ ਨੇ ਅੱਵਲ, ਕਿਰਨਜੀਤ ਕੌਰ ਤਲਵੰਡੀ ਨੇ ਦੂਸਰਾ ਅਤੇ ਹਰਜੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। 500 ਮੀਟਰ ਲੜਕਿਆਂ ਵਿਚ ਗੁਰਮੇਲ ਸਿੰਘ ਰਜਿੰਦਰਾ ਕਾਲਜ਼ ਨੇ ਪਹਿਲਾ, ਗਗਨਦੀਪ ਸਿੰਘ ਨੇ ਦੂਸਰਾ ਅਤੇ ਹਰਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਚੈਪੀਅਨ ਵਿਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਜਿਲ੍ਹਾਂ ਐਥਲੈਟਿਕ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਮੁੱਖ ਮਹਿਮਾਨ ਸ: ਕੇ.ਪੀ.ਐਸ ਬਰਾੜ ਨੇ ਟਰਾਫ਼ੀਆਂ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …