Friday, May 24, 2024

ਸਂਭੀ ਐਚ.ਐਸ. ਰਤਨ ਦੀ ਕਾਵਿ-ਪੁਸਤਕ ‘ਆਲ੍ਹਣਾ’ ਪ੍ਰਕਾਸ਼ਮਾਨ

PPN260516

ਨਵੀਂ ਦਿੱਲੀ, 26 ਮਈ (ਅੰਮ੍ਰਿਤ ਲਾਲ ਮੰਨਣ) –  ਨਵੀਂ ਦਿੱਲੀ, ਕੇਂਦਰੀ ਪੰਜਾਬੀ ਸਾਹਿਤ ਸੰੰਮੇਲਨ, ਦਿੱਲੀ ਦੀ ਇਕ ਵਿਸ਼ੇਸ਼ ਸਾਹਿਤਕ ਇਕੱਤਰਤਾ ਸ਼ਾਇਰ ਸਂਭੀ ਹਰਭਜਨ ਸਿੰਘ ‘ਰਤਨ’ ਦੇ ਗ੍ਰਹਿ ਵਿਖੇ ਹੋਈ। ਜ਼ਿਕਰਯੋਗ ਹੈ ਕਿ ਸਂਭੀ ਹੁਰਾਂ ਨੇ ਪੱਛਮੀ ਦਿੱਲੀ ਦੇ ਹਰੀ ਨਗਰ ‘ਜੀ’ ਬਲਾਕ ਇਲਾਕੇ ਵਿਖੇ ਆਪਣਾ ਨਵਾਂ ਗ੍ਰਹਿ ਬਣਵਾਇਆ ਹੈ। ਜਿਸਦੀ ਚੱਠ ਰਸਮੀ ਤਰੀਕੇ ਨਾਲ ਨਾ ਕਰਵਾ ਕੇ, ਸ਼ਾਇਰੀ  ਦੀਆਂ  ਸੁਖਦ  ਗੂੰਜਾਂ ਨਾਲ ਗ੍ਰਹਿ ਪ੍ਰਵੇਸ਼ ਕਰਨ ਦੀ ਨਵੀਂ ਰੀਤ ਤੋਰੀ ਹੈ। ਉਨ੍ਹਾਂ ਨੇ ਆਪਣੇ ਇਸ ਗ੍ਰਹਿ ਦਾ ਨਾਂ ‘ਆਲ੍ਹਣਾ’ ਰੱਖਿਆ ਹੈ ਅਤੇ ਆਪਣੇ ਨਵੇਂ ਕਾਵਿ ਸੰਗ੍ਰਹਿ ਦਾ ਵੀ। ਇਹ ਦੋਵੇਂ ਸੁਗਾਤਾਂ ਉਨ੍ਹਾਂ ਨੇ ਆਪਣੀ ਸਚਖੰਡਵਾਸੀ ਧਰਮ ਪਤਨੀ ਸਰਦਾਰਨੀ ਹਰਭਜਨ ਕੌਰ ਨੂੰ ਸਮਰਪਿਤ ਕੀਤੀਆਂ ਹਨ।ਇਸ ਅਨੋਖੇ ਸਮਾਗਮ ਦੀ ਪ੍ਰਧਾਨਗੀ ਚਰਚਿਤ ਸ਼ਾਇਰ ਅਮਰਜੀਤ ਸਿੰਘ ‘ਅਮਰ’ ਨੇ ਕੀਤੀ ਅਤੇ ਬਲਾਚੌਰ ਪੰਜਾਬ ਤੋਂ ਆਏ ਸ੍ਰ. ਮਨਜੀਤ ਸਿੰਘ ਹੋਰਾਂ ਨੇ ਮੁਖ ਮਹਿਮਾਨ ਦੀ ਭੂਮਿਕਾ ਨਿਭਾਈ। ਆਪਣੇ ਕਰ-ਕਮਲਾਂ ਨਾਲ ਇਨ੍ਹਾਂ ਦੋਵੇਂ ਸੱਜਣਾਂ ਨੇ ਸਂਭੀ ‘ਰਤਨ’ ਹੁਰਾਂ ਦੀ ਕਾਵਿ ਪੁਸਤਕ ‘ਆਲ੍ਹਣਾ’ ਨੂੰ ਪ੍ਰਕਾਸ਼ਮਾਨ ਕੀਤਾ। ਸੰਮੇਲਨ ਦੇ ਪ੍ਰਧਾਨ ਡਾ. ਮਨਜੀਤ ਸਿੰਘ ਨੇ ਮੰਚ ਸੰਚਾਲਨ ਦੀ ਭੂਮਿਕਾ ਨੂੰ ਨਿਭਾਉਂਦਿਆਂ ‘ਆਲ੍ਹਣਾ’ ਕਾਵਿ ਪੁਸਤਕ ਉਪਰ ਅਤੇ ਸਂਭੀ ਦੀ ਸਮੁੱਚੀ ਸ਼ਾਇਰੀ ਉਪਰ ਅਰਥ ਭਰਪੂਰ ਟਿੱਪਣੀਆਂ ਕੀਤੀਆਂ। ਸ਼ਾਇਰ ਰਘਬੀਰ ਸਿੰਘ ਨੇ ‘ਗਿਆਨ’, ‘ਮਂ’ ਨਜ਼ਮਾਂ ਸੁਣਾ ਕੇ ਸ਼ਾਇਰੀ ਦੀ ਮਿਸ਼ਾਲ ਜਗਾਈ ਅਤੇ ਦੇਵ ਸਹੋਤਾ ਨੇ ‘ਆਲ੍ਹਣਾ’ ਸਿਰਲੇਖ ਉਪਰ ਇਕ ਲੰਮੀ ਨਜ਼ਮ ਸੁਣਾ ਕੇ ਖੂਬ ਵਾਹ-ਵਾਹ ਖੱਟੀ। ਇਸ ਮਗਰੋਂ ਜਸਵੰਤ ਸਿੰਘ ਸੇਖਵਾਂ ਅਤੇ ਕਰਤਾਰ ਦਰਸ ਨੇ %ਜ਼ਲਾਂ, ਸ਼ਿਅਰ ਤੇ ਕੱਤਏ ਸੁਣਾ ਕੇ ਮਾਹੌਲ ਨੂੰ ਹੋਰ ਸੰਜੀਦਾ ਕੀਤਾ। ਰਹਿੰਦੀ ਕਸਰ ਗੀਤਕਾਰ ਭਗਵਾਨ ਸਿੰਘ ਦੀਪਕ ਨੇ ਆਪਣੇ ਕਲਾਮ ਨਾਲ ਕੱਢ ਦਿੱਤੀ। ਬੀਬੀ ਹਰਦੀਪ ਕੌਰ  ਨੇ ‘ਬੰਦਰ, ਬੰਦਾ ਤੇ ਮੀਡੀਆ’ ਸਿਰਲੇਖ ਹੇਠ ਲੇਖ ਪੜ੍ਹਕੇ ਸੁਣਾਇਆ, ਜਿਸ ਉਪਰ ਮਗਰੋਂ ਭਰਵੀਂ ਬਹਿਸ ਹੋਈ। ਡਾ. ਹਰਵਿੰਦਰ ਕੌਰ ਔਲਖ ਨੇ ‘ਭਲਾਸ਼’ ਨਾਮਕ ਕਵਿਤਾ ਸੁਣਾਈ ਅਤੇ ਜਾਗੀਰ ਮਾਣਕੀਆ ਨੇ ਗੀਤ, ਸੁਰਜੀਤ ਸਿੰਘ ਆਰਟਿਸਟ ਨੇ ਦੋਹੇ, ਅਵਤਾਰ ਸਿੰਘ ਸ਼ਰੀਂਹ ਨੇ ਨਜ਼ਮ, ਮੋਹਨ ਸਿੰਘ ਬੈਰੀ ਨੇ ਜ਼ਲ ਸੁਣਾ ਕੇ  ਮਹਿਫ਼ਲ  ਵਿੱਚ ਸੁਰਮਈ ਰੰਗ ਭਰੇ। ਇਸ  ਮੌਕੇ ਸਂਭੀ ਹਰਭਜਨ ਸਿੰਘ ‘ਰਤਨ’ ਨੇ ਵੀ ਆਪਣੇ ਨਵੇਂ ਸੰਗ੍ਰਹਿ ਚੋਂ ਕੁਝ ਨਜ਼ਮਾਂ ਸੁਣਾ ਕੇ ਮਾਹੌਲ ਨੂੰ ਭਾਵੁਕ ਤੇ %ਮਗੀਨ ਬਣਾ ਦਿੱਤਾ, ਕਿਉਂਕਿ ਇਹ ਨਜ਼ਮਾਂ ਉਨ੍ਹਾਂ ਦੀ ਪਤਨੀ ਦੀ ਯਾਦ ਨੂੰ ਸਮਰਪਿਤ ਸਨ। ਉਘੇ ਪੱਤਰਕਾਰ ਤੇ ਕਹਾਣੀਕਾਰ ਜਨਾਬ ਅਸ਼ੋਕ ਵਾਸ਼ਿਸ਼ਠ, ਡਾ. ਮਨਜੀਤ ਸਿੰਘ, ਡਾ. ਪ੍ਰਿਥਵੀ ਰਾਜ ਥਾਪਰ ਨੇ ਬੈਠਕ ਵਿੱਚ ਪੜ੍ਹੀਆਂ ਗਈਆਂ ਰਚਨਾਵਾਂ ਉਪਰ ਟਿੱਪਣੀ ਅਤੇ ਅਖ਼ੀਰ ‘ਤੇ ਅਮਰਜੀਤ ਸਿੰਘ ‘ਅਮਰ’ ਹੋਰਾਂ ਨੇ ਆਪਣੇ ਪ੍ਰਧਾਨਗੀ ਸ਼ਬਦ ਕਹੇ। ਅਮਰ ਹੁਰਾਂ ਨੇ ਆਪਣੀ ਇਕ ਚਰਚਿਤ ਨਜ਼ਮ ਸੁਣਾ ਕੇ ਆਪਣੀ ਹਾਜ਼ਰੀ ਲਵਾਈ। ਇਉਂ, ਸੰਮੇਲਨ ਦੀ ਇਹ ਬੈਠਕ ਆਪਣੀਆਂ ਸਦੀਵੀ ਪੈੜਾਂ ਛੱਡ ਗਈ। ਇਸ ਮੌਕੇ ‘ਵਰਤਮਾਨ ਹਿੰਦੁਸਤਾਨ’ ਦਾ ‘ਸਿਮ੍ਰਿਤੀ ਵਿਸ਼ੇਸ਼ ਅੰਕ’ ਹਾਜ਼ਰੀਨ ਨੂੰ ਪੁਜਦਾ ਕੀਤਾ ਗਿਆ।

Check Also

ਪਿੰਡ ਬੰਡਾਲਾ ਦੇ ਕਾਂਗਰਸੀ ਪਰਿਵਾਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ- ਈ.ਟੀ.ਓ

ਜੰਡਿਆਲਾ ਗੁਰੂ, 23 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਖੁਸ਼ …

Leave a Reply